17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਦਰਜਨਾਂ ਰੁੱਖ ਅੱਗ ਨਾਲ ਸੜੇ-ਅਧਿਕਾਰੀ ਬੇਖ਼ਬਰ <br/>

ਬਰਨਾਲਾ ਮਾਨਸਾ ਮੁੱਖ ਮਾਰਗ ਪਿੰਡ ਪੱਖੋ ਕਲਾਂ ਵਿਖੇ ਅੱਗ ਨਾਲ ਸੜੇ ਸਰਕਾਰੀ ਰੁੱਖਾਂ ਦੇ ਹੋਏ ਨੁਕਸਾਨ ਸਬੰਧੀ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਚਰਨ ਸਿੰਘ ਰੂੜੇਕੇ ਕਲਾਂ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 30-04-2026
ਰੂੜੇਕੇ ਕਲਾਂ, 29 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਖੜ੍ਹੇ ਸਰਕਾਰੀ ਹਰੇ ਭਰੇ ਦਰਜਨਾਂ ਰੁੱਖ ਅੱਗ ਨਾਲ ਸੜ ਕੇ ਸੁਆਹ ਹੋ ਗਏ ਹਨ | ਸਰਕਾਰੀ ਰੁੱਖਾਂ ਦੀ ਰੱਖਿਆ ਲਈ ਜ਼ਿੰਮੇਵਾਰ ਵਿਭਾਗ ਦੇ ਸਰਕਾਰੀ ਅਧਿਕਾਰੀ ਬੇਖ਼ਬਰ ਨਜ਼ਰ ਆ ਰਹੇ ਹਨ | ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਪਿੰਡ ਪੱਖੋ ਕਲਾਂ ਵਿਖੇ ਅੱਗ ਨਾਲ ਸੜੇ ਦਰਜਨਾਂ ਰੁੱਖਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਚਰਨ ਸਿੰਘ ਰੂੜੇਕੇ ਕਲਾਂ ਨੇ ਦੱਸਿਆ ਕਿ ਪੱਖੋ ਕਲਾਂ ਵਿਖੇ ਬਰਨਾਲਾ ਮਾਨਸਾ ਮਾਰਗ ਦੀਆਂ ਸਾਈਡਾਂ 'ਤੇ ਖੜ੍ਹੇ ਸਰਕਾਰੀ ਹਰੇ ਭਰੇ ਦਰਜਨਾਂ ਰੁੱਖ ਅਤੇ ਰੂੜੇਕੇ ਕਲਾਂ ਤੋਂ ਕਾਹਨੇਕੇ ਨੂੰ ਜਾਂਦੇ ਮਾਰਗ ਦੀਆਂ ਸਾਈਡਾਂ 'ਤੇ ਨਜ਼ਦੀਕ ਟਾਈਲ ਫ਼ੈਕਟਰੀ ਰੂੜੇਕੇ ਕਲਾਂ ਵਿਖੇ ਮਗਨਰੇਗਾ ਸਕੀਮ ਤਹਿਤ ਲਗਾਏ ਦਰਜਨਾਂ ਬੂਟੇ ਅੱਗ ਦੀ ਲਪੇਟ ਵਿਚ ਆਉਣ ਕਰ ਕੇ ਸੜ ਕੇ ਸੁਆਹ ਹੋ ਗਏ ਹਨ | ਜਿਹੜੇ ਰੁੱਖ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ ਉਹ ਹੋਲੀ ਹੋਲੀ ਕਰ ਕੇ ਸੱੁਕ ਕੇ ਖ਼ਤਮ ਹੋ ਜਾਂਦੇ ਹਨ | ਪਿਛਲੇ ਸਾਲਾਂ ਤੋਂ ਲੈ ਕੇ ਹਰ ਛੇ ਮਹੀਨੇ ਬਾਅਦ ਜ਼ਿਲ੍ਹਾ ਬਰਨਾਲਾ ਦੇ ਮਾਰਗਾਂ, ਿਲੰਕ ਸੜਕਾਂ, ਰਸਤਿਆਂ, ਪਹੀਆਂ, ਪਾਣੀ ਵਾਲੇ ਰਜਵਾਹਿਆਂ, ਨਹਿਰੀ ਖਾਲ਼ਾਂ, ਸ਼ਾਮਲਾਤ ਜ਼ਮੀਨਾਂ ਅਤੇ ਹੋਰ ਜਨਤਕ ਸਥਾਨਾਂ 'ਤੇ ਖੜ੍ਹੇ ਸੈਂਕੜੇ ਰੁੱਖ ਅੱਗ ਦੀ ਲਪੇਟ ਵਿਚ ਆ ਕੇ ਸੜ ਸੁਆਹ ਹੋ ਜਾਂਦੇ ਹਨ | ਪੰਜਾਬ ਵਿਚ ਰੁੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਚੁੱਕੀ ਹੈ | ਜਿਸ ਕਰ ਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਗਹਿਰੀ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਰਾਜ ਵਿਚ ਹਰੇ ਭਰੇ ਰੁੱਖ ਕੱਟਣ 'ਤੇ ਆਪਣੇ ਹੁਕਮਾਂ ਰਾਹੀਂ ਪੂਰਨ ਪਾਬੰਦੀ ਲਗਾਈ ਹੈ | ਪੰਜਾਬ ਵਿਚ ਰੁੱਖਾਂ ਦੀ ਘਾਟ ਕਾਰਨ ਵਾਯੂ-ਮੰਡਲ ਵਿਚੋਂ ਆਕਸੀਜਨ ਗੈਸ ਦੀ ਮਾਤਰਾਂ ਬਹੁਤ ਜ਼ਿਆਦਾ ਘੱਟ ਰਹੀ ਹੈ | ਜਿਸ ਕਰ ਕੇ ਪੰਜਾਬ ਦੀ ਧਰਤੀ 'ਤੇ ਦਿਨੋਂ ਦਿਨ ਗਰਮੀ ਵੱਧ ਰਹੀ ਹੈ | ਵਾਯੂ-ਮੰਡਲ ਦਾ ਸੰਤੁਲਨ ਵਿਗੜਨ ਕਰ ਕੇ ਮਨੁੱਖਾਂ ਨੂੰ ਭਿਆਨਕ ਬਿਮਾਰੀਆਂ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ | ਸਾਡੇ ਬਜ਼ੁਰਗਾਂ ਦੀ ਉਮਰ 120 ਸਾਲ ਹੁੰਦੀ ਸੀ | ਭਰ ਜਵਾਨੀ ਵਿਚ ਕਿਸੇ ਵਿਅਕਤੀ ਦੀ ਮੌਤ ਨਹੀਂ ਹੁੰਦੀ ਸੀ | ਮਨੁੱਖਾਂ ਦੀ ਉਮਰ ਘਟਣ ਦਾ ਕਾਰਨ ਪੰਜਾਬ ਦੀ ਧਰਤੀ ਤੋਂ ਰੁੱਖਾਂ ਦੀ ਗਿਣਤੀ ਘਟਣ ਕਾਰਨ ਵਾਯੂ-ਮੰਡਲ ਦਾ ਵਿਗੜਿਆਂ ਸੰਤੁਲਨ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਣ ਵਿਭਾਗ ਦੇ ਅਧਿਕਾਰੀ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ਵਿਚ ਆਉਣ ਕਰ ਕੇ ਹੋ ਰਹੇ ਹਰੇ ਭਰੇ ਰੁੱਖਾਂ ਦਾ ਨੁਕਸਾਨ ਬਚਾਉਣ ਤੋਂ ਅਸਮਰਥ ਨਜ਼ਰ ਆ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ, ਵਣ ਵਿਭਾਗ ਪੰਜਾਬ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਬਰਨਾਲਾ ਵਿਖੇ ਮਾਰਗਾਂ ਦੀਆਂ ਸਾਈਡਾਂ 'ਤੇ ਖੜ੍ਹੇ ਸਰਕਾਰੀ ਰੁੱਖਾਂ ਦੇ ਅੱਗ ਨਾਲ ਹੋਏ ਨੁਕਸਾਨ ਸਬੰਧੀ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਪੜਤਾਲ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਦਸ ਹਜ਼ਾਰ ਨਵਾਂ ਬੂਟਾ ਲਗਾ ਕੇ ਸੰਭਾਲ ਕੀਤੀ ਜਾਵੇ |

ਪਿਛਲੀ ਖ਼ਬਰ ਵਿਧਾਇਕ ਲਾਭ ਸਿੰਘ ਉਗੋਕੇ ਨੇ ਮੌੜਾਂ ਵਿਖੇ ਸਕੂਲਾਂ ਵਿਚ ਕਮਰਿਆਂ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ 21 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਔਰਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।