ਸ਼ਹਿਣਾ, 29 ਮਾਰਚ (ਸੁਰੇਸ਼ ਗੋਗੀ)-ਪਿੰਡ ਉਗੋਕੇ ਦੇ ਗੁਰਦੁਆਰਾ ਸਿੱਧਸਰ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਬਾਬਾ ਹਰਜਿੰਦਰ ਸਿੰਘ ਭੀਖੀ ਵਾਲਿਆਂ ਨੇ ਧਾਰਮਿਕ ਦੀਵਾਨ ਸਜਾਉਂਦਿਆਂ ਸੀ੍ਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਤੋਂ ਪ੍ਰੇਰਨਾ ਲੈਣ ਲਈ ਕਿਹਾ | ਉਨ੍ਹਾਂ ਕਿਹਾ ਕਿ ਮਨੱੁਖ ਗੁਰਬਾਣੀ ਦੇ ਲੜ ਲੱਗ ਕੇ ਨਸ਼ੇ ਦਾ ਤਿਆਗ ਕਰ ਕੇ ਹੀ ਆਪਣਾ ਜੀਵਨ ਸਫਲ ਕਰ ਸਕਦਾ ਹੈ ਅਤੇ ਦੂਜਿਆਂ ਲਈ ਭਲਾਈ ਦੇ ਕਾਰਜ ਕਰ ਸਕਦਾ ਹੈ | ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਪੰਜ ਪਿਆਰਿਆਂ ਵਲੋਂ 15 ਪ੍ਰਾਣੀਆਂ ਨੂੰ ਅੰਮਿ੍ਤ ਛਕਾਇਆ ਗਿਆ | ਬਾਬਾ ਮੰਦਰ ਸਿੰਘ ਮੌੜ ਦੇ ਕੀਰਤਨੀ ਜਥੇ ਨੇ ਵੀ ਗੁਰਬਾਣੀ ਦਾ ਕੀਰਤਨ ਕੀਤਾ |