17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਭਾਕਿਯੂ ਕਾਦੀਆਂ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 04-03-2026
ਬਰਨਾਲਾ, 3 ਮਾਰਚ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਬਰਨਾਲਾ ਵਿਖੇ ਹੋਈ | ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ ਨੇ ਕਿਹਾ ਕਿ 6 ਮਾਰਚ ਨੂੰ ਬਠਿੰਡਾ ਵਿਖੇ ਹੋ ਰੋਸ ਪ੍ਰਦਰਸ਼ਨ ਵਿਚ ਕਾਦੀਆਂ ਜਥੇਬੰਦੀ ਸ਼ਮੂਲੀਅਤ ਕਰੇਗੀ | ਉਨ੍ਹਾਂ ਕਿਹਾ ਜੋ ਜਿਉਂਦ ਪਿੰਡ ਵਿਚ ਅਤੇ ਅਨੇਕਾਂ ਹੋਰ ਥਾਵਾਂ 'ਤੇ ਕਿਸਾਨਾਂ ਨਾਲ ਅੰਨੇ੍ਹ ਵਾਹ ਤਸ਼ੱਦਦ ਪੁਲਿਸ ਪ੍ਰਸ਼ਾਸਨ ਵਲੋਂ ਕੀਤਾ ਗਿਆ ਹੈ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਸਰਕਾਰ ਪਾਸੋਂ ਮੰਗ ਰੱਖਦੀ ਹੈ ਕਿ ਆਪਣੀਆਂ ਹੱਕਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਾ ਜੋ ਅਧਿਕਾਰ ਹੈ ਉਹ ਨਾ ਖੋਹਿਆ ਜਾਵੇ ਅਤੇ ਸ਼ਾਂਤਮਈ ਤਰੀਕੇ ਨਾਲ ਪਦਾਰਸਣ ਕਰਨ ਦੀ ਖੁੱਲ ਦਿੱਤੀ ਜਾਵੇ | ਜੇਕਰ ਸਰਕਾਰ ਵਲੋਂ ਨਾਜਾਇਜ਼ ਤਰੀਕੇ ਨਾਲ ਕਿਸਾਨਾਂ ਨੂੰ ਸ਼ਾਂਤਮਈ ਪਦਾਰਸਣ ਕਰਨ ਤੋਂ ਰੋਕਿਆ ਜਾਵੇਗਾ ਤਾਂ ਮਜਬੂਰੀ ਬੱਸ ਕਿਸਾਨ ਆਗੂ ਸਖ਼ਤ ਪ੍ਰੋਗਰਾਮ ਉਲੀਕਣਗੇ | ਇਸ ਮੌਕੇ ਜਸਮੇਲ ਸਿੰਘ ਕਾਲੇਕੇ, ਯਾਦਵਿੰਦਰ ਸਿੰਘ ਰਾਜਗੜ੍ਹ, ਬੁਗਰ ਸਿੰਘ ਫਰਵਾਹੀ, ਨਿਰਮਲ ਸਿੰਘ ਛੰਨਾ, ਇੰਦਰਜੀਤ ਸਿੰਘ ਧਨੌਲਾ, ਭੁਪਿੰਦਰ ਸਿੰਘ ਰੂੜੇ ਕੇ, ਰਜਿੰਦਰ ਸਿੰਘ ਦੁਰਾਕਾ, ਜੱਸੀ ਮੌੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਵਾਤਾਵਰਨ ਜਾਗਰੂਕਤਾ ਰੈਲੀ ਕੱਢੀ <br/> ਅਗਲੀ ਖ਼ਬਰ ਮਹਿਲ ਕਲਾਂ ਦੇ ਪਿੰਡਾਂ 'ਚ ਹੋਲੀ ਦੇ ਮੱਦੇਨਜ਼ਰ ਪੁਲਿਸ ਵਲੋਂ ਜਾਗਰੂਕਤਾ ਅਭਿਆਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।