17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਮਨਾਇਆ ਸੁਣਨ ਸ਼ਕਤੀ ਸੰਬੰਧੀ ਵਿਸ਼ਵ ਦਿਵਸ <br/>

ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਸੁਣਨ ਸ਼ਕਤੀ ਸੰਬੰਧੀ ਵਿਸ਼ਵ ਦਿਵਸ ਮਨਾਉਣ ਮੌਕੇ ਸਮੂਹ ਡਾਕਟਰ ਅਤੇ ਸਟਾਫ਼ | ਤਸਵੀਰ : ਪ੍ਰਵੀਨ ਗਰਗ <br/> 04-03-2026
ਤਪਾ ਮੰਡੀ, 3 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਿਵਲ ਸਰਜਨ ਡਾ. ਹਰੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਅਧੀਨ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਸੁਣਨ ਸ਼ਕਤੀ ਸਬੰਧੀ ਵਿਸ਼ਵ ਦਿਵਸ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕੰਨ, ਨੱਕ ਤੇ ਗਲ ਰੋਗਾਂ ਦੇ ਮਾਹਿਰ ਡਾ. ਰੁਪਿੰਦਰਜੀਤ ਕੌਰ ਨੇ ਕਿਹਾ ਕਿ ਕੰਨਾਂ ਦੇ ਦਰਦ ਜਾਂ ਵਗਣ ਨੂੰ ਕਦੇ ਵੀ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਤੇ ਕੰਨਾਂ ਦੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਸਬੰਧੀ ਹਮੇਸ਼ਾ ਮਾਹਿਰ ਡਾਕਟਰ ਤੋਂ ਹੀ ਜਾਂਚ ਕਰਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਨਵਜੰਮੇ ਬੱਚੇ ਦੀ ਸੁਣਨ ਸਬੰਧੀ ਜਾਂਚ ਵੀ ਜ਼ਰੂਰ ਕਰਵਾਉਣੀ ਚਾਹੀਦੀ ਹੈ | ਬੱਚਿਆਂ ਦੀ ਜਾਂਚ ਲਈ ਬੀ.ਈ.ਆਰ.ਏ. ਅਤੇ ਓ.ਏ.ਈ. ਟੈੱਸਟ ਉਪਲਬਧ ਹਨ | ਸੁਣਨ ਸ਼ਕਤੀ ਸਬੰਧੀ ਦਿੱਕਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬੋਲ਼ੇਪਣ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ ਕਿ ਜਮਾਂਦਰੂ ਨੁਕਸ, ਕੰਨਾਂ ਦੀਆਂ ਬਿਮਾਰੀਆਂ, ਕਿਸੇ ਮਸ਼ੀਨਰੀ, ਵਾਹਨ ਜਾਂ ਉੱਚੀ ਆਵਾਜ਼ ਦੇ ਸੰਗੀਤ ਦਾ ਸ਼ੋਰ ਅਤੇ ਈਅਰ ਫ਼ੋਨ ਦੀ ਜ਼ਿਆਦਾ ਵਰਤੋਂ ਕਰਨਾ ਆਦਿ | ਉਨ੍ਹਾਂ ਕਿਹਾ ਕਿ ਕੰਨਾਂ ਵਿਚ ਕਦੀ ਵੀ ਕੋਈ ਨੁਕੀਲੀ ਚੀਜ਼ ਨਹੀਂ ਮਾਰਨੀ ਚਾਹੀਦੀ ਇਸ ਨਾਲ ਕੰਨ ਦੇ ਪਰਦੇ ਦਾ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਬੱਚੇ ਦੇ ਕਦੀ ਵੀ ਕੰਨ ਉਪਰ ਨਹੀਂ ਮਾਰਨਾ ਚਾਹੀਦਾ | ਡਾ. ਰੁਪਿੰਦਰਜੀਤ ਕੌਰ ਨੇ ਕਿਹਾ ਕਿ ਲਗਾਤਾਰ ਕੰਨ ਵਗਣ ਨਾਲ ਬੋਲਾਪਣ ਹੋ ਸਕਦਾ ਹੈ | ਇਸ ਲਈ ਕੰਨਾਂ ਵਿਚ ਪਾਣੀ ਨਾ ਜਾਣ ਦਿਓ ਤੇ ਕਿਸੇ ਵੀ ਤਰ੍ਹਾਂ ਦਾ ਤਰਲ ਪਦਾਰਥ ਨਹੀਂ ਪਾਉਣਾ ਚਾਹੀਦਾ | ਕੰਨਾਂ ਨੂੰ ਹਮੇਸ਼ਾ ਨਰਮ ਤੇ ਸਾਫ਼ ਕੱਪੜੇ ਨਾਲ ਹੀ ਸਾਫ਼ ਕਰਨਾ ਚਾਹੀਦਾ ਹੈ | ਇਸ ਤੋਂ ਇਲਾਵਾ ਕੰਨਾਂ ਵਿਚੋਂ ਵੱਗ ਰਹੀ ਪੀਕ ਤੋਂ ਬਦਬੂ ਆਉਣ ਜਾਂ ਉਸ ਵਿਚ ਖ਼ੂਨ ਆਉਣ 'ਤੇ ਤੁਰੰਤ ਕੰਨਾਂ ਦੇ ਮਾਹਿਰ ਡਾਕਟਰ ਤੋਂ ਹੀ ਜਾਂਚ ਕਰਾਉਣੀ ਚਾਹੀਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸ਼ਿਖਾ ਅਗਰਵਾਲ, ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ, ਸਟਾਫ਼ ਨਰਸ ਰੁਪਿੰਦਰ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਐਸ.ਬੀ.ਐਸ. ਸਕੂਲ 'ਚ ਹੋਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਪੈਟਰੋਲ ਪੰਪ 'ਤੇ ਜਾ ਕੇ ਕੋਈ ਵੀ ਵਿਅਕਤੀ ਤੇਲ ਦਾ ਪੈਮਾਨਾ ਚੈੱਕ ਕਰ ਸਕਦਾ ਹੈ-ਐਸ.ਡੀ.ਐਮ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।