21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਆਰੀਆਭੱਟਾ ਕਾਲਜ ਵਿਖੇ ਉਦਯੋਗਪਤੀ ਸੋਚ ਦੇ ਸਬੰਧ ’ਚ ਸੈਮੀਨਾਰ

ਬਰਨਾਲਾ, 20 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ਬੀ. ਏ.

ਅਜੀਤ ਡੈਸਕ 21-09-2026
ਬਰਨਾਲਾ, 20 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ਬੀ.ਏ. ਭਾਗ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਨਵੇਂ ਸ਼ੁਰੂ ਕੀਤੇ ਵਿਸ਼ੇ ਉਦਯੋਗਪਤੀ ਸੋਚ ਦੇ ਸਬੰਧ ’ਚ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗਪਤੀ ਸੋਚ, ਨਵੇਂ ਕਾਰੋਬਾਰ ਵਿਚਾਰਾਂ, ਈ.ਕਾਮਰਸ ਡਿਜੀਟਲ ਮਾਧਿਅਮਾਂ ਅਤੇ ਸਵੈ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣੂੰ ਕਰਵਾਉਣਾ ਹੈ। ਸੈਮੀਨਾਰ ਦੌਰਾਨ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ: ਰਾਕੇਸ਼ ਗੁਪਤਾ, ਡਾਇਰੈਕਟਰ ਅਜੇ ਮਿੱਤਲ ਨੇ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਸਮੇਂ ’ਚ ਕੇਵਲ ਨੌਕਰੀ ਪ੍ਰਾਪਤ ਕਰਨ ਦੀ ਸੋਚ ਤੱਕ ਸੀਮਤ ਰਹਿਣ ਦੀ ਬਜਾਏ ਨਵੇਂ ਮੌਕਿਆਂ ਦੀ ਪਹਿਚਾਣ ਕਰਨਾ, ਆਪਣੀ ਯੋਗਤਾ ਦੇ ਆਧਾਰ ’ਤੇ ਕੰਮ ਦੇ ਨਵੇਂ ਰਸਤੇ ਤਿਆਰ ਕਰਨਾ ਵੀ ਮਹੱਤਵਪੂਰਨ ਹੈ। ਉਦਯੋਗਪਤੀ ਸੋਚ ਵਿਦਿਆਰਥੀਆਂ ਨੂੰ ਰਚਨਾਤਮਿਕ ਸੋਚ, ਸਮੱਸਿਆਵਾਂ ਦੇ ਹੱਲ, ਨਵੇਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਲਈ ਤਿਆਰ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਫਲ ਉਦਯੋਗਪਤੀ ਬਣਨ ਲਈ ਸਿਰਫ਼ ਪੂੰਜੀ ਦੀ ਲੋੜ ਨਹੀਂ ਹੁੰਦੀ, ਸਗੋਂ ਨਵੇਂ ਵਿਚਾਰ ਆਤਮ ਵਿਸ਼ਵਾਸ, ਯੋਜਨਾਬੰਦੀ, ਮਿਹਨਤ, ਸਮੇਂ ਦੀ ਸਹੀ ਵਰਤੋਂ ਗ੍ਰਾਹਕਾਂ ਦੀ ਲੋੜ ਨੂੰ ਸਮਝਣ ਦੀ ਯੋਗਤਾ ਅਤੇ ਬਦਲਦੇ ਬਾਜ਼ਾਰ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਸਮਰੱਥਾ ਵੀ ਰੱਖਦੀ ਹੈ। ਈ.ਕਾਮਰਸ ਦੇ ਵਧ ਰਹੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇੰਟਰਨੈੱਟ ਅਤੇ ਡਿਜੀਟਲ ਪਲੇਟਫ਼ਾਰਮ ਦੀ ਮਦਦ ਨਾਲ ਕੋਈ ਵੀ ਵਿਅਕਤੀ ਆਪਣੇ ਉਤਪਾਦ ਜਾਂ ਸੇਵਾ ਨੂੰ ਵੱਡੀ ਗਿਣਤੀ ਵਿਚ ਗ੍ਰਾਹਕਾਂ ਤੱਕ ਪਹੁੰਚਾ ਸਕਦਾ ਹੈ। ਆਨਲਾਈਨ ਖ਼ਰੀਦਦਾਰੀ, ਡਿਜੀਟਲ ਭੁਗਤਾਨ, ਸੋਸ਼ਲ ਮੀਡੀਆ ਮਾਰਕੀਟਿੰਗ, ਬ੍ਰਾਂਡਿੰਗ ਅਤੇ ਗ੍ਰਾਹਕ ਸੇਵਾ ਆਦਿ ਈ.ਕਾਮਰਸ ਦੇ ਮਹੱਤਵਪੂਰਨ ਪੱਖ ਹਨ। ਸੈਮੀਨਾਰ ਦੌਰਾਨ ਡੀਨ ਅਕਾਦਮਿਕ ਡਾ: ਭੁਵੇਤ ਗਰਗ, ਸਹਾਇਕ ਪ੍ਰੋਫ਼ੈਸਰ ਵੀਰਪਾਲ ਕੌਰ, ਸਹਾਇਕ ਪ੍ਰੋਫ਼ੈਸਰ ਨਿਧੀ ਸਿੰਗਲਾ, ਸਹਾਇਕ ਪ੍ਰੋਫ਼ੈਸਰ ਜਸਵੀਰ ਕੌਰ ਨੇ ਵੀ ਈ.ਕਾਮਰਸ ਸੰਬੰਧੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਵਲੋਂ ਈ.ਕਾਮਰਸ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜੀਵ ਮੰਗਲਾ, ਵਿੱਕੀ ਸਿੰਘਲ, ਇੰਦਰਪਾਲ ਗੋਇਲ, ਮੋਹਿਤ ਮੰਗਲਾ, ਅਸ਼ਵਨੀ ਕੁਮਾਰ, ਹਰਭਜਨ ਸਿੰਘ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨਾਂ ਅਤੇ ਆਈ.ਟੀ. ਵਿੰਗ ਦੇ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।