06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸੁਵਿਧਾ ਕੇਂਦਰ ਧਨੌਲਾ ਬਣਿਆ ਦੁਬਿਧਾ ਕੇਂਦਰ ਕਰਮਚਾਰੀ ਦੇ ਤਲਖ਼ੀ ਭਰੇ ਰਵੱਈਏ ਦੀ ਵੀਡੀਓ ਡਿਪਟੀ ਕਮਿਸ਼ਨਰ ਨੂੰ ਦੇਣ ਦੇ ਬਾਵਜੂਦ ਵੀ ਨਹੀਂ ਹੋ ਸਕੀ ਢੁਕਵੀਂ ਕਾਰਵਾਈ

ਧਨੌਲਾ, 5 ਨਵੰਬਰ (ਜਤਿੰਦਰ ਸਿੰਘ ਧਨੌਲਾ)-ਕਮਿਊਨਿਟੀ ਹੈਲਥ ਸੈਂਟਰ ਦੇ ਨਜ਼ਦੀਕ ਬਣੇ ਸੁਵਿਧਾ ਕੇਂਦਰ ਧਨੌਲਾ ਦੇ ਮੁਲਾਜ਼ਮਾਂ ਦੀਆਂ ਲਾਪਰਵਾਹੀਆਂ ਕਾਰਨ ਵੱਖ-ਵੱਖ ਕੰਮਕਾਰਾਂ ਲਈ ਆਏ ਖਪਤਕਾਰਾਂ ਨੂੰ ਅਨੇਕਾਂ ਜਲਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲਬਾਤ ਕਰਦਿਆਂ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਲਾਲੀ ਨੇ ਦੱਸਿਆ ਕਿ ਦਫ਼ਤਰ ਕੰਮ ਦੀ ਆਸ ਨਾਲ ਲੋਕਾਂ ਨੂੰ ਅਸੱਭਿਅਕ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਜੀਤ ਡੈਸਕ 06-11-2026
ਧਨੌਲਾ, 5 ਨਵੰਬਰ (ਜਤਿੰਦਰ ਸਿੰਘ ਧਨੌਲਾ)-ਕਮਿਊਨਿਟੀ ਹੈਲਥ ਸੈਂਟਰ ਦੇ ਨਜ਼ਦੀਕ ਬਣੇ ਸੁਵਿਧਾ ਕੇਂਦਰ ਧਨੌਲਾ ਦੇ ਮੁਲਾਜ਼ਮਾਂ ਦੀਆਂ ਲਾਪਰਵਾਹੀਆਂ ਕਾਰਨ ਵੱਖ-ਵੱਖ ਕੰਮਕਾਰਾਂ ਲਈ ਆਏ ਖਪਤਕਾਰਾਂ ਨੂੰ ਅਨੇਕਾਂ ਜਲਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲਬਾਤ ਕਰਦਿਆਂ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਲਾਲੀ ਨੇ ਦੱਸਿਆ ਕਿ ਦਫ਼ਤਰ ਕੰਮ ਦੀ ਆਸ ਨਾਲ ਲੋਕਾਂ ਨੂੰ ਅਸੱਭਿਅਕ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋੜੀਂਦੇ ਦਸਤਾਵੇਜ਼ ਇਕ ਵਾਰ ਸਮਝਾ ਕੇ ਮੰਗਵਾ ਲੈਣ ਦੀ ਬਜਾਏ ਖਪਤਕਾਰਾਂ ਨੂੰ ਅਨੇਕਾਂ ਚੱਕਰ ਕਟਵਾਏ ਜਾਂਦੇ ਹਨ ਅਤੇ ਇਕ-ਇਕ ਕਰ ਕੇ ਦਸਤਾਵੇਜ਼ ਫਾਈਲ ਮੁਕੰਮਲ ਕਰਵਾਈ ਜਾਂਦੀ ਹੈ। ਇਸ ਕਰ ਕੇ ਸੁਵਿਧਾ ਕੇਂਦਰ ਸੁਵਿਧਾ ਨਹੀਂ ਬਲਕਿ ਦੁਬਿਧਾ ਕੇਂਦਰ ਬਣ ਕੇ ਰਹਿ ਗਿਆ ਹੈ। ਪਿਛਲੇ ਦਿਨੀਂ ਪੀੜਤਾਂ ਦੀ ਗੱਲ ਸੁਣਨ ਲਈ ਗਏ ਇਕ ਪੱਤਰਕਾਰ ਨੂੰ ਵੀ ਮੌਕੇ ’ਤੇ ਤਾਇਨਾਤ ਸਟਾਫ਼ ਵਲੋਂ ਮਾੜੀ ਸ਼ਬਦਾਵਲੀ ਵਰਤ ਕੇ ਜ਼ਲੀਲ ਕੀਤਾ ਗਿਆ। ਪੱਤਰਕਾਰ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਪਾਸ ਪਹੁੰਚ ਕੀਤੀ ਗਈ ਅਤੇ ਕਰਮਚਾਰੀ ਦੇ ਵਰਤਾਰੇ ਬਾਰੇ ਬਕਾਇਦਾ ਵੀਡੀਓ ਬਣਾ ਕੇ ਵੀ ਅੱਗੇ ਰੱਖੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਤਾਂ ਕਿ ਤੁਰੰਤ ਯੋਗ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਪ੍ਰੰਤੂ ਇਸ ਸਭ ਦੇ ਬਾਵਜੂਦ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਬਣਾਈ ਗਈ ਵੀਡੀਓ ਵਿਚ ਦਫ਼ਤਰ ਦਾ ਕਰਮਚਾਰੀ ਸਿਰਿਆਂ ਬਗ਼ਾਵਤ ਕਰਦਾ ਦਿਖਾਈ ਦੇ ਰਿਹਾ ਹੈ। ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਸੁਵਿਧਾ ਕੇਂਦਰ ਧਨੌਲਾ ਵਿਚ ਤਾਇਨਾਤ ਸਮੁੱਚੇ ਸਟਾਫ਼ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਸਿਫ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਤਾਂ ਕਿ ਜਿੱਥੇ ਲੋਕਾਂ ਦਾ ਕੰਮ ਸਮੇਂ ਸਿਰ ਸਰਲਤਾ ਨਾਲ ਮੁਹੱਈਆ ਕਰਵਾਇਆ ਜਾ ਸਕੇ। ਉੱਥੇ ਕੰਮ ਦੀ ਆਸ ਨਾਲ ਆਏ ਲੋਕਾਂ ਨੂੰ ਜ਼ਲਾਲਤ ਦਾ ਸਾਹਮਣਾ ਨਾ ਕਰਨਾ ਪਵੇ। ਜਦ ਇਸ ਸਬੰਧੀ ਸੁਵਿਧਾ ਕੇਂਦਰ ਦੇ ਬਰਨਾਲਾ ਦੇ ਐਮ.ਡੀ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮਸਲੇ ਬਾਰੇ ਅਨਜਾਣਤਾ ਪ੍ਰਗਟ ਕੀਤੀ।
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਦਿਨ ਸਮੇਂ ਬਣੇ ਰਹਿੰਦੇ ਨੇ ਧੂੰਏਂ ਦੇ ਬੱਦਲ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਕਾਰਵਾਈ ਦੀ ਆੜ ਹੇਠ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰੇ ਸਰਕਾਰ - ਕੁੱਕੂ, ਧਨੇਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।