20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫ਼ਰੰਟ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫ਼ਰੰਟ ਦੇ ਝੰਡੇ ਹੇਠ ਪੁਰਾਣਾ ਬੱਸ ਸਟੈਂਡ ਬਰਨਾਲਾ ਵਿਖੇ ਮਜ਼ਦੂਰ ਦਿਵਸ ਮਨਾਉਣ ਮੌਕੇ ਜਥੇਬੰਦੀ ਦੇ ਆਗੂ | ਅਜੀਤ ਤਸਵੀਰ <br/> 02-05-2026
ਬਰਨਾਲਾ, 1 ਮਈ (ਅਸ਼ੋਕ ਭਾਰਤੀ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫ਼ਰੰਟ ਦੇ ਝੰਡੇ ਹੇਠ ਪੁਰਾਣਾ ਬੱਸ ਸਟੈਂਡ ਬਰਨਾਲਾ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮਾਸਟਰ ਮਨੋਹਰ ਲਾਲ, ਸ਼ਿੰਦਰ ਧੌਲਾ, ਦਰਸ਼ਨ ਚੀਮਾ, ਰਮੇਸ਼ ਹਮਦਰਦ, ਗੁਲਸ਼ਨ ਕੁਮਾਰ, ਸੁਖਜੰਟ ਸਿੰਘ, ਮਲਕੀਤ ਸਿੰਘ ਨੇ ਸਮੂਹ ਕਾਮਿਆਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਰਤੀ ਵਿਰੋਧੀ ਨੀਤੀਆਂ ਖ਼ਿਲਾਫ਼ ਫ਼ੈਸਲਾਕੁਨ ਅੰਦੋਲਨ ਵਿੱਢਣ ਦਾ ਸੱਦਾ ਦਿੱਤਾ | ਕਰਮਜੀਤ ਸਿੰਘ ਬੀਹਲਾ, ਸੁਖਦੇਵ ਜੋਧਪੁਰ, ਨਰੈਣ ਦੱਤ, ਕਰਮਜੀਤ ਕੌਰ ਰਾਏਸਰ, ਮੋਹਨ ਸਿੰਘ ਵੇਅਰਹਾਊਸਿੰਗ, ਕੇਵਲ ਸਿੰਘ ਪੰਡੋਰੀ, ਸੁਰਜੀਤ ਦਿਹੜ, ਤੇਜਿੰਦਰ ਤੇਜ਼ੀ, ਦਰਸ਼ਨ ਪੰਡੋਰੀ, ਸੁਰਿੰਦਰ ਸ਼ਰਮਾ, ਤਾਰ ਸਿੰਘ ਗਿੱਲ, ਰਛਪਾਲ ਠੀਕਰੀਵਾਲਾ, ਈਸ਼ਰ ਚੀਮਾ, ਗੁਰਪ੍ਰੀਤ ਮਾਨ, ਹਰਪਾਲ ਸਹੌਰ, ਪ੍ਰਭੂ ਸਿੰਘ, ਜਗਵੰਤ ਸਿੰਘ, ਪਰਮਜੀਤ ਪਾਸੀ, ਮੋਹਨ ਸਿੰਘ ਛੰਨਾ, ਦਰਸ਼ਨ ਦਸੌਂਧਾ ਸਿੰਘ ਵਾਲਾ ਨੇ ਕਿਹਾ ਕਿ ਮਜ਼ਦੂਰ ਕਿਸਾਨ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸਮਾਗਮ ਦੌਰਾਨ ਜਥੇਬੰਦੀ ਦਾ ਝੰਡਾ ਨਾਅਰਿਆਂ ਦੀ ਗੂੰਜ ਵਿਚ ਲਹਿਰਾਇਆ ਗਿਆ |

ਪਿਛਲੀ ਖ਼ਬਰ ਵਿਧਾਇਕ ਉਗੋਕੇ ਨੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਲੈਬ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਆਈ.ਸੀ.ਐਸ.ਈ. ਬੋਰਡ ਦਸਵੀਂ ਜਮਾਤ ਦਾ ਨਤੀਜਾ ਗੋਬਿੰਦ ਸਕੂਲ ਦਾ ਸੌ ਫ਼ੀਸਦੀ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।