ਬਰਨਾਲਾ, 29 ਅਪ੍ਰੈਲ (ਨਰਿੰਦਰ ਅਰੋੜਾ)-ਸਥਾਨਕ ਚਿੰਤਪੁਰਨੀ ਮਾਰਗ 'ਤੇ ਸਥਿਤ ਸ੍ਰੀ ਚਿੰਤਪੁਰਨੀ ਮੰਦਿਰ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਕੇਸ਼ੀ ਅਤੇ ਬਿੱਟੂ ਅਰੋੜਾ ਨੇ ਦੱਸਿਆ ਕਿ ਮੰਦਿਰ ਦੇ ਸੰਸਥਾਪਕ ਮਾਤਾ ਕਰਮਜੀਤ ਦੇਵਾ ਵਲੋਂ ਜੋਤੀ ਪ੍ਰਚੰਡ ਕੀਤੀ ਗਈ | ਜੋਤੀ ਪ੍ਰਚੰਡ ਦੌਰਾਨ 'ਜੈ ਮਾਤਾ ਦੀ' ਦੇ ਜੈਕਾਰਿਆਂ ਨਾਲ ਸਾਰਾ ਪੰਡਾਲ ਗੂੰਜ ਉੱਠਿਆ | ਇਸ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ | ਭਗਵਤੀ ਦਾ ਗੁਣਗਾਨ ਅੰਮਿ੍ਤਸਰ ਤੋਂ ਪਹੁੰਚੇ ਲਵਿਸ਼ ਲਵ ਅਤੇ ਬਰਨਾਲਾ ਦੇ ਕੇਸ਼ਵ ਗਰਗ ਨੇ ਆਪਣੀ ਮਿੱਠੀ ਆਵਾਜ਼ ਵਿਚ ਕੀਤਾ | ਉਨ੍ਹਾਂ ਵਲੋਂ ਗਾਈਆਂ ਭੇਟਾਂ 'ਤੇ ਸ਼ਰਧਾਲੂਆਂ ਨੇ ਨੱਚ-ਗਾ ਕੇ ਹਾਜ਼ਰੀ ਲਗਵਾਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮਾਤਾ ਨੈਨਾ ਦੇਵੀ ਦਰਬਾਰ (ਹਿਮਾਚਲ ਪ੍ਰਦੇਸ਼) ਤੋਂ ਪੁਜਾਰੀ ਵਿੱਕੀ, ਮਾਤਾ ਚਿੰਤਪੁਰਨੀ ਦਰਬਾਰ (ਹਿਮਾਚਲ ਪ੍ਰਦੇਸ਼) ਤੋਂ ਪੁਜਾਰੀ ਸ੍ਰੀ ਮਹਾਵੀਰ ਅਤੇ ਪੁਜਾਰੀ ਸ੍ਰੀ ਅਮਿਤ ਸ਼ਾਸਤਰੀ ਪਹੁੰਚੇ | ਇਸ ਮੌਕੇ ਪੰਕਜ ਮਿੱਤਲ, ਨਰੇਸ਼ ਕੁਮਾਰ, ਅਸ਼ਵਨੀ ਸੋਨੀ, ਦੀਪਕ ਬਾਂਸਲ, ਸੋਨੀ ਸ਼ਸ਼ੀ ਚੋਪੜਾ, ਭੁਵਨ ਗੋਇਲ, ਹਰੀਸ਼ ਸਿੰਗਲਾ, ਅਸ਼ੋਕ ਲੌਂਗੋਵਾਲ, ਲੁਧਿਆਣਾ ਤੋਂ ਡਾ: ਬਲਵਿੰਦਰ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |