26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਓਲੰਪੀਆਡ ਵਿਚ ਪੁਜ਼ੀਸ਼ਨਾਂ ਕੀਤੀਆਂ ਹਾਸਿਲ

ਅਜੀਤ ਡੈਸਕ 13-04-2026
ਭਦੌੜ, 12 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਮੋਗਾ ਦੇ ਵਿਦਿਆਰਥੀਆਂ ਨੇ ਸਿਲਵਰ ਜੋਨ ਇੰਟਰਨੈਸ਼ਨਲ ਓਲੰਪੀਆਡ 2025 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਪਹਿਲੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ੇ ਜਿਵੇਂ ਕਿ ਸਾਇੰਸ, ਮੈਥ, ਅੰਗਰੇਜ਼ੀ ਅਤੇ ਰੀਜਨਿੰਗ ਵਿਚ ਆਪਣੀ ਰੁਚੀ ਦੇ ਮੁਤਾਬਿਕ ਭਾਗ ਲਿਆ, ਜਿਸ ਵਿਚ ਵਿਦਿਆਰਥੀਆਂ ਦੁਆਰਾ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਸਾਇੰਸ ਵਿਸ਼ੇ ਵਿਚ 18 ਅੰਗਰੇਜ਼ੀ ਵਿਸ਼ੇ ਵਿਚ 21, ਮੈਥ ਵਿਚ 28 ਤੇ ਰੀਜਨਿੰਗ ਵਿਚ 13 ਵਿਦਿਆਰਥੀਆਂ ਨੇ ਓਲੰਪੀਆਡ ਦੇ ਦੂਸਰੇ ਪੱਧਰ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਧਾਨ ਚਰਨ ਸਿੰਘ, ਚੇਅਰਮੈਨ ਯੋਗਿੰਦਰ ਸ਼ਰਮਾ, ਪਿ੍ੰਸੀਪਲ ਕੁੰਜੂਮੋਲ ਜੋਅ ਤੇ ਵਾਇਸ ਪਿ੍ੰਸੀਪਲ ਜਸਮੇਲ ਸਿੰਘ ਨੇ ਪੁਜ਼ੀਸ਼ਨਾਂ ਹਾਸਲ ਕਰ ਕੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਸਟਾਫ਼ ਤੇ ਮਾਪਿਆਂ ਨੂੰ ਵਧਾਈ ਦਿੱਤੀ | ਉਕਤ ਆਗੂਆਂ ਨੇ ਵਿਦਿਆਰਥੀਆਂ ਦੀ ਸਫਲਤਾ ਉਪਰ ਬੋਲਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਇਮਤਿਹਾਨਾਂ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਸਮੇਂ ਹਾਣੀ ਬਣਾਉਣਾ ਹੈ ਸਮੇਂ ਦੀ ਮੁੱਖ ਲੋੜ ਹੈ ਜਿਸ ਨੂੰ ਹਮੇਸ਼ਾ ਜਾਰੀ ਰੱਖਿਆ ਜਾਵੇਗਾ |
ਪਿਛਲੀ ਖ਼ਬਰ ਐਡਵੋਕੇਟ ਬੱਗਾ ਸਿੰਘ ਕਾਹਨੇਕੇ ਦੀ ਦਾਦੀ ਦਾ ਦਿਹਾਂਤ <br/> ਅਗਲੀ ਖ਼ਬਰ ਲੁਟੇਰਿਆਂ ਨੇ ਜ਼ਿਲ੍ਹਾ ਜ਼ੇਲ੍ਹ ਨਜ਼ਦੀਕ ਸ਼ਰਾਬ ਦੇ ਠੇਕੇ ਤੋਂ ਲੁੱਟੀ 30 ਹਜ਼ਾਰ ਰੁਪਏ ਦੀ ਨਕਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।