17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅਨਬੋਕਸ-ਯੂ ਵਰਕਸ਼ਾਪ ਕਰਵਾਈ <br/>

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਅਨਬੋਕਸ-ਯੂ ਵਰਕਸ਼ਾਪ ਦੌਰਾਨ ਵਿਦਿਆਰਥੀ | ਅਜੀਤ ਤਸਵੀਰ <br/> 30-04-2026
ਬਰਨਾਲਾ, 29 ਅਪ੍ਰੈਲ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਅਨਬੋਕਸ-ਯੂ ਵਰਕਸ਼ਾਪ ਅਧਿਆਪਕਾ ਪ੍ਰਭਦੀਪ ਕੌਰ ਦੀ ਅਗਵਾਈ ਵਿਚ ਕਰਵਾਈ ਗਈ | ਇਸ ਵਰਕਸ਼ਾਪ ਦਾ ਉਦੇਸ਼ ਬੱਚਿਆਂ ਦੇ ਅੰਦਰ ਲੁਕੇ ਹੋਏ ਹੁਨਰ ਨੂੰ ਬਾਹਰ ਲਿਆਉਣਾ ਅਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ ਪੈਦਾ ਕਰਨਾ ਸੀ | ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਆਰਟਿਸਟ ਸਟੂਡੀਓ, ਓਰਾਂਟੋਰੀ ਸਟੂਡੀਓ, ਟਰੇਲਬਲਜ਼ਿੰਗ ਸਟੂਡੀਓ ਆਦਿ ਤਿੰਨ ਗਰੁੱਪ ਵਿਚ ਵੱਡੀਆਂ ਗਿਆ | ਆਰਟਿਸਟ ਸਟੂਡੀਓ ਵਿਚ ਬੱਚਿਆਂ ਨੇ ਆਪਣੀ ਕਲਾ ਦੇ ਰੰਗ ਬਿਖੇਰੇ ਜਿਸ ਵਿਚ ਉਨ੍ਹਾਂ ਨੇ ਆਪਣੇ ਉਦੇਸ਼ ਅਤੇ ਆਪਣੇ ਸੁਪਨਿਆਂ ਨੂੰ ਆਪਣੀ ਕਲਾ ਰਾਹੀਂ ਪ੍ਰਗਟ ਕੀਤਾ | ਓਰੇਟਰੀ ਸਟੂਡੀਓ ਵਿਚ ਵਿਦਿਆਰਥੀਆਂ ਨੇ ਬੋਲਣ ਦੀ ਕਲਾ ਰਾਹੀਂ ਆਪਣੇ ਸੁਪਨਿਆਂ ਨੂੰ ਬਿਆਨ ਕੀਤਾ ਅਤੇ ਆਪਣੇ ਵਿਚਾਰ ਨਿਰਭੀਕ ਤੌਰ 'ਤੇ ਰੱਖੇ | ਟਰਾਇਲਬਲੇਜਿੰਗ ਸਟੂਡੀਓ ਵਿਚ ਬੱਚਿਆਂ ਨੇ ਆਪਣੀ ਸਭ ਤੋਂ ਹਟ ਕੇ ਸੋਚ ਨੂੰ ਹੱਥੀ ਬਣਾਏ ਉਪਕਰਣ ਰਾਹੀਂ ਆਪਣੀ ਰੁਚੀ ਪੇਸ਼ ਕੀਤੀ | ਸੰਸਥਾ ਦੇ ਐਮ.ਡੀ. ਸ਼ਿਵ ਸਿੰਗਲਾ, ਪਿ੍ੰਸੀਪਲ ਸ਼ਾਲਿਨੀ ਕੌਂਸਲ ਨੇ ਕਿਹਾ ਕਿ ਅਜਿਹੇ ਸੈਮੀਨਾਰ ਬੱਚਿਆਂ ਨੂੰ ਰਚਨਾਤਮਿਕ ਸੋਚ ਅਤੇ ਨਵੇਂ ਵਿਚਾਰ ਵੱਲ ਪ੍ਰੇਰਿਤ ਕਰਦੇ ਹਨ | ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ, ਸਗੋਂ ਜੀਵਨ ਦੇ ਹਰ ਪੱਖ ਵਿਚ ਸਿੱਖਣ ਦੀ ਲੋੜ ਹੁੰਦੀ ਹੈ |

ਪਿਛਲੀ ਖ਼ਬਰ ਗੁਰਦਰਸ਼ਨ ਸਿੰਘ ਗਿੱਲ ਪੰਚਾਇਤ ਸਕੱਤਰ ਨੂੰ ਨਮ ਅੱਖਾਂ ਨਾਲ ਵਿਦਾਇਗੀ <br/> ਅਗਲੀ ਖ਼ਬਰ ਬਾਬੂ ਪ੍ਰਸ਼ੋਤਮ ਦਾਸ ਹੰਢਣਸਾਰ ਸਾਂਝ ਦੇ ਸੰਸਥਾਪਕ ਸਨ-ਐਸ.ਕੇ. ਅਗਰਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।