12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸੜਕ ਬਣਾਉਣ ਦੀ ਮੰਗ

ਅਜੀਤ ਡੈਸਕ 30-03-2026
ਧਨੌਲਾ, 29 ਮਾਰਚ (ਜਤਿੰਦਰ ਸਿੰਘ ਧਨੌਲਾ)-ਧਨੌਲਾ ਤੋਂ ਭੱਠਲਾਂ ਨੂੰ ਜਾਣ ਵਾਲੀ ਮੇਨ ਰੋਡ ਦਾ ਕੰਮ ਅੱਧ ਵਿਚਕਾਰ ਰੋਕ ਦੇਣ ਕਾਰਨ ਲੰਘਣ ਵਾਲੇ ਰਾਹੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਮੁੱਖ ਮਾਰਗ ਤੋਂ ਪਟਨਾ ਤੱਕ ਇਸ ਸੜਕ ਨੂੰ ਬਣਾਇਆ ਜਾ ਚੁੱਕਾ ਹੈ | ਜਦ ਕਿ ਮੁੱਖ ਮਾਰਗ ਤੋਂ ਧਨੌਲਾ ਨੂੰ ਆਉਣ ਵਾਲੀ ਇਹ ਸੜਕ ਅੱਧ ਵਿਚਕਾਰੇ ਬਣਨ ਤੋਂ ਰੋਕ ਦਿੱਤੀ ਗਈ ਹੈ | ਇਸ ਨੂੰ ਰੋਕਣ ਦੇ ਕਾਰਨਾਂ ਬਾਰੇ ਅਨੇਕਾਂ ਚਰਚੇ ਜਾਰੀ ਹਨ | ਕਿਉਂਕਿ ਧਨੌਲਾ ਤੋਂ ਜਾਣ ਵਾਲੇ ਵਾਹਨਾਂ ਨੂੰ ਨਵੀਂ ਬਣੀ ਸੜਕ ਦੇਖ ਕੇ ਚਾਲਕ ਰਫ਼ਤਾਰ ਤੇਜ਼ ਕਰ ਲੈਂਦੇ ਹਨ ਤੇ ਅੱਧ ਵਿਚਕਾਰ ਜਾ ਕੇ ਡੇਢ-ਡੇਢ ਫੁੱਟ ਡੂੰਘੇ ਟੋਏ ਟਿੱਬੇ ਹਨ | ਜਿੱਥੇ ਸੜਕ ਨਹੀਂ ਬਣੀ | ਇਸ ਖੇਤਰ ਵਿਚ ਅਕਸਰ ਵਾਹਨ ਬੇਕਾਬੂ ਹੋ ਕਿ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਪਿੰਡ ਭੱਠਲਾਂ ਦੇ ਅਤੇ ਸ਼ਹਿਰ ਧਨੌਲਾ ਦੇ ਪਤਵੰਤਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕਰਦੇ ਆਖਿਆ ਕਿ ਇਸ ਸੜਕ ਨੂੰ ਤੁਰੰਤ ਮੁਕੰਮਲ ਕਰਵਾਇਆ ਜਾਵੇ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਪੁਲਿਸ ਅੜਿੱਕੇ ਅਗਲੀ ਖ਼ਬਰ ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਨੇ 25ਵੀਂ ਨਿਸ਼ਾਨ ਯਾਤਰਾ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।