20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭੱਠਾ ਮਜ਼ਦੂਰਾਂ ਦੀ ਲੜਾਈ ਨੂੰ ਜਿੱਤ ਤੱਕ ਜਾਰੀ ਰੱਖਿਆ ਜਾਵੇਗਾ-ਕਾਮਰੇਡ ਅਬਦੁਲ ਸਤਾਰ <br/>

ਅਜੀਤ ਡੈਸਕ 02-05-2026
ਸੰਗਰੂਰ, 1 ਮਈ (ਚੌਧਰੀ ਨੰਦ ਲਾਲ ਗਾਂਧੀ)-ਭੱਠਾ ਮਜ਼ਦੂਰਾਂ ਨੇ ਰੇਟਾਂ ਅਤੇ ਤਨਖ਼ਾਹਾਂ ਵਿੱਚ ਵਾਧੇ ਲਈ ਡੀ ਸੀ ਦਫ਼ਤਰ ਅੱਗੇ ਸੈਂਕੜੇ ਮਜ਼ਦੂਰਾਂ ਨੇ ਰੋਹ ਭਰਪੂਰ ਧਰਨਾ ਦਿੱਤਾ | ਅੱਜ ਦੇ ਇਸ ਧਰਨੇ ਦੀ ਪ੍ਰਧਾਨਗੀ ਸ਼ਿੰਗਾਰਾ ਸਿੰਘ ਬਲਿਆਲ ਅਤੇ ਬੇਅੰਤ ਸਿੰਘ ਨੱਥੋਹੇੜੀ ਨੇ ਕੀਤੀ | ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਪੰਜਾਬ ਸਬੰਧਿਤ ਸੀਟੂ ਦੇ ਪੰਜਾਬ ਦੇ ਪ੍ਰਧਾਨ ਅਬਦੁਲ ਸਤਾਰ ਅਤੇ ਯੂਨੀਅਨ ਦੇ ਮੀਤ ਪ੍ਰਧਾਨ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਮਹਿੰਗਾਈ ਹੱਦਾ ਬੰਨੇ ਟੱਪ ਚੁੱਕੀ ਹੈ | ਪੰਜਾਬ ਸਰਕਾਰ ਨੇ ਅਜੇ ਤੱਕ ਮਹਿੰਗਾਈ ਅੰਕੜੇ ਮੁਤਾਬਿਕ ਵਾਧਾ ਵੀ ਐਲਾਨ ਨਹੀਂ ਕੀਤਾ | ਪਿਛਲੇ 13 ਸਾਲਾਂ ਤੋਂ ਘੱਟੋ ਘੱਟ ਤਨਖ਼ਾਹ ਵਿੱਚ ਰਿਵੀਜ਼ਨ ਨਹੀਂ ਕੀਤੀ | ਮਜ਼ਦੂਰਾਂ ਨਿਗੂਣੀਆਂ ਕਮਾਈਆਂ ਨਾਲ ਆਪਣਾ ਜੀਵਨ ਬਸਰ ਕਰ ਰਹੇ ਹਨ | ਕਿਸੇ ਵੀ ਭੱਠੇ ਉੱਪਰ ਕੋਈ ਕਿਰਤ ਕਾਨੂੰਨ ਲਾਗੂ ਨਹੀਂ ਕੀਤਾ ਜਾਂਦਾ | ਜਿਸ ਸਦਕਾ ਵਰਕਰ ਕਾਨੂੰਨੀ ਹੱਕਾਂ ਤੋਂ ਵਾਂਝੇ ਰਹਿ ਜਾਂਦੇ ਹਨ | ਭੱਠਾ ਮਾਲਕ ਤਨਖ਼ਾਹ ਵਿੱਚ ਆਨਾ ਕਾਨੀ ਕਰ ਰਹੇ ਹਨ | ਮਜ਼ਦੂਰਾਂ ਦੀ ਏਕਤਾ ਤੇ ਵਿਸਾਲ ਸੰਘਰਸ਼ ਪ੍ਰਾਪਤ ਦੀ ਗਰੰਟੀ ਹੈ | ਜ਼ਿਲ੍ਹਾ ਪ੍ਰਸ਼ਾਸਨ ਨੇ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਕਰਕੇ ਭਰੋਸਾ ਦਵਾਇਆ ਕਿ ਛੇਤੀ ਹੀ ਤੁਹਾਡੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ | ਯੂਨੀਅਨ ਆਗੂਆਂ ਨੇ ਵਰਕਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਆਪਣੀ ਏਕਤਾ ਨੂੰ ਮਜ਼ਬੂਤ ਕਰੋ ਤਾਂ ਕਿ ਮਾਲਕਾਂ ਤੋਂ ਮੰਗਾਂ ਮਨਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਧਰਨੇ ਨੂੰ ਸੰਬੋਧਨ ਕਰਦਿਆਂ ਸਾਥੀ ਚਮਕੌਰ ਸਿੰਘ ਖੇੜੀ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਵਰਕਰਾਂ ਨੂੰ ਸੰਘਰਸ਼ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਿਸ਼ਵਾਸ ਦਵਾਇਆ | ਧਰਨੇ ਨੂੰ ਉਪਰੋਕਤ ਤੋਂ ਇਲਾਵਾ ਸਾਥੀ ਇੰਦਰਜੀਤ ਸਿੰਘ ਛੰਨਾ, ਸਰਬਜੀਤ ਕੌਰ, ਗੁਰਚਰਨ ਸਿੰਘ ਲਿੱਧੜਾਂ, ਗੁਰਬਚਨ ਸਿੰਘ ਲਿੱਦੜਾਂ ਅਤੇ ਵਰਿੰਦਰ ਕੌਸਿਕ, ਦਰਸ਼ਨ ਸਿੰਘ ਮੱਟੂਸੁਨਾਮ, ਜੋਗਿੰਦਰ ਬੱਧਣ, ਹਰਬੰਸ ਸਿੰਘ ਨਮੋਲ, ਜੀਤ ਸਿੰਘ ਘਰਾਚੋ, ਪਰਮਜੀਤ ਕੌਰ ਭੱਟੀਵਾਲ ਕਲਾਂ, ਹਰਪਾਲ ਕੌਰ ਭੱਟੀਵਾਲ ਖੁਰਦ, ਸੇਰਾ ਸਿੰਘ ਲਿੱਦੜਾਂ, ਹਾਕਮ ਸਿੰਘ ਕੜਿਆਲ, ਰਛਪਾਲ ਸਿੰਘ ਮਹੋਲੀ ਕਲਾਂ, ਮੁਹੰਮਦ ਅਨਵਰ ਨੱਥੋਹੇੜੀ, ਮੇਜਰ ਸਿੰਘ ਕਸਬਾ, ਬਲਵੀਰ ਸਿੰਘ ਨੱਥੋਹੇੜੀ, ਪਾਲ ਸਿੰਘ ਚੀਮੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਂ ਭਗਵਤੀ ਦੀ 35ਵੀਂ ਵਿਸ਼ਾਲ ਚੌਂਕੀ <br/> ਅਗਲੀ ਖ਼ਬਰ ਸੰਸਕਾਰ ਵੈਲੀ ਆਈ.ਸੀ.ਐੱਸ.ਈ. ਦੇ 10 ਜਮਾਤ ਦਾ ਨਤੀਜਾ ਰਿਹਾ 100 ਪ੍ਰਤੀਸ਼ਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।