08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ <br/>

ਅਜੀਤ ਡੈਸਕ 29-03-2026
ਤਪਾ ਮੰਡੀ, 28 ਮਾਰਚ (ਵਿਜੇ ਸ਼ਰਮਾ)-ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ | ਇਸ ਮੌਕੇ ਪਿੰਡ ਢਿੱਲਵਾਂ ਦੇ ਸਰਪੰਚ ਸ: ਹਰਬਿੰਦਰ ਸਿੰਘ ਖ਼ਾਲਸਾ (ਬਿੰਦਰ ਸਿੰਘ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਖੇਡ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੂਹ ਵਿਦਿਆਰਥੀਆਂ ਨੂੰ ਚਾਰ ਹਾਊਸਾਂ ਵਿਚ ਵੰਡਿਆ ਗਿਆ ਸੀ, ਜਿਨ੍ਹਾਂ ਦੀ ਅਗਵਾਈ ਖੇਡਾਂ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਲੋਂ ਕੀਤੀ ਗਈ | ਮਾਰਚ ਪਾਸਟ ਦੀ ਸ਼ਾਨਦਾਰ ਸਲਾਮੀ ਪਿ੍ੰਸੀਪਲ ਡਾ: ਲਖਵਿੰਦਰ ਸਿੰਘ, ਮੁੱਖ ਮਹਿਮਾਨ ਹਰਬਿੰਦਰ ਸਿੰਘ ਖ਼ਾਲਸਾ ਅਤੇ ਕਾਲਜ ਸਟਾਫ਼ ਵਲੋਂ ਸਾਂਝੇ ਤੌਰ 'ਤੇ ਲਈ ਗਈ | ਇਸ ਮੌਕੇ ਵਿਦਿਆਰਥੀਆਂ ਨੇ 1500 ਮੀਟਰ, 800 ਮੀਟਰ, 400 ਮੀਟਰ, 200 ਮੀਟਰ ਅਤੇ 100 ਮੀਟਰ ਦੌੜਾਂ, 4__1MP__100 ਮੀਟਰ ਰਿਲੇਅ ਰੇਸ, ਲੰਬੀ ਛਾਲ, ਗੋਲਾ ਸੁੱਟਣਾ ਅਤੇ ਜੈਵਲਿਨ ਥਰੋ ਆਦਿ ਮੁਕਾਬਲੇ ਵਿਚ ਭਾਗ ਲਿਆ | ਲੜਕੀਆਂ ਵਿਚੋਂ ਬੀ.ਏ. ਭਾਗ ਪਹਿਲਾ ਦੀ ਪਿ੍ਅੰਕਾ ਰਾਣੀ ਅਤੇ ਲੜਕਿਆਂ ਵਿਚੋਂ ਬਾਬਾ ਜ਼ੋਰਾਵਰ ਹਾਊਸ ਦੇ ਦਲਜੀਤ ਸਿੰਘ ਨੂੰ ਕਾਲਜ ਦਾ 'ਬੈਸਟ ਅਥਲੀਟ' ਚੁਣਿਆ ਗਿਆ, ਜਦਕਿ ਓਵਰਆਲ ਜੇਤੂ ਟਰਾਫ਼ੀ ਬਾਬਾ ਫ਼ਤਿਹ ਸਿੰਘ ਹਾਊਸ ਨੇ ਪ੍ਰਾਪਤ ਕੀਤੀ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ: ਮਨਜੀਤ ਸਿੰਘ, ਪ੍ਰੋ: ਅਮਨਦੀਪ ਕੌਰ, ਪ੍ਰੋ: ਗੁਰਪ੍ਰੀਤ ਸਿੰਘ, ਡਾ: ਸੰਦੀਪ ਸ਼ਰਮਾ, ਡਾ: ਜਸਵੰਤ ਸਿੰਘ, ਪ੍ਰੋ: ਮਨਪ੍ਰੀਤ ਸਿੰਘ (ਸਮਾਜ ਸ਼ਾਸਤਰ), ਪ੍ਰੋ: ਗੁਰਪ੍ਰੀਤ ਸ਼ਰਮਾ, ਡਾ: ਬਰਜੇਸ਼ ਪਾਠਕ, ਡਾ: ਬਿਕਰਮਜੀਤ ਪੁਰਬਾ, ਪ੍ਰੋ: ਬਲਕਾਰ, ਪ੍ਰੋ: ਚਰਨਜੀਤ ਕੌਰ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਦੇਵੀ, ਡਾ: ਸੋਨੀਆ ਅਗਰਵਾਲ, ਪ੍ਰੋ: ਅਨੂ ਬਾਲਾ, ਪ੍ਰੋ: ਅੰਮਿ੍ਤਪਾਲ ਕੌਰ, ਪ੍ਰੋ: ਗੁਰਪ੍ਰੀਤ ਕੌਰ (ਪੰਜਾਬੀ), ਪ੍ਰੋ: ਸਵਰਨ ਕੌਰ, ਪ੍ਰੋ: ਕਮਲਜੀਤ ਕੌਰ, ਪ੍ਰੋ: ਦੇਵ ਕਰਨ ਭੀਖੀ, ਪ੍ਰੋ: ਮਨਪ੍ਰੀਤ ਸਿੰਘ (ਕੰਪਿਊਟਰ) ਅਤੇ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਇੱਕੋ ਰਾਤ 'ਚ ਹੰਡਿਆਇਆ ਰੋਡ 'ਤੇ ਇਕ ਖੋਖੇ ਅਤੇ ਢਾਬੇ 'ਚੋਂ ਸਾਮਾਨ ਚੋਰੀ ਅਗਲੀ ਖ਼ਬਰ ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।