12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸੇਵਾ-ਮੁਕਤੀ 'ਤੇ ਵਿਸ਼ੇਸ਼: ਬਲਜੀਤ ਸਿੰਘ ਸਿੱਧੂ ਪੰਡੋਰੀ <br/>

ਅਜੀਤ ਡੈਸਕ 30-03-2026
ਮਹਿਲ ਕਲਾਂ-ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਉਣ, ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਆਪਣੀਆਂ ਨਿੱਗਰ ਸੇਵਾਵਾਂ ਦੇਣ ਵਾਲੇ ਬਲਜੀਤ ਸਿੰਘ ਸਿੱਧੂ ਪੰਡੋਰੀ ਅੱਜ ਆਪਣੀ ਸਰਕਾਰੀ ਸੇਵਾ ਤੋਂ ਮੁਕਤ ਹੋ ਰਹੇ ਹਨ | 1 ਅਪ੍ਰੈਲ 1966 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੰਡੋਰੀ ਵਿਖੇ ਮਾਤਾ ਕਰਤਾਰ ਕੌਰ ਅਤੇ ਪਿਤਾ ਸ. ਪ੍ਰੀਤਮ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਜਨਮੇ ਬਲਜੀਤ ਸਿੰਘ ਦਾ ਜੀਵਨ ਸੰਘਰਸ਼, ਦਲੇਰੀ ਅਤੇ ਲੋਕ-ਸੇਵਾ ਦੀ ਇੱਕ ਮਿਸਾਲ ਰਿਹਾ ਹੈ | ਉਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਪੰਡੋਰੀ ਤੋਂ ਪ੍ਰਾਪਤ ਕੀਤੀ ਅਤੇ ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ਤੋਂ ਮੈਟਿ੍ਕ ਪਾਸ ਕੀਤੀ | ਆਪਣੀ ਕਿਰਤ ਦੀ ਸ਼ੁਰੂਆਤ ਉਨ੍ਹਾਂ ਓਸਵਾਲ ਫ਼ੈਕਟਰੀ ਤੋਂ ਕੀਤੀ, ਜਿੱਥੇ ਲਗਾਤਾਰ 15 ਸਾਲ ਉਨ੍ਹਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ | ਜੀਵਨ ਦੇ ਸਫ਼ਰ ਵਿਚ ਸਾਲ 1992 ਦਾ ਉਹ 'ਕਾਲਾ ਦੌਰ' ਇਕ ਅਜਿਹਾ ਮੋੜ ਸੀ, ਜਦੋਂ ਉਨ੍ਹਾਂ ਦੇ ਪਿਤਾ ਬਾਬਾ ਪ੍ਰੀਤਮ ਸਿੰਘ ਜੀ ਦੋ ਸਾਥੀਆਂ ਸਮੇਤ ਸ਼ਹੀਦ ਹੋ ਗਏ | ਅਜਿਹੇ ਗਹਿਰੇ ਸਦਮੇ ਅਤੇ ਪਰਿਵਾਰਕ ਸੰਕਟ ਦੀ ਘੜੀ ਵਿਚ ਬਲਜੀਤ ਸਿੰਘ ਨੇ ਸਬਰ ਤੋਂ ਕੰਮ ਲਿਆ ਅਤੇ ਪੂਰੇ ਪਰਿਵਾਰ ਨੂੰ ਯੋਗ ਅਗਵਾਈ ਦੇ ਕੇ ਉਸ ਦੁੱਖ ਵਿਚੋਂ ਬਾਹਰ ਕੱਢਿਆ | ਸਰਕਾਰ ਵਲੋਂ ਉਨ੍ਹਾਂ ਨੂੰ 23 ਜੁਲਾਈ 2001 ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਸਰਕਾਰੀ ਨੌਕਰੀ ਮਿਲੀ | ਉਨ੍ਹਾਂ ਦੀ ਪਹਿਲੀ ਤਾਇਨਾਤੀ ਜ਼ਿਲ੍ਹਾ ਦਫ਼ਤਰ ਸੰਗਰੂਰ ਵਿਖੇ ਹੋਈ | ਉੱਥੇ ਦੋ ਸਾਲ ਸੇਵਾ ਨਿਭਾਉਣ ਉਪਰੰਤ ਜ਼ਿਲ੍ਹਾ ਬਰਨਾਲਾ ਦਫ਼ਤਰ 'ਚ ਲਗਾਤਾਰ 22 ਸਾਲ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ | ਉਨ੍ਹਾਂ ਦੇ ਇਸ ਸਫ਼ਰ ਵਿਚ ਉਨ੍ਹਾਂ ਦੀ ਧਰਮ ਪਤਨੀ ਬੀਬੀ ਪਰਮਿੰਦਰ ਕੌਰ ਨੇ ਹਰ ਸੁੱਖ-ਦੁੱਖ ਵਿਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ | ਆਪਣੇ ਦੋਵੇਂ ਸਪੁੱਤਰਾਂ, ਸੁਖਵਿੰਦਰ ਸਿੰਘ ਕੈਨੇਡੀਅਨ ਅਤੇ ਹਰਵਿੰਦਰ ਸਿੰਘ ਸਿੱਧੂ ਨੂੰ ਉੱਚ ਵਿੱਦਿਆ ਦਿਵਾ ਕੇ ਸਮਾਜ ਦੇ ਕਾਬਿਲ ਬਣਾਉਣ ਵਿਚ ਵੀ ਉਨ੍ਹਾਂ ਨੇ ਪਿਤਾ ਵਜੋਂ ਅਹਿਮ ਭੂਮਿਕਾ ਨਿਭਾਈ | ਬਲਜੀਤ ਸਿੰਘ ਸਿੱਧੂ ਦਾ ਜੀਵਨ ਸਿਰਫ਼ ਸਰਕਾਰੀ ਨੌਕਰੀ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਉਹ ਸਮਾਜਿਕ ਸਰੋਕਾਰਾਂ ਨਾਲ ਵੀ ਡੂੰਘੇ ਜੁੜੇ ਰਹੇ | ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਲਾਮਬੰਦ ਕਰ ਕੇ 'ਭਾਈ ਘਨੱਈਆ ਯੁਵਕ ਸੇਵਾਵਾਂ ਕਲੱਬ ਪੰਡੋਰੀ' ਦਾ ਗਠਨ ਕੀਤਾ | ਇਸ ਸੰਸਥਾ ਰਾਹੀਂ ਉਹ ਪਿੰਡ 'ਚ ਖੇਡ ਮੇਲੇ ਕਰਵਾ ਕੇ ਜਿੱਥੇ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਯਤਨਸ਼ੀਲ ਹਨ, ਉੱਥੇ ਗੁਰਮਤ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕਰ ਰਹੇ ਹਨ | ਉਨ੍ਹਾਂ ਦੀਆਂ ਇਨ੍ਹਾਂ ਨਿਸ਼ਕਾਮ ਸੇਵਾਵਾਂ ਬਦਲੇ ਉਨ੍ਹਾਂ ਨੂੰ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਬਰਨਾਲਾ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵਲੋਂ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ | ਆਪਣੀ 25 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਅੱਜ 30 ਮਾਰਚ 2026, ਦਿਨ ਸੋਮਵਾਰ ਨੂੰ ਉਨ੍ਹਾਂ ਦੀ ਸੇਵਾ-ਮੁਕਤੀ ਮੌਕੇ ਮਹਿਲ ਕਲਾਂ (ਬਰਨਾਲਾ) ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ | ਅਸੀਂ ਅਰਦਾਸ ਕਰਦੇ ਹਾਂ ਕਿ ਸੇਵਾ-ਮੁਕਤੀ ਤੋਂ ਬਾਅਦ ਵੀ ਉਨ੍ਹਾਂ ਦਾ ਜੀਵਨ ਇਸੇ ਤਰ੍ਹਾਂ ਲੋਕ-ਭਲਾਈ ਦੇ ਕਾਰਜਾਂ ਲਈ ਸਮਰਪਿਤ ਰਹੇ |
-ਅਵਤਾਰ ਸਿੰਘ ਅਣਖੀ

ਪਿਛਲੀ ਖ਼ਬਰ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੂਬਾ ਮੀਤ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਕਿ੍ਸਚੀਅਨ ਨੈਸ਼ਨਲ ਫ਼ਰੰਟ ਵਲੋਂ ਗ੍ਰਹਿ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।