17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਵਿਧਾਇਕ ਲਾਭ ਸਿੰਘ ਉਗੋਕੇ ਨੇ ਮੌੜਾਂ ਵਿਖੇ ਸਕੂਲਾਂ ਵਿਚ ਕਮਰਿਆਂ ਦਾ ਕੀਤਾ ਉਦਘਾਟਨ <br/>

ਵਿਧਾਇਕ ਲਾਭ ਸਿੰਘ ਉਗੋਕੇ ਪਿੰਡ ਮੋੜ ਨਾਭਾ ਦੇ ਸੈਕੰਡਰੀ ਸਕੂਲ ਵਿਚ ਨਵੇਂ ਬਣਾਏ ਕਮਰਿਆਂ ਦਾ ਉਦਘਾਟਨ ਕਰਨ ਮੌਕੇ | ਤਸਵੀਰ : ਸੁਰੇਸ਼ ਗੋਗੀ <br/> 30-04-2026
ਸ਼ਹਿਣਾ, 29 ਅਪ੍ਰੈਲ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੌੜਾਂ ਵਿਖੇ ਕਮਰਿਆਂ ਦਾ ਉਦਘਾਟਨ ਕੀਤਾ | ਇਸ ਸਮੇਂ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿਚ ਪਿੱਛੇ ਰਹਿ ਗਿਆ ਸੀ, ਜਿਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਅਤੇ ਸਿਹਤ ਨੂੰ ਤਰਜੀਹ ਦਿੰਦਿਆਂ ਸਕੂਲਾਂ ਦੀ ਕਾਇਆ ਕਲਪ ਕੀਤੀ | ਪੰਜਾਬ ਵਿਚ ਜ਼ਿਆਦਾਤਰ ਦੂਜੇ ਸੂਬਿਆਂ ਦੇ ਅਧਿਕਾਰੀ ਹਰ ਵਿਭਾਗ ਵਿਚ ਜੌਬ ਕਰਦੇ ਹਨ | ਪੰਜਾਬ ਦੇ ਲੜਕੇ-ਲੜਕੀਆਂ ਉਪਰੋਕਤ ਨੌਕਰੀਆਂ ਲਈ ਲੋੜੀਂਦੀ ਪੜ੍ਹਾਈ ਕਰਨ ਤੋਂ ਕੰਨੀ ਕਤਰਾਉਂਦੇ ਹਨ | ਜਿਸ ਲਈ ਅਸੀਂ ਨੌਕਰੀਆਂ ਲੈਣ ਵਿਚ ਪਛੜ ਜਾਂਦੇ ਹਾਂ | ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਦੀ ਸੋਚ ਅਨੁਸਾਰ ਕਿ ਪੰਜਾਬ ਦੇ ਲੜਕੇ ਲੜਕੀਆਂ ਇੰਨੀ ਕਿ ਪੜਾਈ ਗ੍ਰਹਿ ਕਰ ਲੈਣ ਕਿ ਉਨ੍ਹਾਂ ਨੂੰ ਆਪਣੀ ਹੀ ਧਰਤੀ ਤੇ ਨੌਕਰੀਆਂ ਉਪਲਬਧ ਹੋ ਜਾਣ ਅਤੇ ਵਿਦੇਸ਼ਾਂ ਵਿਚ ਜਾਣ ਦੀ ਲੋੜ ਨਾ ਪਵੇ | ਉਨ੍ਹਾਂ ਦੱਸਿਆ ਕਿ ਸਰਕਾਰੀ ਸੈਕੰਡਰੀ ਸਕੂਲ ਮੌੜਾਂ ਨੂੰ 22 ਲੱਖ 70 ਹਜ਼ਾਰ ਦੀ ਲਾਗਤ ਨਾਲ ਤਿੰਨ ਕਮਰੇ ਬਣਵਾਏ ਗਏ ਹਨ | ਇਸੇ ਤਰ੍ਹਾਂ ਨਬਾਰਡ 29 ਤਹਿਤ ਕਲਾਸ ਰੂਮ, ਦਫ਼ਤਰ, ਖਾਣਾ ਖਾਣ ਲਈ ਸ਼ੈੱਡ, ਕੰਪਿਊਟਰ, ਬਾਥਰੂਮ ਅਤੇ ਸਕੂਲ ਵਿਚ ਇੰਟਰਲਾਕ ਲਾਉਣ ਲਈ ਸਰਕਾਰ ਨੇ ਪੈਸੇ ਦਿੱਤੇ | ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿਚ ਦਰਜਾ ਚਾਰ ਕਰਮਚਾਰੀ ਦੀ ਪੋਸਟ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਲੂ ਕੀਤੀ | ਉਨ੍ਹਾਂ ਕਿਹਾ ਕਿ ਨਬਾਰਡ 30 ਤਹਿਤ ਪ੍ਰਾਇਮਰੀ ਸਕੂਲ ਵਿਚ ਕੰਪਿਊਟਰ ਲੈਬ, ਨਵੀਂ ਰਸੋਈ, ਕੌਮਿਨ ਕਲਾਸ ਰੂਮ ਅਤੇ ਕੰਪਿਊਟਰ ਵਗ਼ੈਰਾ ਲਿਆਉਣ ਲਈ ਗ੍ਰਾਂਟ ਪ੍ਰਾਪਤ ਹੋ ਚੱੁਕੀ ਹੈ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਸਿੱਖਿਆ ਮਨੱੁਖ ਦਾ ਪਹਿਲਾਂ ਅਧਿਕਾਰ ਹੈ | ਇਸ ਲਈ ਅਸੀਂ ਇਸ ਜੜ ਨੂੰ ਮਜ਼ਬੂਤ ਕਰਨ ਲਈ ਜੋ ਯਤਨ ਆਰੰਭੇ ਸਨ, ਉਹ ਸਫਲ ਹੋ ਰਹੇ ਹਨ | ਇਸ ਸਮੇਂ ਬਰਜਿੰਦਰਪਾਲ ਸਿੰਘ ਡਿਪਟੀ ਡੀ.ਈ.ਓ, ਹਰਿੰਦਰ ਸਿੰਘ ਬਰਾੜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਗੁਰਤੇਜ ਸਿੰਘ ਸਿੱਖਿਆ ਕੁਆਰਡੀਨੇਟਰ, ਲਵਦੀਪ ਸਿੰਘ ਭਗਤਪੁਰਾ, ਸਰਪੰਚ ਮਲਕੀਤ ਸਿੰਘ ਮੌੜ, ਸਰਪੰਚ ਬਲਜੀਤ ਸਿੰਘ ਗਿੱਲ ਪੱਤੀ, ਸਰਪੰਚ ਬਲਜਿੰਦਰ ਸਿੰਘ ਸੁਖਪੁਰਾ, ਯੂਥ ਆਗੂ ਗੁਰਪ੍ਰੀਤ ਸਿੰਘ ਮੌੜ, ਬੇਅੰਤ ਸਿੰਘ ਪੰਚ, ਗੁਰਲਾਲ ਸਿੰਘ ਫ਼ੌਜੀ, ਰੁਪਿੰਦਰ ਸਿੰਘ ਰੂਬੀ, ਪ੍ਰਵੀਨ ਕੁਮਾਰੀ ਮੁੱਖ ਅਧਿਆਪਕਾਂ, ਸਿਕੰਦਰ ਸਿੰਘ, ਮਨਜੀਤ ਕੌਰ ਸੰਮਤੀ ਮੈਂਬਰ, ਗੁਲਾਬ ਸਿੰਘ ਸਾਬਕਾ ਸਰਪੰਚ, ਜੱਗਾ ਸਿੰਘ ਪੰਚ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਚਿੰਤਪੁਰਨੀ ਮੰਦਰ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ <br/> ਅਗਲੀ ਖ਼ਬਰ ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਦਰਜਨਾਂ ਰੁੱਖ ਅੱਗ ਨਾਲ ਸੜੇ-ਅਧਿਕਾਰੀ ਬੇਖ਼ਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।