21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਬਿਜਲੀ ਕਾਮਿਆਂ ਨੇ ਕੌਮਾਂਤਰੀ ਮਜ਼ਦੂਰ ਦਿਵਸ 'ਤੇ ਮਹਿਲ ਕਲਾਂ ਅਤੇ ਠੁੱਲੀਵਾਲ ਵਿਖੇ ਲਾਲ ਪਰਚਮ ਲਹਿਰਾਏ

ਅਜੀਤ ਡੈਸਕ 02-05-2026
ਮਹਿਲ ਕਲਾਂ, 1 ਮਈ (ਅਵਤਾਰ ਸਿੰਘ ਅਣਖੀ)-ਸਮੂਹ ਬਿਜਲੀ ਮੁਲਾਜ਼ਮਾਂ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਮੁੱਚੀਆਂ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਲਾਲ ਝੰਡਾ ਲਹਿਰਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਦੇ ਸਕੱਤਰ ਕੁਲਵੀਰ ਸਿੰਘ ਔਲਖ, ਐਮ.ਯੂ.ਓ. ਦੇ ਪ੍ਰਧਾਨ ਨਿਰਮਲ ਸਿੰਘ ਹਰਦਾਸਪੁਰਾ, ਹਰਭਜਨ ਸਿੰਘ ਠੀਕਰੀਵਾਲ, ਹਰਬੰਸ ਸਿੰਘ ਧਨੌਲਾ, ਸਿਕੰਦਰ ਸਿੰਘ ਮਹਿਲ ਖੁਰਦ, ਮਨਦੀਪ ਸਿੰਘ ਗਹਿਲ, ਜਸਵਿੰਦਰ ਸਿੰਘ ਚੰਨਣਵਾਲ, ਸੀ.ਐੱਚ.ਵੀ. ਸਰਕਲ ਆਗੂ ਚਰਨਜੀਤ ਸਿੰਘ ਖ਼ਿਆਲੀ, ਨਰਿੰਦਰ ਕੁਮਾਰ ਜਲਾਲਦੀਵਾਲ, ਕੁਲਵਿੰਦਰ ਸਿੰਘ ਸਹਿਜੜਾ, ਬਲਰਾਜ ਸਿੰਘ ਮਹਿਲ ਖ਼ੁਰਦ, ਮੁਖ਼ਤਿਆਰ ਸਿੰਘ ਠੁੱਲੀਵਾਲ, ਇੰਜ: ਜਗਸੀਰ ਸਿੰਘ ਠੁੱਲੀਵਾਲ ਆਦਿ ਆਗੂਆਂ ਨੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਮੁਲਕ ਦੀਆਂ ਸਰਕਾਰਾਂ ਵੀ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਰਾਹੀਂ 39 ਕਿਰਤ ਕਾਨੂੰਨਾਂ ਦਾ ਭੋਗ ਪਾ ਕੇ 4 ਕਿਰਤ ਕੋਡ ਲਾਗੂ ਕਰ ਰਹੀਆਂ ਹਨ | ਕਾਮਿਆਂ ਦੀ ਉਜਰਤ ਦੀ ਲੁੱਟ ਵੱਧ ਰਹੀ ਹੈ, ਕਾਮਿਆਂ ਨੂੰ ਨਿਗੂਣੀਆਂ ਤਨਖ਼ਾਹਾਂ ਦੇ ਕੇ 12-12 ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਰਿਹਾ ਹੈ | ਨੋਇਡਾ, ਫ਼ਰੀਦਾਬਾਦ, ਮਨੇਸਰ, ਬਠਿੰਡਾ ਆਦਿ ਥਾਵਾਂ 'ਤੇ ਉੱਠੇ ਸੰਘਰਸ਼ ਦੇ ਲਾਵਿਆਂ ਨੂੰ ਜ਼ਬਰ ਨਾਲ ਦਬਾਉਣ ਦੀ ਮਨਸ਼ਾ ਪਾਲਦਿਆਂ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ | ਇਸੇ ਹੀ ਤਰ੍ਹਾਂ ਪਾਵਰਕਾਮ 'ਚ ਦਹਾਕਿਆਂ ਬੱਧੀ ਸਮੇਂ ਤੋਂ ਸੀ.ਐੱਚ.ਵੀ. ਕਾਮੇ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ | ਉਹ ਅਨੇਕਾਂ ਵਾਰ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਲਈ ਹੜਤਾਲਾਂ ਕਰ ਚੁੱਕੇ ਹਨ | ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਇਨ੍ਹਾਂ ਕਾਮਿਆਂ ਦੇ ਸੰਘਰਸ਼ ਪ੍ਰਤੀ ਟਾਲਮਟੋਲ ਦੀ ਨੀਤੀ ਅਪਣਾ ਰਹੇ ਹਨ | ਇਨ੍ਹਾਂ ਕੱਚੇ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਹਜ਼ਾਰਾਂ ਹੀ ਖ਼ਾਲੀ ਅਸਾਮੀਆਂ ਉਪਰ ਤੁਰੰਤ ਪੱਕੀ ਭਰਤੀ ਕੀਤੀ ਜਾਵੇ, ਇੱਕ ਮਤੇ ਰਾਹੀਂ ਸੀ.ਐੱਚ. ਵੀ ਕਾਮਿਆਂ ਦੇ ਹੱਕੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਕਰਦਿਆਂ, ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ | ਸਬ ਡਵੀਜ਼ਨ ਮਹਿਲ ਕਲਾਂ ਅਤੇ ਠੁੱਲੀਵਾਲ ਦੇ ਸਮੂਹ ਬਿਜਲੀ ਕਾਮੇ ਇਸ ਸਮੇਂ ਹਾਜ਼ਰ ਸਨ | ਅੰਤ ਵਿਚ ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ, ਅਮਰ ਸ਼ਹੀਦਾਂ ਦਾ ਪੈਗ਼ਾਮ-ਜਾਰੀ ਰੱਖਣਾ ਹੈ ਸੰਗਰਾਮ', ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ ਆਦਿ ਆਕਾਸ਼ ਗੁੰਜਾਊ ਲਗਾਏ ਗਏ |

ਪਿਛਲੀ ਖ਼ਬਰ ਪੀ.ਆਰ.ਟੀ.ਸੀ. ਰਿਟਾ: ਭਾਈਚਾਰਾ ਏਟਕ ਯੂਨੀਅਨ ਬਰਨਾਲਾ ਵਲੋਂ ਮਈ ਦਿਵਸ ਮਨਾਇਆ <br/> ਅਗਲੀ ਖ਼ਬਰ ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ ਮਾਂ ਚਿੰਤਪੁਰਨੀ ਦੇ ਜਨਮ ਦਿਵਸ 'ਤੇ ਮਾਂ ਭਗਵਤੀ ਦੇ ਸਨਮਾਨ 'ਚ ਭਜਨ ਸੰਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।