30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਿਡ-ਡੇ-ਮੀਲ ਵਰਕਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ <br/>

ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਦੇਣ ਉਪਰੰਤ ਮਿਡ-ਡੇ-ਮੀਲ ਵਰਕਰ ਯੂਨੀਅਨ ਦੇ ਆਗੂ | ਤਸਵੀਰ : ਰਿੰਪੀ ਸਟੂਡੀਓ <br/> 03-03-2026
ਬਰਨਾਲਾ, 2 ਮਾਰਚ (ਅਸ਼ੋਕ ਭਾਰਤੀ)-ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਆਪਣੀਆਂ ਮੰਗਾਂ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਬਿਮਲਾ ਦੇਵੀ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਬਾਲਾ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਪੱਕਾ ਕੀਤਾ ਜਾਵੇ, 3 ਹਜ਼ਾਰ ਤੋਂ ਵਧਾ ਕੇ 18000 ਪ੍ਰਤੀ ਮਹੀਨਾ ਮਿਹਨਤਾਨਾ ਦਿੱਤਾ ਜਾਵੇ, ਮਿਡ-ਡੇ-ਮੀਲ ਵਰਕਰਾਂ ਨੂੰ ਗਰਮ ਅਤੇ ਸਰਦ ਰੁੱਤ ਦੀਆਂ ਵਰਦੀਆਂ ਅਤੇ ਪਹਿਚਾਣ ਪੱਤਰ ਦਿੱਤੇ ਜਾਣ, 19 ਸਾਲਾ ਕੁਕ ਵਰਕਰਾਂ ਨੂੰ ਪੈਨਸ਼ਨ ਦਿੱਤੀ, ਵਰਕਰਾਂ ਨੂੰ ਪਾਰਟ ਟਾਈਮ ਨਾ ਮੰਨਿਆ ਜਾਵੇ ਕਿਉਂਕਿ ਸਕੂਲ ਵਿਚ ਪੂਰਾ ਸਮਾਂ ਡਿਊਟੀ ਦਿੰਦੇ ਹਨ, ਪ੍ਰੀ ਨਰਸਰੀ ਵਾਲੇ ਬੱਚਿਆਂ ਦੀ ਗਿਣਤੀ ਪ੍ਰਾਇਮਰੀ ਸਕੂਲ ਵਿਚ ਕੀਤੀ ਜਾਵੇ, ਹਰੇਕ ਸਕੂਲ ਵਿਚ ਘੱਟੋ ਘੱਟ 2 ਵਰਕਰ 50 ਬੱਚਿਆਂ 'ਤੇ ਰੱਖੀਆਂ ਜਾਣ, 100 ਬੱਚਿਆਂ ਤੇ 4 ਵਰਕਰਾਂ ਰੱਖੀਆਂ ਹਨ, ਵਰਕਰਾਂ ਦਾ ਜੀ.ਪੀ.ਐਫ/ਸੀ.ਪੀ.ਐਫ ਕੱਟਣਾ ਸ਼ੁਰੂ ਕੀਤਾ, ਹਰੇਕ ਵਰਕਰ ਦਾ 5 ਲੱਖ ਰੁਪਏ ਦਾ ਮੁਫ਼ਤ ਸਿਹਤ ਬੀਮਾ ਕੀਤਾ ਜਾਵੇ | ਇਸ ਮੌਕੇ ਵਿੱਤ ਸਕੱਤਰ ਕਮਲੇਸ਼ ਕੌਰ, ਜਨਰਲ ਸਕੱਤਰ ਕਮਲਜੀਤ ਕੌਰ, ਕਰਮਜੀਤ ਕੌਰ ਰਾਏਸਰ ਤੋਂ ਇਲਾਵਾ ਮਿਡ-ਡੇ-ਮੀਲ ਵਰਕਰਾਂ ਹਾਜ਼ਰ ਸਨ |

ਪਿਛਲੀ ਖ਼ਬਰ ਸੂਬੇ ਅੰਦਰ ਕਾਂਗਰਸ ਪਾਰਟੀ ਦੇ ਹੱਕ 'ਚ ਬਣੀ ਬਦਲਾਅ ਦੀ ਲਹਿਰ-ਜਸਮੇਲ ਸਿੰਘ ਡੇਅਰੀ ਵਾਲਾ <br/> ਅਗਲੀ ਖ਼ਬਰ ਆਸ਼ਾ ਵਰਕਰ ਫੈਸੀਲਿਟੇਟਰਾਂ ਨੇ ਮੰਗਾਂ ਲਈ ਬਜਟ ਸੈਸ਼ਨ ਘੇਰਨ ਦੀ ਦਿੱਤੀ ਚੇਤਾਵਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।