21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਕੂਲ ਦੀ ਇਮਾਰਤ ਅਧੀਨ ਰਕਬੇ 'ਤੇ ਵਰੰਟ <br/>

ਅਜੀਤ ਡੈਸਕ 02-05-2026

ਧਨੌਲਾ, 1 ਮਈ (ਜਤਿੰਦਰ ਸਿੰਘ ਧਨੌਲਾ)-ਸਵਤੰਤਰਤਾ ਸੈਨਾਨੀ ਅਜੈਬ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਗੜ੍ਹ ਦੇ ਕਬਜ਼ੇ ਹੇਠ ਨੌ ਕਨਾਲ ਇਕ ਮਰਲਾ ਰਕਬੇ ਦਾ ਕਬਜ਼ਾ ਦਿਵਾਉਣ ਲਈ ਪਰਤੇ ਨਾਇਬ ਤਹਿਸੀਲਦਾਰ ਰਜਨੀਸ਼ ਕੁਮਾਰ ਅਤੇ ਐਸ.ਐਚ.ਓ ਧਨੌਲਾ ਗੁਰਵਿੰਦਰ ਸਿੰਘ ਨੂੰ ਹਰੀਗੜ੍ਹ ਪਿੰਡ ਦੀ ਪੰਚਾਇਤ ਦੇ ਪੁਰਜ਼ੋਰ ਵਿਰੋਧ ਅੱਗੇ ਵਾਪਸ ਪਰਤਣਾ ਪਿਆ | ਇਕੱਤਰ ਜਾਣਕਾਰੀ ਅਨੁਸਾਰ ਨਾਮਵਰ ਕਲਾਕਾਰ ਜੱਸੀ ਲੌਂਗੋਵਾਲੀਆ ਨੇ ਹਰੀਗੜ੍ਹ ਸਕੂਲ ਦੇ ਕਬਜ਼ੇ ਅਧੀਨ ਨੌ ਕਨਾਲ ਇਕ ਮਰਲਾ ਰਕਬੇ ਤੇ ਮਾਲਕੀ ਦਾ ਹੱਕ ਰੱਖਦੇ ਹੋਏ ਕੋਰਟ ਵਿਚ ਕੇਸ ਕੀਤਾ ਹੋਇਆ ਸੀ | ਜੱਸੀ ਲੌਂਗੋਵਾਲੀਆ ਨੇ ਦੱਸਿਆ ਕਿ ਕੋਰਟ ਵਲੋਂ ਕਰੀਬ 10 ਵਰ੍ਹੇ ਚੱਲੇ ਕੇਸ ਦੀ ਪੈਰਵੀ ਸੁਣਨ ਉਪਰੰਤ ਕੇਸ ਉਨ੍ਹਾਂ ਦੇ ਹੱਕ ਵਿਚ ਕਰ ਦਿੱਤਾ ਗਿਆ ਅਤੇ ਵਰੰਟ ਕਬਜ਼ੇ ਲਈ ਉਨ੍ਹਾਂ ਨਾਲ ਦੋ ਅਧਿਕਾਰੀਆਂ ਨੂੰ ਟੀਮਾਂ ਸਮੇਤ ਹਰੀਗੜ੍ਹ ਭੇਜ ਦਿੱਤਾ ਗਿਆ | ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਸੀ ਲੌਂਗੋਵਾਲੀਆ ਵਲੋਂ ਨੌ ਕਨਾਲ ਇਕ ਮਰਲਾ ਰਕਬੇ ਤੇ ਆਪਣਾ ਹੱਕ ਜਿਤਾਉਂਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਰਨਾਲਾ ਨੂੰ ਪਾਰਟੀ ਬਣਾ ਕੇ ਕੇਸ ਕਰ ਦਿੱਤਾ ਗਿਆ ਸੀ | ਲੰਬੀ ਜੱਦੋ ਜਹਿਦ ਉਪਰੰਤ ਕੋਰਟ ਵੱਲੋਂ ਕੇਸ ਜੱਸੀ ਲੌਂਗੋਵਾਲੀਆ ਦੇ ਹੱਕ ਵਿਚ ਕਰ ਦਿੱਤਾ ਗਿਆ | ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਜੱਸੀ ਲੌਂਗੋਵਾਲੀਏ ਵਲੋਂ ਨਾ ਤਾਂ ਸਕੂਲ ਕਮੇਟੀ ਨੂੰ ਅਤੇ ਨਾ ਹੀ ਨਗਰ ਪੰਚਾਇਤ ਨੂੰ ਇਸ ਮਾਮਲੇ ਦੇ ਹੱਲ ਲਈ ਪਾਰਟੀ ਬਣਾਇਆ ਗਿਆ | ਬਲਕਿ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹੀ ਪਾਰਟੀ ਬਣਾਇਆ ਗਿਆ | ਪਿੰਡ ਦੇ ਸਰਪੰਚ ਨੇ ਦੱਸਿਆ ਕਿ ਦੁੱਗਾਂ ਦੀ ਰਹਿਣ ਵਾਲੀ ਨੰਦ ਕੌਰ ਵਲੋਂ ਦਾਨ ਕੀਤੀ ਗਈ ਇਸ ਜ਼ਮੀਨ 'ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਗਰਾਂਟ ਭੇਜੀ ਗਈ ਅਤੇ ਅਨੇਕਾਂ ਕਮਰੇ ਬਣਾਏ ਗਏ | ਪ੍ਰੰਤੂ ਹੁਣ ਆ ਕੇ ਜੱਸੀ ਲੌਂਗੋਵਾਲੀਆ ਇਸ ਜਗ੍ਹਾ 'ਤੇ ਕਬਜ਼ਾ ਕਰਨ ਲਈ ਅਧਿਕਾਰੀਆਂ ਨੂੰ ਨਾਲ ਲੈ ਕੇ ਸਕੂਲ ਪੁੱਜ ਗਿਆ | ਪਿੰਡ ਦੇ ਸਰਪੰਚ ਹਰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਮੇਜਰ ਸਿੰਘ ਬਲਾਕ ਪ੍ਰਧਾਨ ਮੱਖਣ ਸਿੰਘ, ਹਰਪ੍ਰੀਤ ਸਿੰਘ, ਕਰਮ ਸਿੰਘ, ਸ਼ਿੰਦਰ ਕੌਰ, ਮਿੱਠੂ ਸਿੰਘ ਅਤੇ ਰਾਜੂ ਸਿੰਘ ਨੇ ਵੱਡੀ ਗਿਣਤੀ ਵਿਚ ਪੁਰਸ਼ ਅਤੇ ਅÏਰਤ ਸਮਰਥਕਾਂ ਸਮੇਤ ਸਖ਼ਤ ਚਿਤਾਵਨੀ ਦਿੰਦਿਆਂ ਆਖਿਆ ਕਿ ਅਸੀਂ ਸਕੂਲ ਦੀ ਜ਼ਮੀਨ ਵੀ ਇਕ ਇੰਚ ਜਗ੍ਹਾ 'ਤੇ ਵੀ ਜੱਸੀ ਲੌਂਗੋਵਾਲੀਆ ਨੂੰ ਕਬਜ਼ਾ ਨਹੀਂ ਕਰਨ ਦਿਆਂਗੇ | ਉਕਤ ਵਿਅਕਤੀਆਂ ਨੇ ਦੱਸਿਆ ਕਿ ਹਾਲੇ ਅਸੀਂ ਸਥਾਨਕ ਪੱਧਰ 'ਤੇ ਹੀ ਇਕੱਤਰ ਹੋਏ ਹਾਂ | ਜੇ ਲੋੜ ਪਈ ਤਾਂ ਸੂਬੇ ਪੱਧਰ ਦੀਆਂ ਕਿਸਾਨ ਜਥੇਬੰਦੀਆਂ ਅਤਰਗੜ੍ਹ, ਭੂਰੇ ਅਤੇ ਕੁੱਬੇ ਦੀ ਪੰਚਾਇਤ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਸਖ਼ਤ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ | ਨਾਇਬ ਤਹਿਸੀਲਦਾਰ ਰਜਨੀਸ਼ ਕੁਮਾਰ ਨੇ ਰੋਸ ਜ਼ਾਹਰ ਕਰ ਰਹੇ ਜਥੇਬੰਦਕਾਂ ਨੂੰ ਸਮਝਾਇਆ ਕਿ ਇਹ ਅਦਾਲਤ ਦੇ ਹੁਕਮ ਹਨ | ਸਾਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਬਣਦੀ ਹੈ | ਪ੍ਰੰਤੂ ਪਿੰਡ ਦੇ ਇਕੱਤਰ ਜਥੇਬੰਦਕਾਂ ਨੇ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਕਿਹਾ ਕਿ ਉਹ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ | ਭਾਵੇਂ ਉਨ੍ਹਾਂ ਨੂੰ ਕਿੰਨਾ ਹੀ ਵੱਡਾ ਸੰਘਰਸ਼ ਕਿਉਂ ਨਾ ਕਰਨਾ ਪਵੇ | ਇਹ ਸੁਣ ਕੇ ਜੱਸੀ ਲੌਂਗੋਵਾਲੀਆ ਸਮਰਥਕਾਂ ਸਮੇਤ ਅਤੇ ਪ੍ਰਸ਼ਾਸਨਿਕ ਅਧਿਕਾਰੀ ਵਾਪਸ ਚਲੇ ਗਏ |

ਪਿਛਲੀ ਖ਼ਬਰ ਪਿੰਡ ਬੱਲੋਕੇ ਦੇ 21 ਸਾਲਾਂ ਨੌਜਵਾਨ ਨੇ ਕੀਤੀ ਆਤਮ ਹੱਤਿਆ <br/> ਅਗਲੀ ਖ਼ਬਰ ਸਹਿਕਾਰੀ ਸਭਾਵਾਂ ਮੈਂਬਰਾਂ ਦੇ ਵਧੇ ਹੋਏ ਹੱਦ ਕਰਜ਼ੇ ਨਾ ਲਾਗੂ ਕਰਨਾ ਸਰਕਾਰ ਅਤੇ ਸਹਿਕਾਰਤਾ ਵਿਭਾਗ ਦਾ ਕਿਸਾਨਾਂ ਨਾਲ ਧੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।