13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕਾਂਗਰਸ ਦੇ ਬਲਾਕ ਪ੍ਰਧਾਨ 'ਤੇ ਝੂਠੇ ਮੁਕੱਦਮੇ ਦੀ ਨਿਰਪੱਖ ਜਾਂਚ ਕਰਾਵਾਂਗੇ - ਵਿਧਾਇਕ ਢਿੱਲੋਂ <br/>

ਅਜੀਤ ਡੈਸਕ 19-04-2026
ਭਦੌੜ, 18 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੀਤੇ ਦਿਨੀਂ ਮੁੜ ਭਖੇ ਨਿਰਮਲ ਡੇਰਾ ਨੈਣੇਵਾਲ ਦੇ ਮਾਮਲੇ ਦੌਰਾਨ ਮਾਮੂਲੀ ਤਕਰਾਰ ਦੌਰਾਨ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਸੰਧੂ ਨੈਣੇਵਾਲ ਉਪਰ ਕੀਤੇ ਗਏ ਝੂਠੇ ਮੁਕੱਦਮੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ | ਇਹ ਸ਼ਬਦ ਥਾਣਾ ਭਦੌੜ ਵਿਖੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਥਾਣਾ ਭਦੌੜ ਵਿਖੇ ਦਰਜ ਕੀਤੇ ਮੁਕੱਦਮੇ ਸਬੰਧੀ ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕਹੇ | ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਦੇ ਉੱਜਵਲ ਭਵਿੱਖ ਬਣਾਉਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਧਾਰਮਿਕ ਮਸਲੇ ਦੀ ਆੜ ਵਿਚ ਪਿੰਡ ਨੈਣੇਵਾਲ ਦੇ ਨੌਜਵਾਨਾਂ ਉਪਰ ਝੂਠੇ ਮੁਕੱਦਮੇ ਦਰਜ ਕਰਵਾ ਕੇ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਤੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਇਹ ਝੂਠੇ ਪਰਚੇ ਤਾਂ ਝੱਲ ਲਵਾਂਗੇ ਪਰ ਤੁਹਾਡੇ ਕੋਲੋਂ ਇਹ ਸਭ ਕੁੱਝ ਝੱਲਿਆਂ ਨਹੀਂ ਜਾਣਾ | ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਐਸ.ਐਸ.ਪੀ. ਬਰਨਾਲਾ ਨਾਲ ਵੀ ਰਾਬਤਾ ਕੀਤਾ ਗਿਆ ਹੈ ਤਾਂ ਜੋ ਇਸ ਝੂਠੇ ਮਸਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਕਿਉਂਕਿ ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਕੋਈ ਵੀ ਤੇਜ਼ਧਾਰ ਹਥਿਆਰ ਵਾਲੀ ਲੜਾਈ ਨਹੀਂ ਹੋਈ ਇਹ ਪਰਚੇ ਸਿਰਫ਼ ਸੱਤਾਧਾਰੀ ਧਿਰ ਵਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਕਿੱੜ ਕੱਢਣ ਲਈ ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਕਰਵਾਏ ਗਏ ਹਨ | ਇਸ ਮੌਕੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਸੂਬਾ ਕੋਆਰਡੀਨੇਟਰ ਰਾਜਵਿੰਦਰ ਸਿੰਘ ਸੀਤਲ, ਸਾਬਕਾ ਸਰਪੰਚ ਗੁਰਸੇਵਕ ਸਿੰਘ ਨੈਣੇਵਾਲੀਆ, ਕਰਮਜੀਤ ਸਿੰਘ ਕੰਮਾ, ਸੀਨੀਅਰ ਆਗੂ ਸੁਖਵਿੰਦਰ ਸਿੰਘ ਧਾਲੀਵਾਲ, ਸੁਖਚੈਨ ਸਿੰਘ ਚੈਨਾ, ਨਾਹਰ ਸਿੰਘ ਔਲਖ, ਵਕੀਲ ਸਿੰਘ, ਇੰਦਰਜੀਤ ਸਿੰਘ ਭਿੰਦਾ, ਮਲਕੀਤ ਕੌਰ ਸਹੋਤਾ ਅਤੇ ਗੁਰਪ੍ਰੀਤ ਸਿੰਘ ਚੀਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੱਤਾਧਾਰੀ ਧਿਰ ਧਾਰਮਿਕ ਮਾਮਲੇ ਦੀ ਆੜ 'ਚ ਜਾਣਬੁੱਝ ਕੇ ਵਿਰੋਧੀਆਂ ਨੂੰ ਨਿਸ਼ਾਨੇ ਉੱਪਰ ਲੈ ਰਹੀ ਹੈ-ਐਡਵੋਕੇਟ ਰਾਹੀ <b... ਅਗਲੀ ਖ਼ਬਰ ਚੀਮਾ ਵਿਖੇ ਟਰਾਂਸਫ਼ਾਰਮਰ ਤੋਂ ਨਿਕਲੀ ਚੰਗਿਆੜੀ ਨੇ 5 ਏਕੜ ਕਣਕ ਤੇ ਕਈ ਏਕੜ ਨਾੜ ਕੀਤੀ ਰਾਖ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।