30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਲੀ ਨੂੰ ਲੈ ਕੇ ਲੋਕਾਂ ਵਲੋਂ ਤਿਆਰੀਆਂ, ਬਾਜ਼ਾਰ ਵਿਚ ਸਜੀਆਂ ਰੰਗਾਂ ਅਤੇ ਪਿਚਕਾਰੀਆਂ ਦੀਆਂ ਦੁਕਾਨਾਂ <br/>

ਹੋਲੀ ਦੇ ਤਿਉਹਾਰ ਨੂੰ ਲੈ ਕੇ ਤਪਾ ਵਿਖੇ ਇਕ ਦੁਕਾਨ ਦੇ ਬਾਹਰ ਪਏ ਹੋਏ ਵੱਖ-ਵੱਖ ਤਰ੍ਹਾਂ ਦੇ ਰੰਗ | ਤਸਵੀਰ : ਪ੍ਰਵੀਨ ਗਰਗ <br/> 03-03-2026
ਤਪਾ ਮੰਡੀ, 2 ਮਾਰਚ (ਪ੍ਰਵੀਨ ਗਰਗ)-ਹੋਲੀ ਦਾ ਤਿਉਹਾਰ ਆਪਣੇ ਆਪ ਵਿਚ ਇਕ ਮਹੱਤਵ ਰੱਖਦਾ ਹੈ | ਇਸ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਭਗਤ ਪ੍ਰਹਿਲਾਦ ਦੀ ਕਥਾ ਪ੍ਰਸਿੱਧ ਹੈ | ਹੋਲੀ ਆਪਸੀ ਪਿਆਰ ਅਤੇ ਭਾਈਚਾਰੇ ਦਾ ਤਿਉਹਾਰ ਹੈ | ਮੰਨਿਆ ਜਾਂਦਾ ਹੈ ਕਿ ਇਹ ਤਿਉਹਾਰ ਆਪਸੀ ਕੁੜੱਤਣ ਦੂਰ ਕਰਦਾ ਹੈ ਅਤੇ ਭਾਈਚਾਰਾ ਵਧਾਉਂਦਾ ਹੈ | ਲੋਕ ਇਸ ਤਿਉਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ | ਹੋਲੀ ਦੇ ਦਿਨ ਬੱਚੇ, ਨੌਜਵਾਨ ਅਤੇ ਬਜ਼ੁਰਗ ਸਾਰੇ ਇਕ ਦੂਜੇ ਨੂੰ ਗੁਲਾਲ ਲਾ ਕੇ ਹੋਲੀ ਦੀ ਵਧਾਈ ਦਿੰਦੇ ਹਨ | ਇਸ ਦੌਰਾਨ ਕਈ ਸੰਸਥਾਵਾਂ ਵਲੋਂ ਵੀ ਹੋਲੀ ਮਨਾਈ ਜਾਂਦੀ ਹੈ | ਹੋਲੀ ਦਾ ਤਿਉਹਾਰ ਮਨਾਉਣ ਲਈ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਗੁਲਾਲ ਲਗਾਉਂਦੇ ਹਨ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕ ਹੋਲੀ ਦੀਆਂ ਤਿਆਰੀਆਂ ਕਰ ਰਹੇ ਹਨ | ਹੋਲੀ ਵਾਲੇ ਦਿਨ ਸੜਕਾਂ 'ਤੇ ਥਾਂ-ਥਾਂ ਰੰਗ ਬਿਖਰੇ ਦਿਖਾਈ ਦੇਣ ਕਾਰਨ ਧਰਤੀ ਵੀ ਰੰਗੀਨ ਲਗਦੀ ਹੈ | ਇਸ ਵਾਰ ਬਾਜ਼ਾਰ ਵਿਚ ਬੱਚਿਆਂ ਲਈ ਵੱਖੋ-ਵੱਖਰੇ ਰੰਗ ਅਤੇ ਕਈ ਤਰਾਂ ਦੇ ਡਿਜ਼ਾਈਨਾਂ ਦੀਆਂ ਪਿਚਕਾਰੀਆਂ ਵਿਕ ਰਹੀਆਂ ਹਨ ਜੋ ਕਿ ਬੱਚੇ ਬੜੇ ਚਾਵਾਂ ਨਾਲ ਖਰੀਦ ਰਹੇ ਹਨ | ਬਾਜ਼ਾਰ ਵਿਚ ਡੋਰੀ ਮੋਨ, ਛੋਟਾ ਭੀਮ, ਹੀ ਮਾਨ, ਹਾਥੀ, ਘੋੜਾ ਸਮੇਤ ਤਲਵਾਰ, ਕੁਹਾੜੀ, ਬੀਨ, ਸਲੈਂਡਰ, ਟਰੱਕ, ਮੱਛੀ, ਪਾਈਪ, ਟੈਂਕ, ਪਿਸਤੌਲ ਪਾਈਪ, ਪਿਸਤੌਲ ਸਮੇਤ ਕਈ ਤਰ੍ਹਾਂ ਦੀਆਂ ਪਿਚਕਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ |

ਪਿਛਲੀ ਖ਼ਬਰ ਬਠਿੰਡਾ 'ਚ 45 ਕਿਸਾਨ-ਮਜ਼ਦੂਰ ਜਥੇਬੰਦੀਆਂ 6 ਨੂੰ ਕਰਨਗੀਆਂ ਪ੍ਰਦਰਸ਼ਨ ਅਗਲੀ ਖ਼ਬਰ ਸੂਬੇ ਅੰਦਰ ਕਾਂਗਰਸ ਪਾਰਟੀ ਦੇ ਹੱਕ 'ਚ ਬਣੀ ਬਦਲਾਅ ਦੀ ਲਹਿਰ-ਜਸਮੇਲ ਸਿੰਘ ਡੇਅਰੀ ਵਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।