08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ (ਪੰਜਾਬ) ਦਾ ਅਮਰ ਸਿੰਘ ਵਿਰਦੀ ਨੂੰ ਮੀਤ ਪ੍ਰਧਾਨ ਲਾਇਆ <br/>

ਅਜੀਤ ਡੈਸਕ 12-04-2026
ਹੰਡਿਆਇਆ, 11 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੀ ਪਨੇਸਰ ਕੰਬਾਈਨ ਵਿਖੇ ਰਾਮਗੜ•ੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਮੀਟਿੰਗ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਸ਼ਲ ਤੇ ਪੰਜਾਬ ਪ੍ਰਧਾਨ ਗੁਰਬਿੰਦਰ ਸਿੰਘ ਗਿੰਦੀ ਦੀ ਅਗਵਾਈ ਵਿਚ ਹੋਈ | ਇਸ ਮੌਕੇ ਉਨ•ਾਂ ਨੇ ਅਮਰ ਸਿੰਘ ਵਿਰਦੀ ਅਮਰ ਮੋਟਰ ਗੈਰਜ ਵਾਲਿਆਂ ਨੂੰ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ | ਇਸ ਮੌਕੇ ਆਲ ਇੰਡੀਆ ਪ੍ਰਧਾਨ ਹਰਦੇਵ ਸਿੰਘ ਕੌਸ਼ਲ ਨੇ ਬੋਲਦਿਆਂ ਕਿਹਾ ਕਿ ਸਮੁੱਚੇ ਰਾਮਗੜ•ੀਆ ਭਾਈਚਾਰੇ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ•ੀਆ ਦਾ ਜਨਮ ਦਿਹਾੜਾ 5 ਮਈ ਨੂੰ ਸਿੰਘ ਪੁਰ, ਬਰਨਾਲਾ ਤੇ ਹੁਸ਼ਿਆਰਪੁਰ ਵਿਖੇ ਮਨਾਇਆ ਜਾਵੇਗਾ | ਇਨ•ਾਂ ਸਮਾਗਮਾਂ ਵਿਚ ਸਮੁੱਚੀ ਕੌਮ ਵੱਧ ਚੜ• ਕੇ ਹਿੱਸਾ ਲਵੇ | ਉਨ•ਾਂ ਕਿਹਾ ਕਿ ਬਰਨਾਲਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ•ੀਆ ਦਾ ਬੁੱਤ ਲਾਇਆ ਜਾ ਰਿਹਾ ਹੈ, ਜਿਸ ਵਿਚ ਬਰਨਾਲਾ ਟੀਮ ਵੱਧ ਚੜ• ਕੇ ਕੰਮ ਕਰ ਰਹੀ ਹੈ | ਉਨ•ਾਂ ਸਮੁੱਚੇ ਭਾਈਚਾਰੇ ਨੂੰ ਇਕਮੁੱਠ ਹੋਣ ਦੀ ਅਪੀਲ ਕੀਤੀ ਅਤੇ ਆਪਣੇ ਬੱਚਿਆਂ ਨੂੰ ਕੌਮ ਦੇ ਮਹਾਨ ਯੋਧਿਆਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਉੱਦਮ ਉਪਰਾਲੇ ਕਰਨ ਦਾ ਸੁਨੇਹਾ ਦਿੱਤਾ | ਇਸ ਸਮੇਂ ਹਰਦੇਵ ਸਿੰਘ ਕੌਸ਼ਲ ਵਲੋਂ ਬਰਨਾਲਾ ਟੀਮ ਨੂੰ ਬੁੱਤ ਲਾਉਣ ਦੀ ਸੇਵਾ ਵਾਸਤੇ 25 ਹਜ਼ਾਰ ਦਾ ਚੈਕ ਭੇਟ ਕੀਤਾ ਅਤੇ ਮਹਾਰਾਜਾ ਜੀ ਦਾ ਇਤਿਹਾਸ ਬਾਰੇ ਕੈਲੰਡਰ ਵੀ ਜਾਰੀ ਕੀਤਾ | ਇਸ ਸਮੇਂ ਜਗਜੀਤ ਸਿੰਘ ਪਨੇਸਰ ਵਾਈਸ ਚੇਅਰਮੈਨ ਇੰਡੀਆ, ਮੱਖਣ ਸਿੰਘ ਭਰੀ ਵਾਈਸ ਚੇਅਰਮੈਨ ਇੰਡੀਆ, ਜ਼ਿਲ•ਾ ਪ੍ਰਧਾਨ ਸੁਖਦੇਵ ਸਿੰਘ ਸ਼ੰਟੀ, ਜ਼ਿਲ•ਾ ਮੀਤ ਪ੍ਰਧਾਨ ਗੁਰਮੇਲ ਸਿੰਘ ਆਰੇ ਵਾਲੇ, ਜ਼ਿਲ•ਾ ਮੀਤ ਪ੍ਰਧਾਨ ਜਸਪਾਲ ਸਿੰਘ ਟੀਟੂ, ਜਨਰਲ ਸਕੱਤਰ ਬੰਧਨ ਤੋੜ ਸਿੰਘ, ਪ੍ਰੈਸ ਸਕੱਤਰ ਰਾਜ ਪਨੇਸਰ, ਮਹਿੰਦਰ ਪ੍ਰਤਾਪ ਸਿੰਘ ਪ੍ਰਚਾਰ ਸਕੱਤਰ, ਪ੍ਰੀਤਮ ਸਿੰਘ ਧੰਦੀਵਾਲੀਆ ਖ਼ਜ਼ਾਨਚੀ, ਬੂਟਾ ਸਿੰਘ ਗਿੱਲ, ਜਗਪ੍ਰੀਤ ਸਿੰਘ ਲਵਲੀ, ਜਗਸੀਰ ਸਿੰਘ ਉੱਗੋਕੇ, ਗੁਰਮੇਲ ਸਿੰਘ ਨੈਸ਼ਨਲ ਹੋਟਲ ਵਾਲੇ, ਭੋਲਾ ਸਿੰਘ, ਗੁਰਦੇਵ ਸਿੰਘ ਕਲਸੀ, ਗੁਰਬਖ਼ਸ਼ ਸਿੰਘ ਬਿੱਲੂ ਉੱਪਲੀ ਵਾਲੇ, ਗੁਰਪ੍ਰੀਤ ਸਿੰਘ ਕਾਕਾ ਐਮ.ਸੀ., ਸੁਖਦੀਪ ਸਿੰਘ ਗੋਲਡੀ ਆਦਿ ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਐੱਸ.ਬੀ.ਐੱਸ. ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਖਾਣ ਪੀਣ ਦਾ ਸਾਮਾਨ ਚੋਰੀ ਕਰਨ ਵਾਲੇ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।