17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਬਾਬੂ ਪ੍ਰਸ਼ੋਤਮ ਦਾਸ ਹੰਢਣਸਾਰ ਸਾਂਝ ਦੇ ਸੰਸਥਾਪਕ ਸਨ-ਐਸ.ਕੇ. ਅਗਰਵਾਲ <br/>

ਬਾਬੂ ਪ੍ਰਸ਼ੋਤਮ ਦਾਸ ਦੀ ਅੰਤਿਮ ਅਰਦਾਸ ਮੌਕੇ ਭਰੇ ਪੰਡਾਲ ਨੂੰ ਸੰਬੋਧਨ ਕਰਦੇ ਹੋਏ ਐਸ.ਕੇ ਅਗਰਵਾਲ ਰਿਟਾਇਰਡ ਸੈਸ਼ਨ ਜੱਜ | ਉਨ੍ਹਾਂ ਦੇ ਨਾਲ ਅਜੇ ਕੁਮਾਰ, ਜੀਵਨ ਬਾਂਸਲ, ਰਜਨੀਸ਼ ਕੁਮਾਰ ਆਲੂ ਅਤੇ ਹੋਰ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 30-04-2026
ਧਨੌਲਾ, 29 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਬਾਬੂ ਪ੍ਰਸ਼ੋਤਮ ਦਾਸ ਹੰਢਣਸਾਰ ਸਾਂਝ ਦੇ ਸੰਸਥਾਪਕ ਸਨ | ਇਸੇ ਕਰ ਕੇ ਠਾਠਾਂ ਮਾਰਦਾ ਸੰਸਥਾਵਾਂ ਦਾ ਇਹ ਇਕੱਠ ਗਵਾਹ ਹੈ, ਕਿ ਉਨ੍ਹਾਂ ਨੇ ਕਦੇ ਵੀ ਵਰਤਣ ਜੋਗਾ ਵਾਸਤਾ ਨਹੀਂ ਪਾਲਿਆ | ਇਹ ਪ੍ਰਗਟਾਵਾ ਰਿਟਾ: ਸੈਸ਼ਨ ਜੱਜ ਐਸ.ਕੇ ਅਗਰਵਾਲ ਨੇ ਸਵ: ਸ੍ਰੀ ਪ੍ਰਸ਼ੋਤਮ ਦਾਸ ਨਮਿੱਤ ਰੱਖੇ ਗਏ ਸ਼ਰਧਾਂਜਲੀ ਸਮਾਗਮ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਬਾਬੂ ਪ੍ਰਸ਼ੋਤਮ ਦਾਸ ਨੇ ਆਪਣੇ ਤਿੰਨਾਂ ਬੇਟਿਆਂ ਅਤੇ ਦੋਵਾਂ ਬੇਟੀਆਂ ਨੂੰ ਐਸੇ ਬੇਸ਼ਕੀਮਤੀ ਸਮਾਜਿਕ ਸੰਸਕਾਰ ਦਿੱਤੇ, ਜਿਸ ਕਰ ਕੇ ਅੱਜ ਸੈਂਕੜੇ ਦੀ ਗਿਣਤੀ ਵਿਚ ਸੰਸਥਾਵਾਂ ਦੇ ਨੁਮਾਇੰਦੇ ਪ੍ਰਬੰਧਾਂ ਦੀ ਦੇਖਭਾਲ ਕਰਦੇ ਨਜ਼ਰ ਆਏ | ਉਨ੍ਹਾਂ ਆਖਿਆ ਕਿ ਧਨੌਲੇ ਦੇ ਇਤਿਹਾਸ ਵਿਚ ਰਿਸ਼ਤੇਦਾਰਾਂ, ਸਮਾਜ ਸੇਵੀਆਂ ਧਾਰਮਿਕ ਸ਼ਖ਼ਸੀਅਤਾਂ ਅਤੇ ਰਾਜਨੀਤਕਾਂ ਦਾ ਇਹ ਪਹਿਲਾ ਵਿਸ਼ਾਲ ਇਕੱਠ ਹੈ | ਜਿਸ ਨੂੰ ਦੇਖ ਕੇ ਇਹ ਫ਼ਖਰ ਮਹਿਸੂਸ ਹੁੰਦਾ ਹੈ ਕਿ ਜੇ ਸਮਾਜ ਅਤੇ ਸਮਾਜਿਕ ਸਰੋਕਾਰਾਂ ਨੂੰ ਬੁਲੰਦੀਆਂ ਵੱਲ ਲੈ ਕੇ ਜਾਣਾ ਹੈ ਤਾਂ ਇਸ ਪਰਿਵਾਰ ਤੋਂ ਸੇਧ ਲੈਣ ਦੀ ਜ਼ਰੂਰਤ ਹੈ | ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਟੇਕ ਸਿੰਘ ਧਨੌਲਾ, ਮੈਂਬਰ ਆਫ਼ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸੀਨੀਅਰ ਆਗੂ ਗੁਰਦੀਪ ਸਿੰਘ ਬਾਠ, ਬੀ.ਜੇ.ਪੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਉਚੇਚੇ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੌਰਾਨ ਐਸ.ਪੀ ਬਠਿੰਡਾ ਗੁਰਪ੍ਰੀਤ ਸਿੰਘ, ਬੀ.ਜੇ.ਪੀ ਦੇ ਸੀਨੀਅਰ ਆਗੂ ਜਥੇਦਾਰ ਸੁਖਵੰਤ ਸਿੰਘ ਧਨੌਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ, ਸੀਨੀਅਰ ਆਗੂ ਜਸਵੀਰ ਕੌਰ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ, ਭੱਠਾ ਐਸੋਸੀਏਸ਼ਨ ਦੇ ਸੀਨੀਅਰ ਆਗੂ ਰਜਨੀਸ਼ ਕੁਮਾਰ, ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੌਨੀ ਬਾਂਸਲ, ਭਾਈ ਘਨੱਈਆ ਸੇਵਾ ਸੋਸਾਇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ, ਸੇਵਾ ਸਦਨ ਦੇ ਪ੍ਰਧਾਨ ਜੈ ਪਾਲ ਗਰਗ, ਮੁਸਲਿਮ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਮਿੱਠੂ ਖ਼ਾਨ, ਗਊਸ਼ਾਲਾ ਕਮੇਟੀ ਦੇ ਚੇਅਰਮੈਨ ਜਨਕ ਰਾਜ ਬਾਂਸਲ, ਰਾਮਲੀਲਾ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ, ਕੀਰਤਨ ਮੰਡਲ ਦੇ ਪ੍ਰਧਾਨ ਰਮੇਸ਼ਵਰ ਦਾਸ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ ਉਚੇਚੇ ਤੌਰ 'ਤੇ ਹਾਜ਼ਰ ਸਨ | ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ ਨੇ ਡਾ: ਸ਼ੰਕਰ ਬਾਂਸਲ ਨੂੰ ਆਪਣੇ ਵਲੋਂ ਹੱਥੀ ਬਣਾਈ ਗਈ ਬਾਬੂ ਪ੍ਰਸ਼ੋਤਮ ਦਾਸ ਦੀ ਖ਼ੂਬਸੂਰਤ ਪੇਂਟਿੰਗ ਵੀ ਭੇਟ ਕੀਤੀ | ਸਟੇਜ ਸਕੱਤਰ ਦੀ ਭੂਮਿਕਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਜੇ ਕੁਮਾਰ ਨੇ ਨਿਭਾਈ | ਰਜਨੀਸ਼ ਕੁਮਾਰ ਆਲੂ ਨੇ ਪੁੱਜੇ ਪਤਵੰਤਿਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅਨਬੋਕਸ-ਯੂ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਵਰਿੰਦਰ ਕੁਮਾਰ ਕੱਦ ਖੱਤਰੀ ਮਹਾਂਸਭਾ ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।