15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਐਸ.ਡੀ.ਐਮ. ਦੇ ਯਤਨਾਂ ਸਦਕਾ ਨਗਰ ਕੌਂਸਲ ਵਿਖੇ ਡਸਟਬਿਨ ਭੇਟ <br/>

ਐਸ.ਡੀ.ਐਮ. ਤਪਾ ਆਯੁਸ਼ ਗੋਇਲ ਦੇ ਯਤਨਾਂ ਸਦਕਾ ਨਗਰ ਕੌਂਸਲ ਵਿਖੇ ਡਸਟਬਿਨ ਭੇਟ ਕਰਨ ਮੌਕੇ ਆਈ.ਓ.ਐਲ. ਦੇ ਕਾਰਜਕਾਰੀ ਡਾਇਰੈਕਟਰ ਕੇ.ਕੇ. ਰਾਣਾ ਨਾਲ ਸਟਾਫ਼ | ਤਸਵੀਰ : ਪ੍ਰਵੀਨ ਗਰਗ <br/> 04-03-2026
ਤਪਾ ਮੰਡੀ, 3 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਹਿਰ ਦੀ ਸੁੰਦਰਤਾ ਤੇ ਸਵੱਛਤਾ ਨੂੰ ਬਰਕਰਾਰ ਰੱਖਣ ਲਈ ਐਸ.ਡੀ.ਐਮ. ਤਪਾ ਆਯੂਸ਼ ਗੋਇਲ ਆਈ.ਏ.ਐਸ. ਦੇ ਯਤਨਾਂ ਸਦਕਾ ਆਈ.ਓ.ਐਲ. ਦੇ ਕਾਰਜਕਾਰੀ ਡਾਇਰੈਕਟਰ ਕੇ.ਕੇ. ਰਾਣਾ ਦੀ ਅਗਵਾਈ ਹੇਠ ਨਗਰ ਕੌਂਸਲ ਤਪਾ ਵਿਖੇ 17 ਦੇ ਕਰੀਬ ਡਸਟਬਿਨ ਭੇਟ ਕੀਤੇ ਗਏ, ਜਿਨ੍ਹਾਂ ਵਿਚੋਂ ਕੁੱਝ ਡਸਟਬੀਨ ਭਦੌੜ ਨਗਰ ਕੌਂਸਲ ਵਿਖੇ ਉਪਲਬਧ ਕਰਵਾਏ ਜਾਣਗੇ | ਇਸ ਮੌਕੇ ਨਗਰ ਕੌਂਸਲ ਤਪਾ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ, ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਅਤੇ ਡਾ: ਬਾਲ ਚੰਦ ਬਾਂਸਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਐਸ.ਡੀ.ਐਮ ਆਯੂਸ਼ ਗੋਇਲ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਇਹ ਡਸਟਬੀਨ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ 'ਤੇ ਲਗਾਏ ਜਾਣਗੇ, ਜਿੱਥੇ ਵੀ ਲੋਕ ਖੁੱਲੇ੍ਹ ਵਿਚ ਕੂੜਾ ਸੁੱਟਦੇ ਹਨ, ਉੱਥੇ ਇਨ੍ਹਾਂ ਡਸਟਬੀਨਾਂ ਵਿਚ ਕੂੜਾ ਪਾਇਆ ਜਾਵੇਗਾ | ਜਿਸ ਨੂੰ ਨਗਰ ਕੌਂਸਲ ਵਲੋਂ ਤਕਰੀਬਨ ਰੋਜ਼ਾਨਾ ਹੀ ਸਾਫ਼ ਕਰ ਦਿੱਤਾ ਜਾਵੇਗਾ ਅਤੇ ਇਸ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ | ਸ਼ਹਿਰ ਵਾਸੀਆਂ ਨੇ ਐਸ.ਡੀ.ਐਮ. ਤਪਾ ਆਯੂਸ਼ ਗੋਇਲ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ ਅਤੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿਚ ਆਪਣਾ ਯੋਗਦਾਨ ਪਾਉਣ ਕਿਉਂਕਿ ਇਕ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਸਮੂਹਿਕ ਯਤਨਾਂ ਦੀ ਲੋੜ ਹੈ ਤਾਂ ਜੋ ਤਪਾ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਸ਼ਹਿਰ ਬਣਾਇਆ ਜਾ ਸਕੇ | ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਆਈ.ਓ.ਐਲ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕੇ.ਕੇ ਰਾਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਕੌਂਸਲਰ ਡਾਕਟਰ ਲਾਭ ਸਿੰਘ ਚਹਿਲ, ਕੌਂਸਲਰ ਰਣਜੀਤ ਸਿੰਘ ਲਾਡੀ, ਜੱਗਾ ਸਿੰਘ, ਦੀਪਕ ਕੁਮਾਰ ਤੋਂ ਇਲਾਵਾ ਨਗਰ ਕੌਂਸਲ ਦੇ ਤਰਸੇਮ ਚੰਦ ਖਿੱਲੂ, ਇੰਸਪੈਕਟਰ ਸਤਪਾਲ, ਗੁਰਦੀਪ ਸਿੰਘ, ਤਾਰੀ ਸਿੰਘ ਆਦਿ ਸਮੂਹ ਮੁਲਾਜ਼ਮ ਮੌਜੂਦ ਸਨ |

ਪਿਛਲੀ ਖ਼ਬਰ ਖੇਤੀ ਵਿਗਿਆਨ ਕੇਂਦਰ ਵਲੋਂ ਆਰੀਆ ਪ੍ਰੋਜੈਕਟ ਅਧੀਨ ਵਿਗਿਆਨਕ ਪੋਲਟਰੀ ਫਾਰਮਿੰਗ 'ਤੇ ਕਿੱਤਾ ਮੁਖੀ ਸਿਖਲਾਈ ਦਾ ਆਯੋਜਨ <b... ਅਗਲੀ ਖ਼ਬਰ ਪੱਖੋ ਕੈਂਚੀਆਂ ਤੋਂ ਸ਼ਹਿਣਾ ਤੱਕ ਸੜਕ ਬਣੀ ਹਾਦਸਿਆਂ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।