17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਭਾਜਪਾ ਦੀ 14 ਮਾਰਚ ਨੂੰ ਹੋ ਰਹੀ ਰੈਲੀ ਵਿਰੋਧੀਆਂ ਦੀਆਂ ਜੜ੍ਹਾਂ ਹਿਲਾ ਦੇਵੇਗੀ-ਧਰਮ ਸਿੰਘ ਫ਼ੌਜੀ, ਜਸਵੀਰ ਸਿੰਘ ਗੱਖੀ <br/>

ਅਜੀਤ ਡੈਸਕ 04-03-2026
ਬਰਨਾਲਾ, 3 ਮਾਰਚ (ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਦੇ ਭਾਜਪਾ ਦੇ ਸੀਨੀਅਰ ਆਗੂ ਤੇ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਧਰਮ ਸਿੰਘ ਫ਼ੌਜੀ, ਬੀ.ਸੀ. ਮੋਰਚੇ ਦੇ ਆਗੂ ਜਸਵੀਰ ਸਿੰਘ ਗੱਖੀ ਨੇ ਦੱਸਿਆ ਕਿ ਭਾਜਪਾ ਦੀ ਮੋਗਾ ਵਿਖੇ 14 ਮਾਰਚ ਨੂੰ ਇਕ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ ਜਿਸ ਵਿਚ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸਾਹ ਆ ਰਹੇ ਹਨ | ਇਸ ਰੈਲੀ ਸਬੰਧੀ ਜ਼ਿਲ੍ਹਾ ਬਰਨਾਲਾ ਤੋਂ ਭਾਜਪਾ ਦੇ ਆਗੂਆਂ ਤੇ ਵਰਕਰਾਂ ਵਲੋਂ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ | ਇਹ ਮੋਗਾ ਰੈਲੀ ਸਿਆਸਤ ਵਿਚ ਇਕ ਨਵਾਂ ਮੋੜ ਲੈ ਕੇ ਆਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਜ ਹਾਲਾਤ ਬਦ ਤੇ ਬਦਤਰ ਬਣ ਗਏ ਹਨ | ਗੈਂਗਸਟਰਾਂ ਵਲੋਂ ਆਏ ਦਿਨ ਨਿਹੱਥੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ | ਪੰਜਾਬ ਸਰਕਾਰ ਗੂੰਗੀ ਬੋਲੀ ਹੋਈ ਬੈਠੀ ਹੈ | ਸਿਆਸੀ ਮਾਹਰ ਮੋਗਾ ਰੈਲੀ ਨੂੰ ਲੈ ਕੇ 2027 ਦੀਆਂ ਚੋਣਾਂ ਨਾਲ ਜੋੜਦੇ ਹੋਏ ਭਾਜਪਾ ਸਰਕਾਰ ਦਾ ਸਮਾਂ ਦਾ ਕਿਆਸ ਲਗਾ ਰਹੇ ਹਨ | ਜ਼ਿਲ੍ਹਾ ਬਰਨਾਲਾ ਤੋਂ ਵੱਡੀ ਗਿਣਤੀ ਵਿਚ ਭਾਜਪਾ ਆਗੂ ਤੇ ਵਰਕਰ ਇਸ ਰੈਲੀ ਵਿਚ ਪਹੁੰਚਣ ਨੂੰ ਲੈ ਕੇ ਖ਼ੁਸ਼ੀ ਜ਼ਾਹਰ ਕਰ ਰਹੇ ਹਨ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਦੀ ਤਿਆਰੀ 'ਚ ਪੱਖੋ ਕਲਾਂ ਵਿਖੇ ਮੀਟਿੰਗ <br/> ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਢਿਲਵਾਂ ਵਿਚ ਸਾਇੰਸ ਮੇਲਾ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।