09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਕਾਲ ਅਕੈਡਮੀ ਦੇ ਵਿਦਿਆਰਥੀ ਓਲੰਪੀਅਡ ਪ੍ਰੀਖਿਆ 'ਚੋ ਮੋਹਰੀ ਰਹੇ <br/>

ਅਜੀਤ ਡੈਸਕ 29-03-2026
ਧਰਮਗੜ੍ਹ, 28 ਮਾਰਚ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੇ ਵਿਦਿਆਰਥੀਆਂ ਨੇ ਕੌਮਾਂਤਰੀ ਓਲੰਪੀਅਡ ਫਾਊਾਡੇਸ਼ਨ (ਸਾਇੰਸ) ਪ੍ਰਤੀਯੋਗਤਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿਛਲੇ ਅਕਾਦਮਿਕ ਸੈਸ਼ਨਾਂ ਦੌਰਾਨ ਅਕੈਡਮੀ ਦੇ 13 ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ 'ਚ ਭਾਗ ਲਿਆ, ਜਿਨ੍ਹਾਂ 'ਚੋਂ ਭੂਮਿਕਾ ਸ਼ਰਮਾ, ਅਸ਼ਨੀਤ ਕੌਰ ਅਤੇ ਅਨਮੋਲ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਗੋਲਡ ਮੈਡਲ ਜਿੱਤੇ ਅਤੇ ਹੋਰਨਾਂ ਵਿਦਿਆਰਥੀਆਂ ਨੇ ਚਾਂਦੀ ਦੇ ਤਗਮੇ ਵੀ ਜਿੱਤੇ | ਇਸ ਪ੍ਰਤੀਯੋਗਤਾ 'ਚੋ ਦਸ ਵਿਦਿਆਰਥੀਆਂ ਨੇ ਭਾਗੀਦਾਰੀ ਸਰਟੀਫ਼ਿਕੇਟ ਪ੍ਰਾਪਤ ਕੀਤੇ | ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਜ਼ਿਕਰਯੋਗ ਹੈ ਕਿ ਅਕੈਡਮੀ ਪਿ੍ੰਸੀਪਲ ਅਨੁਰਾਧਾ ਬੱਬਰ ਨੂੰ ਵੀ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਬੈੱਸਟ ਐਜੂਕੇਟਰ ਅਤੇ ਬੈੱਸਟ ਪਿ੍ੰਸੀਪਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਮਾਣਮੱਤੀ ਪ੍ਰਾਪਤੀ ਲਈ ਪਿ੍ੰਸੀਪਲ ਅਨੁਰਾਧਾ ਬੱਬਰ ਅਤੇ ਜੇਤੂ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਕੈਡਮੀ ਸਟਾਫ਼ ਨੇ ਵਧਾਈ ਦਿੱਤੀ |

ਪਿਛਲੀ ਖ਼ਬਰ ਕਾਂਗੜਾ ਪਰਿਵਾਰ ਨੇ ਦੇਸ਼ ਦੇ ਆਰਥਿਕ ਅਤੇ ਸਮਾਜਕ ਉੱਤੇ ਚਿੰਤਾ ਦਾ ਕੀਤਾ ਪ੍ਰਗਟਾਵਾ <br/> ਅਗਲੀ ਖ਼ਬਰ ਹੰਡਿਆਇਆ ਇਲਾਕੇ ਦੇ ਪ੍ਰਾਇਮਰੀ ਸਕੂਲਾਂ ਦਾ ਪੰਜਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।