21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਛਿੰਨਮਸਤਿਕਾ ਜੈਯੰਤੀ ਦੀ ਖ਼ੁਸ਼ੀ 'ਚ 19ਵਾਂ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ <br/>

ਅਜੀਤ ਡੈਸਕ 02-05-2026
ਬਰਨਾਲਾ, 1 ਮਈ (ਨਰਿੰਦਰ ਅਰੋੜਾ)-ਸਥਾਨਕ ਰਾਮਗੜ੍ਹੀਆ ਰੋਡ ਵਿਖੇ ਸਥਿਤ ਛਿੰਨਮਸਤਿਕਾ ਧਾਮ ਵਿਖੇ ਛਿੰਨਮਸਤਿਕਾ ਜੈਯੰਤੀ ਦੀ ਖ਼ੁਸ਼ੀ ਵਿਚ 19ਵਾਂ ਵਿਸ਼ਾਲ ਭਗਵਤੀ ਜਾਗਰਨ ਸ਼ਰਧਾ ਨਾਲ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੌਰਵ ਗਰਗ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛਿੰਨਮਸਤਿਕਾ ਜੈਯੰਤੀ ਦੀ ਖ਼ੁਸ਼ੀ ਵਿਚ ਮਾਤਾ ਚਿੰਤਪੁਰਨੀ ਦੇ ਅਸ਼ੀਰਵਾਦ ਨਾਲ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਗਿਆ | ਮਾਤਾ ਦੀ ਪਵਿੱਤਰ ਜੋਤੀ ਪ੍ਰਚੰਡ ਮੰਦਰ ਦੇ ਸੰਸਥਾਪਕ ਸੁਸ਼ਮਾ ਦੇਵਾ ਵਲੋਂ ਕੀਤੀ ਗਈ | ਇਸ ਦੌਰਾਨ 'ਜੈ ਮਾਤਾ ਦੀ' ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ | ਉਪਰੰਤ ਕੰਜਕ ਪੂਜਨ ਦੀ ਰਸਮ ਅਦਾ ਕੀਤੀ ਗਈ | ਜਾਗਰਨ ਦੌਰਾਨ ਮਸ਼ਹੂਰ ਕਲਾਕਾਰ ਹੈਪੀ ਸੋਹਲ ਬਰਨਾਲਾ ਅਤੇ ਸ਼ਨੀ ਦੋਸ਼ੀ ਲੁਧਿਆਣਾ ਨੇ ਆਪਣੀ ਮਿੱਠੀ ਆਵਾਜ਼ ਵਿਚ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕੀਤਾ | ਭੇਟਾਂ 'ਤੇ ਸ਼ਰਧਾਲੂਆਂ ਨੇ ਨੱਚ ਕੇ ਹਾਜ਼ਰੀ ਲਗਵਾਈ | ਇਸ ਮੌਕੇ ਸ਼ਸ਼ੀ ਚੋਪੜਾ, ਦੀਪਕ ਬਾਂਸਲ ਸੋਨੀ, ਪਿਆਰਾ ਲਾਲ ਰਾਏ ਸਰ, ਪੁਨੀਤ ਕੌਸ਼ਲ ਮੋਨੂ, ਵਰਿੰਦਰ ਵਰਮਾ, ਗੁਰਦੀਪ ਬਾਠ, ਸੁਭਾਸ਼ ਕੁਮਾਰ, ਅਰੁਣ ਕੁਮਾਰ, ਅੰਮਿ੍ਤ ਲਾਲ, ਐਸ.ਡੀ.ਓ. ਪ੍ਰੀਕਸ਼ਿਤ ਸਿੰਗਲਾ, ਐਡਵੋਕੇਟ ਕੁਲਵੰਤ ਰਾਏ ਗੋਇਲ, ਗੋਲਡੀ, ਮੋਨੂ ਬੀਜੇਪੀ, ਧਰਮਪਾਲ ਕਾਕਾ, ਐਡਵੋਕੇਟ ਮੋਹਿਤ, ਪ੍ਰੇਮ ਕੁਮਾਰ, ਹੇਮੰਤ ਕੁਮਾਰ, ਅਸ਼ਵਨੀ ਸੋਨੀ, ਰਾਕੇਸ਼ ਅਰੋੜਾ, ਹਰਦੀਪ ਵਿੱਕੀ, ਦਿਨੇਸ਼ ਕੁਮਾਰ, ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |

ਪਿਛਲੀ ਖ਼ਬਰ ਹੰਡਿਆਇਆ ਗਰਿੱਡ ਵਿਖੇ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਖੱੁਡੀ ਕਲਾਂ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।