17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਦੀ ਤਿਆਰੀ 'ਚ ਪੱਖੋ ਕਲਾਂ ਵਿਖੇ ਮੀਟਿੰਗ <br/>

ਪਿੰਡ ਪੱਖੋ ਕਲਾਂ ਵਿਖੇ ਸਰਕਲ ਪ੍ਰਧਾਨ ਸੁਖਪਾਲ ਸਿੰਘ ਸਮਰਾ ਦੇ ਗ੍ਰਹਿ ਅਕਾਲੀ ਵਰਕਰ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਡਵੋਕੇਟ ਸਤਨਾਮ ਸਿੰਘ ਰਾਹੀ ਨਾਲ ਸਰਕਲ ਪ੍ਰਧਾਨ ਸੁਖਪਾਲ ਸਿੰਘ ਸਮਰਾ ਤੇ ਹਾਜ਼ਰ ਵਰਕਰ ਅਹੁਦੇਦਾਰ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 04-03-2026
ਰੂੜੇਕੇ ਕਲਾਂ, 3 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਭਦੌੜ ਦੀ 15 ਮਾਰਚ ਨੂੰ ਤਾਜੋਕੇ ਸਟੇਡੀਅਮ ਵਿਖੇ ਹੋ ਰਹੀ ਰੈਲੀ ਦੀ ਤਿਆਰੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਪਾਲ ਸਿੰਘ ਸਮਰਾ ਦੇ ਗ੍ਰਹਿ ਪੱਖੋ ਕਲਾਂ ਵਿਖੇ ਅਕਾਲੀ ਦਲ ਬਾਦਲ ਦੇ ਵਰਕਰ ਅਹੁਦੇਦਾਰਾਂ ਦੀ ਭਰਵੀਂ ਇਕੱਤਰਤਾ ਕੀਤੀ ਗਈ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਤੋਂ ਅਤੇ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਦਿਨ ਦਿਹਾੜੇ ਰੋਜ਼ਾਨਾ ਹੋ ਰਹੇ ਕਾਤਲਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਤੋਂ ਪੰਜਾਬ ਵਾਸੀ ਦੁਖੀ ਹੋ ਚੁੱਕੇ ਹਨ | ਜਿਸ ਕਰ ਕੇ ਪਿੰਡਾਂ ਦੀਆਂ ਮੀਟਿੰਗਾਂ ਰੈਲੀਆਂ ਦਾ ਰੂਪ ਧਾਰਨ ਕਰ ਰਹੀਆਂ ਹਨ | ਪੰਜਾਬ ਦੀਆਂ ਬੀਬੀਆਂ ਪਿਛਲੇ ਚਾਰ ਸਾਲਾਂ ਤੋਂ ਇਕ ਹਜ਼ਾਰ ਰੁਪਏ ਮਹੀਨਾ ਅਤੇ ਨੌਜਵਾਨ ਨੌਕਰੀਆਂ ਉਡੀਕ ਰਹੇ ਹਨ | ਪਿੰਡ ਵਾਸੀਆਂ ਵਲੋਂ ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਜੰਟ ਸਿੰਘ ਮਾਨ, ਜਗਮੇਲ ਸਿੰਘ ਬੋਘਾ, ਰਾਮ ਸਿੰਘ ਸਮਰਾ, ਬਹਾਦਰ ਸਿੰਘ, ਅਮਰੀਕ ਸਿੰਘ ਮਾਨ, ਡਾ: ਸੁਰਜੀਤ ਸਿੰਘ, ਹਰਪਾਲ ਸਿੰਘ ਭੁੱਲਰ, ਜਸਵੀਰ ਸਿੰਘ ਸਿੱਧੂ, ਭੁਪਿੰਦਰ ਸਿੰਘ ਬੱਬੂ, ਕੁਲਵੰਤ ਸਿੰਘ ਸਿੱਧੂ, ਗੁਰਮੇਲ ਸਿੰਘ ਗੋਲਾ, ਧੰਨਾ ਸਿੰਘ ਸਰਕਲ ਪ੍ਰਧਾਨ ਐਸ.ਸੀ.ਵਿੰਗ, ਕੁਲਵੰਤ ਸਿੰਘ ਸਰਾਂ, ਜਗਸੀਰ ਸਿੰਘ ਸੀਰਾ, ਪ੍ਰਕਾਸ਼ ਸਿੰਘ, ਜਸਵੰਤ ਸਿੰਘ ਕਾਲਾ, ਕਰਮਜੀਤ ਸਿੰਘ ਪੋਲਾ ਤਾਜੋਕੇ ਸਾਬਕਾ ਚੇਅਰਮੈਨ ਤੋਂ ਇਲਾਵਾ ਅਕਾਲੀ ਵਰਕਰ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ 8 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਸੰਬੰਧੀ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਭਾਜਪਾ ਦੀ 14 ਮਾਰਚ ਨੂੰ ਹੋ ਰਹੀ ਰੈਲੀ ਵਿਰੋਧੀਆਂ ਦੀਆਂ ਜੜ੍ਹਾਂ ਹਿਲਾ ਦੇਵੇਗੀ-ਧਰਮ ਸਿੰਘ ਫ਼ੌਜੀ, ਜਸਵੀਰ ਸਿੰਘ ਗੱਖੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।