12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਨੇ 25ਵੀਂ ਨਿਸ਼ਾਨ ਯਾਤਰਾ ਕੱਢੀ <br/>

ਅਜੀਤ ਡੈਸਕ 30-03-2026
ਤਪਾ ਮੰਡੀ, 29 ਮਾਰਚ (ਪ੍ਰਵੀਨ ਗਰਗ)-ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਸਮੂਹ ਸ਼ਰਧਾਲੂਆਂ ਸਮੇਤ 25ਵੀਂ ਨਿਸ਼ਾਨ ਯਾਤਰਾ ਕੱਢੀ ਗਈ | ਇਹ ਨਿਸ਼ਾਨ ਯਾਤਰਾ ਡਾ: ਰਾਹੁਲ ਦੀਕਸ਼ਤ ਦੇ ਘਰ ਤੋਂ ਸ਼ੁਰੂ ਹੋ ਕੇ ਮੰਡੀ ਦੇ ਵੱਖ-ਵੱਖ ਗਲੀਆਂ ਮੁਹੱਲਿਆਂ ਵਿਚ ਦੀ ਹੁੰਦੀ ਹੋਈ ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚੀ | ਯਾਤਰਾ ਦੌਰਾਨ ਸਮੂਹ ਸ਼ਰਧਾਲੂਆਂ ਨੇ ਸ਼ਿਆਮ ਬਾਬਾ ਦੇ ਭਜਨਾਂ ਦਾ ਗੁਣਗਾਨ ਕੀਤਾ ਅਤੇ ਮੰਦਰ ਵਿਖੇ ਪਹੁੰਚ ਕੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਤੋਂ ਬਾਅਦ ਪ੍ਰਭੂ ਦੀ ਆਰਤੀ ਕੀਤੀ ਗਈ | ਮੰਦਰ ਕਮੇਟੀ ਪ੍ਰਬੰਧਕਾਂ ਨੇ ਆਏ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਸੁਰੇਸ਼ ਮਿੱਤਲ, ਡਾ: ਰਾਹੁਲ ਦੀਕਸ਼ਤ, ਕੁਨਾਲ ਦੀਕਸ਼ਤ, ਅਜੇ ਬੌਬੀ, ਲੱਕੀ ਲਾਡਲਾ, ਰਜਿੰਦਰ, ਕੁਮਾਰ ਬਸਾਤੀ ਵਾਲਾ, ਮਦਨ ਭੱਟਾ, ਟਿੰਕੂ ਜਨਤਾ ਬੇਕਰੀ ਆਦਿ ਸ਼ਰਧਾਲੂ ਮੌਜੂਦ ਸਨ |

ਪਿਛਲੀ ਖ਼ਬਰ ਸੜਕ ਬਣਾਉਣ ਦੀ ਮੰਗ ਅਗਲੀ ਖ਼ਬਰ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੂਬਾ ਮੀਤ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।