ਸਿੱਖ ਸੇਵਾ ਸੁਸਾਇਟੀ ਪੰਜਾਬ ਨੇ ਰਾਸ਼ਨ ਦੀ ਕੀਤੀ ਵੰਡ ਅਤੇ ਹੋਰ ਪਰਿਵਾਰਾਂ ਦੀ ਕੀਤੀ ਮਦਦ
ਸ਼ਹਿਣਾ, 19 ਸਤੰਬਰ (ਸੁਰੇਸ਼ ਗੋਗੀ)-ਸਮਾਜ ਸੇਵਾ ਦੇ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਪ੍ਰਮੁੱਖ ਸੰਸਥਾ ਸਿੱਖ ਸੇਵਾ ਸੁਸਾਇਟੀ ਪੰਜਾਬ ਵਲੋਂ ਮਾਨਵਤਾ ਦੀ ਸੇਵਾ ਹਿਤ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਸੁਸਾਇਟੀ ਦੇ ਮੈਂਬਰਾਂ ਵਲੋਂ ਇਲਾਕੇ ਦੇ ਕਈ ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਮਹੀਨਾਵਾਰ ਰਾਸ਼ਨ ਵੰਡਿਆ ਗਿਆ।
ਸ਼ਹਿਣਾ, 19 ਸਤੰਬਰ (ਸੁਰੇਸ਼ ਗੋਗੀ)-ਸਮਾਜ ਸੇਵਾ ਦੇ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਪ੍ਰਮੁੱਖ ਸੰਸਥਾ ਸਿੱਖ ਸੇਵਾ ਸੁਸਾਇਟੀ ਪੰਜਾਬ ਵਲੋਂ ਮਾਨਵਤਾ ਦੀ ਸੇਵਾ ਹਿਤ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਸੁਸਾਇਟੀ ਦੇ ਮੈਂਬਰਾਂ ਵਲੋਂ ਇਲਾਕੇ ਦੇ ਕਈ ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਇਸ ਦੇ ਨਾਲ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਹੋਰਨਾਂ ਪਰਿਵਾਰਾਂ ਦੀ ਨਕਦ ਰਾਸ਼ੀ ਅਤੇ ਹੋਰ ਲੋੜੀਂਦੇ ਸਾਮਾਨ ਨਾਲ ਵਿਸ਼ੇਸ਼ ਮਦਦ ਵੀ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਉਕਤ ਸੇਵਾ ਦੌਰਾਨ ਡਾ: ਕਮਲਜੀਤ ਸਿੰਘ ਮਾਨ ਕੈਲੇਫੋਰਨੀਆ ਵਲੋਂ 9 ਪਰਿਵਾਰਾਂ ਨੂੰ ਤੇ ਵਿਦਿਆਲਾ ਮੌੜ ਨਾਭਾ ਦੇ ਤਿੰਨ ਟੀਚਰਾਂ ਨੂੰ ਨਗਦ ਰਾਸ਼ੀ ਦਿੱਤੀ ਗਈ, ਉੱਥੇ ਵਿਦਿਆਲਾ ਮੋੜ ਨਾਭਾ ਦੇ ਟੀਚਰ ਲਖਵੀਰ ਸਿੰਘ ਸੰਧੂ ਨੂੰ ਐਮ.