08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ੋਸਰਕਾਰੀ ਹਸਪਤਾਲ ਭਦੌੜ ਵਿਖੇ ਆਯੂਸ਼ਮਾਨ ਅਰੋਗਿਆ ਕੇਂਦਰ ਦਾ ਆਨਲਾਈਨ ਹੋਇਆ ਉਦਘਾਟਨ <br/>

ਅਜੀਤ ਡੈਸਕ 29-03-2026
ਭਦੌੜ, 28 ਮਾਰਚ (ਵਿਨੋਦ ਕਲਸੀ, ਰਜਿੰਦਰ ਬੱਤਾ)-ਆਯੂਸ਼ਮਾਨ ਅਰੋਗਿਆ ਕੇਂਦਰ ਭਦੌੜ ਦਾ ਆਨਲਾਈਨ ਉਦਘਾਟਨ ਕੀਤਾ ਗਿਆ | ਸਰਕਾਰੀ ਹਸਪਤਾਲ ਭਦੌੜ ਵਿਖੇ ਨਵੇਂ ਖੁੱਲ੍ਹੇ ਆਯੂਸ਼ਮਾਨ ਅਰੋਗਿਆ ਕੇਂਦਰ ਭਦੌੜ ਦਾ ਉਦਘਾਟਨ ਆਨਲਾਈਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਗਿਆ ਹੈ, ਜਿਸ ਵਿਚ ਡਾ: ਬਾਂਕੇ ਬਿਹਾਰੀ ਗੋਇਲ, ਡਾ: ਹਰਪ੍ਰੀਤ ਕੌਰ, ਖੁਸ਼ਦੇਵ ਬਾਂਸਲ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਅੰਮਿ੍ਤ ਸਿੰਘ ਢਿਲਵਾਂ ਚੇਅਰਮੈਨ ਮਾਰਕੀਟ ਕਮੇਟੀ ਭਦੌੜ, ਜਗਦੀਪ ਸਿੰਘ ਜੱਗੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ | ਜਦੋਂ ਇਸ ਸਬੰਧੀ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਰਾਣੀ ਬਿਲਡਿੰਗ ਦੇ ਟੈਂਡਰ ਹੋ ਚੁੱਕੇ ਹਨ ਉਸ ਨੂੰ ਢਾਹ ਕੇ ਨਵੇਂ ਹਸਪਤਾਲ ਦੀ ਉਸਾਰੀ ਜਲਦੀ ਹੋਵੇਗੀ | ਆਯੂਸ਼ਮਾਨ ਅਰੋਗਿਆ ਕੇਂਦਰ ਦਾ ਉਦਘਾਟਨ ਅੱਜ ਭਦੌੜ ਵਿਖੇ ਚਰਚਾ ਵਿਚ ਰਿਹਾ ਕਿਉਂਕਿ ਭਦੌੜ ਦੇ ਲੋਕਾਂ ਦੀ ਮੰਗ ਸੀ ਕਿ ਸਰਕਾਰੀ ਹਸਪਤਾਲ ਨੂੰ ਕਰੀਬ ਇਕ ਦਰਜਨ ਪਿੰਡ ਲੱਗਦੇ ਹਨ ਇੱਥੇ ਡਾਕਟਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਅਤੇ ਹਸਪਤਾਲ 24 ਘੰਟੇ ਖੁੱਲ੍ਹਾ ਰਹਿਣ ਚਾਹੀਦਾ ਹੈ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ, ਮਾਮਲਾ ਦਰਜ ਅਗਲੀ ਖ਼ਬਰ ਹੋਲੀ ਏਾਜਲਸ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।