ਅਹਿਮਦਗੜ੍ਹ, 1 ਮਾਰਚ (ਰਣਧੀਰ ਸਿੰਘ ਮਹੋਲੀ)-ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਪੈਨਸਿਲਵੇਨੀਆ ਸਟੇਟ ਦੇ ਚੇਅਰਮੈਨ ਰਵੀ ਸਿੰਘ ਪੱਬੀਆਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਗੁਰੂ ਚਰਨਾਂ ਵਿੱਚ ਜਾ ਬਿਰਾਜੇ | ਇਸ ਦੁਖਦਾਈ ਘੜੀ ਵਿਚ ਪਰਿਵਾਰ ਨਾਲ ਮੁੰਡੇ ਅਹਿਮਦਗੜ੍ਹ ਕਲੱਬ ਦੇ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ, ਮੀਡੀਆ ਸਲਾਹਕਾਰ ਮਹਾਂਵੀਰ ਗੋਇਲ ਅਤੇ ਸਮੂਹ ਮੈਂਬਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |