17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੈਟਰੋਲ ਪੰਪ 'ਤੇ ਜਾ ਕੇ ਕੋਈ ਵੀ ਵਿਅਕਤੀ ਤੇਲ ਦਾ ਪੈਮਾਨਾ ਚੈੱਕ ਕਰ ਸਕਦਾ ਹੈ-ਐਸ.ਡੀ.ਐਮ. <br/>

ਐਸ.ਡੀ.ਐਮ. ਆਯੁਸ਼ ਗੋਇਲ ਗੱਲਬਾਤ ਕਰਦੇ ਹੋਏ | ਤਸਵੀਰ : ਵਿਜੇ ਸ਼ਰਮਾ <br/> 04-03-2026
ਤਪਾ ਮੰਡੀ, 3 ਮਾਰਚ (ਵਿਜੇ ਸ਼ਰਮਾ)-ਸਬ-ਡਵੀਜ਼ਨ ਤਪਾ ਅੰਦਰ ਕੋਈ ਵੀ ਵਿਅਕਤੀ ਪੈਟਰੋਲ ਪੰਪ 'ਤੇ ਜਾ ਕੇ ਤੇਲ ਦਾ ਪੈਮਾਨਾ ਚੈੱਕ ਕਰ ਸਕਦਾ ਹੈ ਕਿ ਡੀਜ਼ਲ ਅਤੇ ਪੈਟਰੋਲ ਦਾ ਕੀ ਪੈਮਾਨਾ ਹੈ | ਜੇਕਰ ਤੇਲ ਵਿਚ ਕੋਈ ਮਿਲਾਵਟ ਜਾਂ ਤੇਲ ਘੱਟ ਹੈ ਤਾਂ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਐਸ.ਡੀ.ਐਮ. ਆਯੂਸ਼ ਗੋਇਲ ਨੇ ਕਿਹਾ ਕਿ ਪਹਿਲਾਂ ਪੈਟਰੋਲ ਪੰਪ ਵਾਲੇ ਕਿਸੇ ਵੀ ਵਿਅਕਤੀ ਨੂੰ ਬੋਤਲ ਵਿਚ ਤੇਲ ਪਾ ਕੇ ਦੇ ਦਿੰਦੇ ਸਨ ਜੋ ਕਿ ਨਿਯਮਾਂ ਦੇ ਬਿਲਕੁਲ ਉਲਟ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਪੈਟਰੋਲ ਪੰਪ ਵਾਲਾ ਕਿਸੇ ਵੀ ਵਿਅਕਤੀ ਨੂੰ ਬੋਤਲ ਵਿਚ ਤੇਲ ਪਾ ਕੇ ਨਹੀਂ ਦੇਵੇਗਾ ਅਗਰ ਕੋਈ ਪੰਪ ਵਾਲਾ ਕਿਸੇ ਵਿਅਕਤੀ ਨੂੰ ਬੋਤਲ ਵਿਚ ਤੇਲ ਪਾ ਕੇ ਵੇਚਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਕਈ ਵਿਅਕਤੀ ਬੋਤਲ ਵਿਚ ਤੇਲ ਪਾ ਕੇ ਅੱਗੇ ਮਹਿੰਗੇ ਭਾਅ ਦਾ ਵੇਚ ਕੇ ਉਸ ਦੀ ਗ਼ਲਤ ਵਰਤੋਂ ਵੀ ਕਰ ਸਕਦੇ ਹਨ | ਇਸ ਲਈ ਕਾਨੂੰਨ ਵੀ ਬਣਿਆ ਹੋਇਆ ਹੈ ਕੋਈ ਵੀ ਪੈਟਰੋਲ ਪੰਪ ਵਾਲਾ ਬੋਤਲ ਵਿਚ ਤੇਲ ਪਾ ਕੇ ਨਹੀਂ ਦੇਵੇਗਾ | ਐਸ.ਡੀ.ਐਮ. ਨੂੰ ਦੱਸਿਆ ਗਿਆ ਕਿ ਕਈ ਵਾਰ ਪੈਟਰੋਲ ਪੰਪ ਵਾਲੇ ਮਹਿੰਗਾ ਤੇਲ ਵੇਚਣ ਲਈ ਆਮ ਰੇਟ ਵਾਲੀ ਮਸ਼ੀਨ 'ਤੇ ਫੱਟਾ ਲਾ ਦਿੰਦੇ ਹਨ ਕਿ ਤੇਲ ਪਾਉਣ ਵਾਲੀ ਮਸ਼ੀਨ ਖ਼ਰਾਬ ਹੈ ਜਿਸ ਕਾਰਨ ਲੋਕਾਂ ਨੂੰ ਮਹਿੰਗੇ ਭਾਅ ਦਾ ਤੇਲ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਡਾ: ਸੋਨਿਕਾ ਬਾਂਸਲ, ਡਾ: ਬਾਲ ਚੰਦ ਬਾਂਸਲ ਅਤੇ ਕਾਰਜ ਸਾਧਕ ਅਫ਼ਸਰ ਗੁਰਪ੍ਰੀਤ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਮਨਾਇਆ ਸੁਣਨ ਸ਼ਕਤੀ ਸੰਬੰਧੀ ਵਿਸ਼ਵ ਦਿਵਸ <br/> ਅਗਲੀ ਖ਼ਬਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਨੇ 21 ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।