12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪਿੰਡ ਸੁਖਪੁਰਾ ਵਿਖੇ ਸੋਮਾ ਕੰਪਨੀ ਦੇ ਟਰੱਕ ਲੰਘਣ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਧਰਨਾ ਲਾਇਆ

ਅਜੀਤ ਡੈਸਕ 30-03-2026
ਸ਼ਹਿਣਾ, 29 ਮਾਰਚ (ਸੁਰੇਸ਼ ਗੋਗੀ)-ਪਿੰਡ ਸੁਖਪੁਰਾ ਵਿਖੇ ਸੋਮਾ ਕੰਪਨੀ ਦੇ ਟਰੱਕ ਲੰਘਣ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਪਿੰਡ ਵਾਸੀਆਂ ਵਲੋਂ ਧਰਨਾ ਲਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਗੁਰਮੀਤ ਸਿੰਘ ਸੁਖਪੁਰ, ਜਸਵੀਰ ਸਿੰਘ ਸੀਰਾ ਸੁਖਪੁਰ ਪ੍ਰਧਾਨ ਕਾਦੀਆਂ, ਹਰਚਰਨ ਸਿੰਘ ਸੁਖਪੁਰ ਜ਼ਿਲ੍ਹਾ ਖ਼ਜ਼ਾਨਚੀ ਡਕੌਂਦਾ, ਮੇਲਾ ਸਿੰਘ ਖੱੁਡੀ ਕਲਾਂ ਆਦਿ ਨੇ ਕਿਹਾ ਕਿ ਸੋਮਾ ਕੰਪਨੀ ਦੇ ਮੌੜਾਂ ਨੇੜੇ ਗੋਦਾਮਾਂ ਵਿਚੋਂ ਮਾਲ ਦੀ ਢੋਅ ਢੁਆਈ ਤਪਾ ਮੰਡੀ ਹੋਇਆ ਕਰਦੀ ਸੀ, ਪਰ ਪੰਜ ਮਹੀਨੇ ਪਹਿਲਾਂ ਕੰਪਨੀ ਦੇ ਠੇਕੇਦਾਰ ਵਲੋਂ ਸੁਖਪੁਰਾ, ਖੱੁਡੀ ਆਦਿ ਪਿੰਡਾਂ ਵਿਚੋਂ ਲੰਘਦੀ ਸੜਕ ਰਾਹੀਂ ਢੋਅ ਢੁਆਈ ਦਾ ਕੰਮ ਟਰੱਕਾਂ ਰਾਹੀਂ ਜਦ ਕਰਨਾ ਸ਼ੁਰੂ ਕੀਤਾ, ਤਾਂ ਪਿੰਡ ਵਾਸੀਆਂ ਨੇ ਇਸ 'ਤੇ ਇਤਰਾਜ਼ ਜਤਾਉਂਦਿਆਂ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿਚ ਦਿੱਤਾ | ਜਿਸ ਤੇ ਪ੍ਰਸ਼ਾਸਨ ਨੇ ਲੋਕਾਂ ਦੀ ਮੰਗ ਮਨਜ਼ੂਰ ਕਰਦਿਆਂ ਟਰੱਕਾਂ ਨੂੰ ਪਿੰਡ ਵਿਚ ਦੀ ਲੰਘਦੀ ਸੜਕ ਰਾਹੀਂ ਲੰਘਣ 'ਤੇ ਰੋਕ ਦਿੱਤਾ ਸੀ, ਹੁਣ ਪੰਜ ਮਹੀਨੇ ਬਾਅਦ ਫਿਰ ਟਰੱਕਾਂ ਦੀ ਆਵਾਜਾਈ ਸ਼ੁਰੂ ਹੋਈ ਤਾਂ ਪਿੰਡ ਵਾਸੀਆਂ ਨੇ ਵਿਰੋਧ ਕਰਦਿਆਂ ਗੁਰਦੁਆਰਾ ਸਾਹਿਬ ਅੱਗੇ ਧਰਨਾ ਲਾਇਆ | ਬੁਲਾਰਿਆਂ ਨੇ ਕਿਹਾ ਕਿ ਕੰਪਨੀ ਵਿਚ ਮਾਲ ਦੀ ਢੋਅ ਢੁਆਈ ਲਈ ਪੁਰਾਣੇ ਟਰੱਕ ਜ਼ਿਆਦਾਤਰ ਲਾਏ ਹੋਏ ਹਨ, ਕਈ ਡਰਾਈਵਰ ਮੈਡੀਕਲ ਤੌਰ 'ਤੇ ਅਣਫਿੱਟ ਹੋਣ ਦੇ ਬਾਵਜੂਦ ਵੀ ਡਰਾਈਵਿੰਗ ਕਰਦੇ ਹਨ | ਸੜਕ 'ਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਤੇ ਹੋਰ ਕਈ ਅਦਾਰੇ ਹਨ | ਪਿੰਡ ਵਿਚ ਕਈ ਵਾਰ ਲੰਘਣ ਵਾਲੇ ਟਰੱਕਾਂ ਨੇ ਖੰੁਝਿਆਂ 'ਤੇ ਪੈਂਦੇ ਘਰਾਂ ਦੀਆਂ ਕੰਧਾਂ ਨੂੰ ਧੱਕ ਮਾਰੀ ਹੈ | ਬੁਲਾਰਿਆਂ ਨੇ ਕਿਹਾ ਕਿ ਅੰਡਰ ਬਿ੍ਜ ਰਾਹੀਂ ਲੰਘ ਕੇ ਜਾਣ ਵਾਲੇ ਟਰੱਕਾਂ ਨੂੰ ਪ੍ਰਸ਼ਾਸਨ ਮਨਜ਼ੂਰੀ ਨਹੀਂ ਦਿੰਦਾ, ਪਰ ਫਿਰ ਵੀ ਠੇਕੇਦਾਰ ਧੱਕੇ ਨਾਲ ਖੱੁਡੀ ਪਿੰਡ ਵਿਚਦੀ ਲੰਘਦੇ ਅੰਡਰ ਬਿ੍ਜ ਰਾਹੀਂ ਟਰੱਕ ਲਗਾਉਣ ਦੀ ਧੱਕੇਸ਼ਾਹੀ ਕਰ ਰਹੇ ਹਨ | ਇਸ ਮੌਕੇ ਅੰਗਰੇਜ਼ ਸਿੰਘ ਸੁਖਪੁਰ, ਬੇਅੰਤ ਸਿੰਘ ਇਕਾਈ ਪ੍ਰਧਾਨ, ਕੁਲਦੀਪ ਸਿੰਘ, ਸਰਪੰਚ ਬਲਜਿੰਦਰ ਸਿੰਘ, ਮੁਖਤਿਆਰ ਰਾਮ ਪੰਚ, ਮੱਘਰ ਸਿੰਘ, ਸੁਖਦੇਵ ਰਾਮ, ਹਰਬੰਸ ਸਿੰਘ ਬੰਸਾ, ਕੇਵਲ ਸਿੰਘ, ਤਰਸੇਮ ਸਿੰਘ ਬਿੱਟੂ, ਦਰਸ਼ਨ ਸਿੰਘ, ਜਰਨੈਲ ਸਿੰਘ ਤਰਨਤਾਰਨ, ਬਲਜਿੰਦਰ ਸਿੰਘ ਡੇਅਰੀ ਵਾਲਾ, ਪੂਰਨ ਸਿੰਘ, ਸੁਖਪਾਲ ਸਿੰਘ ਮਾਲੀ ਆਦਿ ਵੀ ਹਾਜ਼ਰ ਸਨ | ਇਸ ਮੌਕੇ ਥਾਣਾ ਮੁਖੀ ਰੈਨੂੰ ਪਰੋਚਾ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਦ ਪ੍ਰਸ਼ਾਸਨ ਟਰੱਕਾਂ ਦੀ ਆਵਾਜਾਈ ਬਾਰੇ ਕੋਈ ਫ਼ੈਸਲਾ ਨਹੀਂ ਲੈਂਦਾ ਤਦ ਤਕ ਕੋਈ ਵੀ ਟਰੱਕ

ਪਿਛਲੀ ਖ਼ਬਰ ਮੀਟਰ ਬਕਸਿਆਂ 'ਚੋਂ ਖੰਭਿਆਂ ਨੂੰ ਜਾਂਦੀਆਂ ਤਾਰਾਂ ਕਰ ਕੇ ਵਾਪਰ ਸਕਦਾ ਹੈ ਕੋਈ ਵੱਡਾ ਹਾਦਸਾ ਅਗਲੀ ਖ਼ਬਰ ਚੋਰੀ ਕੀਤੇ ਤਿੰਨ ਮੋਟਰਸਾਈਕਲਾਂ ਸਮੇਤ ਤਿੰਨ ਜਾਣੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।