15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੱਖੋ ਕੈਂਚੀਆਂ ਤੋਂ ਸ਼ਹਿਣਾ ਤੱਕ ਸੜਕ ਬਣੀ ਹਾਦਸਿਆਂ ਦਾ ਕਾਰਨ

ਅਜੀਤ ਡੈਸਕ 04-03-2026
ਸ਼ਹਿਣਾ, 3 ਮਾਰਚ (ਸੁਰੇਸ਼ ਗੋਗੀ)-ਪੱਖੋ ਕੈਂਚੀਆਂ ਤੋਂ ਸ਼ਹਿਣਾ ਤੱਕ 4 ਕਿੱਲੋਮੀਟਰ ਤੱਕ ਸੜਕ ਦਾ ਟੋਟਾ ਇੱਥੋਂ ਲੰਘਣ ਵਾਲਿਆਂ ਲਈ ਖ਼ਤਰੇ ਦਾ ਰਾਹ ਬਣਿਆ ਹੋਇਆ ਹੈ | ਭਾਵੇਂ ਕਿ ਸੜਕ ਬਣੀ ਨੂੰ ਡੇਢ ਸਾਲ ਦਾ ਸਮਾਂ ਹੀ ਲੰਘਿਆ ਹੈ ਪਰ ਸੜਕ ਇੰਨੀ ਬੁਰੀ ਤਰ੍ਹਾਂ ਟੱੁਟ ਗਈ ਹੈ ਕਿ ਥਾਂ-ਥਾਂ 'ਤੇ ਡੂੰਘੇ ਖੱਡੇ ਬਣ ਚੱੁਕੇ ਹਨ | ਭਗਤਪੁਰਾ ਰਜਵਾਹੇ ਦੇ ਨੇੜੇ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਕਿਉਂਕਿ ਸੜਕ ਬਣਾਉਣ ਵੇਲੇ ਠੇਕੇਦਾਰ ਨੇ ਸਾਈਡਾਂ 'ਤੇ ਪੂਰੀ ਮਿੱਟੀ ਨਹੀਂ ਪਾਈ, ਭਾਵੇਂ ਕਿ ਪਾਈ ਗਈ ਕੁੱਝ ਮਿੱਟੀ ਨੂੰ ਰੋਕਣ ਲਈ ਸਾਈਡਾਂ 'ਤੇ ਕੰਧ ਵੀ ਕੱਢੀ ਗਈ, ਪਰ ਸੜਕ ਸਾਈਡਾਂ ਵੱਲ ਫਿਰ ਵੀ ਖਿਸਕ ਗਈ | ਤੇਜ਼ ਰਫ਼ਤਾਰ ਆਉਂਦੀਆਂ ਗੱਡੀਆਂ ਪੁਲ ਨੇੜੇ ਆ ਕੇ ਖੱਡਿਆਂ ਕਾਰਨ ਅਤੇ ਸੜਕ ਸਾਈਡਾਂ ਨੂੰ ਖਿਸਕੀ ਹੋਣ ਕਾਰਨ ਡਾਵਾਂਡੋਲ ਹੋ ਜਾਂਦੀਆਂ ਹਨ ਅਤੇ ਕਿਸੇ ਸਮੇਂ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ | ਇਸੇ ਤਰ੍ਹਾਂ ਹੋਰ ਵੀ ਕਈ ਥਾਵਾਂ 'ਤੇ ਸੜਕ ਖਿੱਲਰ ਚੱੁਕੀ ਹੈ | ਸੜਕ ਚੌੜੀ ਕਰਨ ਲਈ ਅਨੇਕਾਂ ਦਰੱਖਤਾਂ ਨੂੰ ਕੱਟ ਕੇ ਹਰਿਆਲੀ ਨੂੰ ਖ਼ਤਮ ਕੀਤਾ ਗਿਆ, ਪਰ ਸੜਕ ਲੋੜ ਅਨੁਸਾਰ ਫਿਰ ਵੀ ਚੌੜੀ ਨਹੀਂ ਕੀਤੀ ਗਈ ਅਤੇ ਨਾ ਹੀ ਢੰਗ ਸਿਰ ਬਣਾਈ ਗਈ | ਮੀਂਹ ਪੈਣ ਉਪਰੰਤ ਸੜਕ ਤੇ ਲੰਘਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ | ਭਾਰਤਮਾਲਾ ਸੜਕ ਬਣਾਉਣ ਲਈ ਲੰਘਦੇ ਟਿੱਪਰ 'ਤੇ ਘੋੜਾ ਟਰਾਲਿਆਂ ਕਾਰਨ ਸੜਕ ਦਿਨੋਂ ਦਿਨ ਹੋਰ ਟੱੁਟਦੀ ਜਾ ਰਹੀ ਹੈ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਸੜਕ ਦੀ ਹਾਲਤ ਨੂੰ ਸੁਧਾਰਿਆ ਜਾਵੇ ਅਤੇ ਸੜਕ 'ਤੇ ਬਣਿਆ ਖੱਡਿਆਂ ਨੂੰ ਆਰਜ਼ੀ ਤੌਰ 'ਤੇ ਬੰਦ ਕੀਤਾ ਜਾਵੇ |

ਪਿਛਲੀ ਖ਼ਬਰ ਐਸ.ਡੀ.ਐਮ. ਦੇ ਯਤਨਾਂ ਸਦਕਾ ਨਗਰ ਕੌਂਸਲ ਵਿਖੇ ਡਸਟਬਿਨ ਭੇਟ <br/> ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਵਿਚ 'ਯੁੱਧ ਨਸ਼ਿਆਂ ਵਿਰੁੱਧ' ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।