ਤਪਾ ਮੰਡੀ, 1 ਮਾਰਚ (ਪ੍ਰਵੀਨ ਗਰਗ)-ਸ੍ਰੀ ਬਾਲਾ ਜੀ ਮੰਦਰ ਦੇ ਸੇਵਾਦਾਰ ਪੰਡਤ ਪ੍ਰਦੀਪ ਸ਼ਰਮਾ ਦੀ ਦੇਖ-ਰੇਖ ਹੇਠ ਕਾਲੋਨੀ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਸ੍ਰੀ ਬਾਲਾ ਜੀ ਮੰਦਰ ਬਾਗ਼ ਕਾਲੋਨੀ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਸ਼ਰਧਾਪੂਰਵਕ ਸੰਪੰਨ ਹੋਇਆ | ਸਮਾਗਮ ਮੌਕੇ ਪੰਡਿਤ ਪ੍ਰਦੀਪ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਪੂਜਣ ਦੀ ਰਸਮ ਕੌਂਸਲਰ ਧਰਮਪਾਲ ਸ਼ਰਮਾ, ਹਰਸ਼ਵਰਧਨ ਸ਼ਰਮਾ, ਸੁਮਿ੍ਤਾ ਸ਼ਰਮਾ, ਲਤਾ ਸ਼ਰਮਾ, ਰਮਣੀਕ ਸ਼ਰਮਾ ਤੋਂ ਪਰਿਵਾਰ ਸਮੇਤ ਅਦਾ ਕਰਵਾਈ ਅਤੇ ਸਮੂਹ ਜਜਮਾਨਾਂ ਤੋਂ ਹਵਨ ਯੱਗ 'ਚ ਪੂਰਨ ਅਹੂਤੀ ਪਵਾਈ ਤੇ ਪ੍ਰਭੂ ਦੀ ਆਰਤੀ ਕੀਤੀ | ਉਪਰੰਤ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਪਾਠਾਂ ਦੇ ਭੋਗ ਪਾਏ ਗਏ | ਇਸ ਧਾਰਮਿਕ ਸਮਾਗਮ ਮੌਕੇ ਪ੍ਰਸਿੱਧ ਕਥਾਵਾਚਕ ਪੰਡਿਤ ਸ੍ਰੀ ਰਘੂਨਾਥ ਸ਼ਾਸਤਰੀ (ਰੋਗਲੇ ਵਾਲੇ) ਨੇ ਸੰਗਤ ਨੂੰ ਹਰ ਸਮੇਂ ਰਾਮ ਨਾਮ ਦਾ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਨੂੰ ਲੈ ਕੇ ਬਾਗ਼ ਕਾਲੋਨੀ ਨਿਵਾਸੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਮਾਗਮ ਮੌਕੇ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਸਮੂਹ ਮੈਂਬਰਾਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਪੰਡਿਤ ਕੇਵਲ ਸ਼ਰਮਾ, ਪੰਡਿਤ ਰਾਹੁਲ ਸ਼ਰਮਾ ਤੋਂ ਇਲਾਵਾ ਪ੍ਰਦੀਪ ਮੌੜ, ਮਨੋਜ ਸਿੰਗਲਾ, ਈਸ਼ਵਰ ਗੋਇਲ, ਪ੍ਰਵੀਨ ਬਾਂਸਲ, ਮੁਨੀਸ਼ ਬਾਂਸਲ, ਬੰਟੀ ਮੌੜ, ਰਾਜਾ ਸਿੱਧੂ, ਸੋਹਣ ਲਾਲ ਗੋਇਲ, ਰਜਿੰਦਰ ਬਾਂਸਲ ਰਿੰਕੂ ਮੌੜ, ਡਾ: ਅਜੇ ਕੁਮਾਰ, ਬਾਲੀ ਮੌੜ, ਭਾਰਤ ਭੂਸ਼ਨ ਬਾਂਸਲ, ਕਿ੍ਸ਼ਨ ਮੌੜ, ਪਾਲਾ ਖੱਤਰੀ, ਡਾ: ਪ੍ਰੇਮ, ਮਾਸਟਰ ਅਜਮੇਰ ਸਿੰਘ, ਸੰਦੀਪ ਨੋਨੀ, ਮਨਪ੍ਰੀਤ ਸੂਦ, ਗੌਤਮ ਚੰਦੇਲ, ਸਾਹਿਲ ਭੈਣੀ, ਯੁੱਗ ਸ਼ਰਮਾ, ਵਿੱਕੀ ਸ਼ਰਮਾ, ਰਜਿੰਦਰ ਮੌੜ, ਬਿੱਟੂ ਆਦਿ ਸ਼ਰਧਾਲੂ ਮੌਜੂਦ ਸਨ |