ਏ ਦੀ ਪੜਾਈ ਕਰਨ ਲਈ 18 ਹਜ਼ਾਰ ਦੀ ਫ਼ੀਸ ਵੀ ਦਿੱਤੀ ਗਈ। ਇਸ ਤੋਂ ਇਲਾਵਾ ਚਰਨਜੀਤ ਸਿੰਘ ਬਰਾੜ ਸਿੰਘਾਪੁਰ ਵਲੋਂ 6 ਪਰਿਵਾਰਾਂ ਨੂੰ, ਹਰਪਾਲ ਸਿੰਘ ਹੈਪੀ ਇੰਗਲੈਂਡ ਵਲੋਂ ਮੰਥਲੀ ਰਾਸ਼ਨ 24 ਪਰਿਵਾਰਾਂ ਨੂੰ, 8 ਪਰਿਵਾਰਾਂ ਨੂੰ ਲਖਵਿੰਦਰ ਸਿੰਘ ਇਟਲੀ ਵਲੋਂ, 5 ਪਰਿਵਾਰਾਂ ਨੂੰ ਲਵਪ੍ਰੀਤ ਸਿੰਘ ਲਵੀ ਤੇ ਮਨਦੀਪ ਸਿੰਘ ਕੈਨੇਡਾ, 3 ਪਰਿਵਾਰਾਂ ਨੂੰ ਰਵਿੰਦਰ ਜੋਤ ਕੌਰ ਕੈਨੇਡਾ, 3 ਪਰਿਵਾਰਾਂ ਨੂੰ ਪਿੰਕੀ ਸ਼ਰਮਾ ਹਾਂਗਕਾਂਗ ਤੇ 1 ਪਰਿਵਾਰ ਨੂੰ ਰਾਸ਼ਨ ਬਲਜੀਤ ਕੌਰ ਹਾਂਗਕਾਂਗ ਵਲੋਂ ਰਾਸ਼ਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਾਤਾ ਕੁਲਵਿੰਦਰ ਕੌਰ ਪਤਨੀ ਸਵ: ਰਾਮਪਾਲ ਸਿੰਘ ਵਾਸੀ ਢਿੱਲਵਾਂ ਦਾ ਮਕਾਨ 1 ਲੱਖ 60 ਹਜ਼ਾਰ ਦੀ ਲਾਗਤ ਨਾਲ ਹਰਪਾਲ ਸਿੰਘ ਹੈਪੀ ਇੰਗਲੈਂਡ ਵਲੋਂ ਬਣਾ ਕੇ ਦਿੱਤਾ ਗਿਆ, ਅਮਨਦੀਪ ਕੌਰ ਪੁੱਤਰੀ ਸਵ: ਜੋਗਿੰਦਰ ਸਿੰਘ ਘੁੰਨਸ, ਜਸਪ੍ਰੀਤ ਕੌਰ ਪੁੱਤਰੀ ਬੁੱਧੂ ਸਿੰਘ ਘੁੰਨਸ ਦੀ ਫ਼ੀਸ ਰਣਜੀਤ ਸਿੰਘ ਚੀਮਾ ਕੈਨੇਡਾ ਵਲੋਂ 25 ਹਜ਼ਾਰ ਭਰੀ ਗਈ, ਸ਼ਹੀਦ ਭਾਈ ਨਿਰਮਲ ਸਿੰਘ ਨਿੰਮਾ ਵਾਸੀ ਰਾਜੇਆਣਾ ਮੋਗਾ ਦੇ ਪਰਿਵਾਰ ਨੂੰ 2 ਲੱਖ ਦੀ ਲਾਗਤ ਨਾਲ ਜਥੇਦਾਰ ਸਤਨਾਮ ਸਿੰਘ ਮਟੀਰੀਅਲ ਤੇ ਜਥੇਦਾਰ ਰਣਜੀਤ ਸਿੰਘ ਐਬਸਫੋਰਡ ਕੈਨੇਡਾ ਵਲੋਂ ਘਰ ਬਣਵਾ ਕੇ ਦਿੱਤਾ ਗਿਆ। ਇਸ ਤੋਂ ਇਲਾਵਾ ਜਸਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਤੁੜ੍ਹ ਨੂੰ ਜਥੇਦਾਰ ਰਣਜੀਤ ਸਿੰਘ ਐਬਸਫੋਰਡ ਵਲੋਂ 2 ਲੱਖ 80 ਹਜ਼ਾਰ ਦੀ ਲਾਗਤ ਨਾਲ ਲੱਕੜ ਦੇ ਕੰਮ ਲਈ ਰੰਦਾ ਮਸ਼ੀਨ ਬਣਵਾ ਕੇ ਦਿੱਤੀ, ਜਿਸ ਨਾਲ ਉਹ ਆਪਣਾ ਕਾਰੋਬਾਰ ਕਰ ਸਕੇਗਾ। ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਸਿੱਖ ਸੇਵਾ ਸੁਸਾਇਟੀ ਵਲੋਂ ਐਨ.ਆਰ.ਆਈ. ਦੇ ਸਹਿਯੋਗ ਸਦਕਾ ਲਗਾਤਾਰ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਲਖਵਿੰਦਰ ਸਿੰਘ ਮੌੜ, ਨੋਨਾ ਹਲਵਾਈ, ਖੁਸ਼ਪ੍ਰੀਤ ਸਿੰਘ ਦੁੱਲਮਸਰ, ਜਸਕਰਨ ਸਿੰਘ ਪੁਰਬਾ ਤੋਂ ਇਲਾਵਾ ਹੋਰ ਵੀ ਸੰਸਥਾ ਦੇ ਆਗੂ ਹਾਜ਼ਰ ਸਨ।