12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕਿ੍ਸਚੀਅਨ ਨੈਸ਼ਨਲ ਫ਼ਰੰਟ ਵਲੋਂ ਗ੍ਰਹਿ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ <br/>

ਅਜੀਤ ਡੈਸਕ 30-03-2026
ਬਰਨਾਲਾ, 29 ਮਾਰਚ (ਅਸ਼ੋਕ ਭਾਰਤੀ)-ਕਿ੍ਸਚੀਅਨ ਨੈਸ਼ਨਲ ਫ਼ਰੰਟ (ਸੀ.ਐਨ.ਐਫ) ਵਲੋਂ ਜ਼ਿਲ੍ਹਾ ਪ੍ਰਧਾਨ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਕਚਹਿਰੀ ਚੌਕ ਬਰਨਾਲਾ ਵਿਖੇ ਅਮਿਤ ਸਾਹ ਦਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੇ ਕੁਮਾਰ, ਕੋਰ ਕਮੇਟੀ ਦੇ ਮੈਂਬਰ ਪਾਸਟਰ ਰਾਜ ਕੁਮਾਰ, ਪਾਸਟਰ ਹਰਜੀਤ ਸਿੰਘ, ਸੁਰਜੀਤ ਸਿੰਘ, ਨਾਨਕ ਚੰਦ, ਗੁਰਬਾਜ਼ ਸਿੰਘ, ਮੋਹਨ ਲਾਲ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸਾਹ ਵਲੋਂ ਮੋਗਾ ਰੈਲੀ ਦੌਰਾਨ ਧਰਮ ਪਰਿਵਰਤਨ ਕਾਨੂੰਨ ਬਣਾਉਣ ਦੇ ਦਿੱਤੇ ਗੈਰ ਸੰਵਿਧਾਨ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਵਿਰੋਧੀ ਬਿਆਨ ਉਨ੍ਹਾਂ ਵਲੋਂ ਪਹਿਲੀ ਵਾਰ ਨਹੀਂ, ਲੋਕ ਸਭਾ ਚੋਣਾਂ ਦੌਰਾਨ, ਮਹਾਰਾਸ਼ਟਰ ਦੇ ਨਾਂਦੇੜ ਵਿਖੇ ਵੀ ਦਿੱਤਾ ਜਾ ਚੱੁਕਿਆ ਹੈ | ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਗੈਰ ਜ਼ਿੰਮੇਵਾਰ, ਗੈਰ ਸੰਵਿਧਾਨ ਬਿਆਨ ਲਈ ਮੁਆਫ਼ੀ ਦੇਸ਼ ਤੋਂ ਮੰਗਣੀ ਚਾਹੀਦੀ ਹੈ | ਇਸ ਮੌਕੇ ਸੰਮੀ, ਸੋਮੂਵੇਲ, ਚੇਤ ਸਿੰਘ, ਸੁਰਜੀਤ ਸਿੰਘ, ਕਾਲਾ ਸਿੰਘ, ਸਵਰਨਜੀਤ ਕੌਰ, ਜਸਵੀਰ ਕੌਰ, ਸਵਿੱਤਰੀ ਦੇਵੀ, ਸੁਖਵਿੰਦਰ ਕੌਰ, ਗੁਰਤਾਜ ਸਿੰਘ, ਸੂਰਜ ਕੁਮਾਰ, ਬਿੰਦੀਆ, ਰਿੰਕੂ, ਮੀਨੂੰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੇਵਾ-ਮੁਕਤੀ 'ਤੇ ਵਿਸ਼ੇਸ਼: ਬਲਜੀਤ ਸਿੰਘ ਸਿੱਧੂ ਪੰਡੋਰੀ <br/> ਅਗਲੀ ਖ਼ਬਰ ਪਿੰਡ ਉਗੋਕੇ ਦੇ ਗੁਰਦੁਆਰਾ ਸਿੱਧਸਰ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।