10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਿੰਡ ਜਗਜੀਤਪੁਰਾ ਦੇ ਕਿਸਾਨਾਂ ਦੀਆਂ ਮੋਟਰਾਂ 'ਤੋਂ ਕੇਬਲ ਤਾਰਾਂ ਚੋਰੀ ਕਰਨ ਵਾਲੇ ਕਾਬੂ

ਅਜੀਤ ਡੈਸਕ 03-05-2026
ਸ਼ਹਿਣਾ, 2 ਮਈ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਵਲੋਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਦੇ ਦੋਸ਼ ਵਿਚ ਤਿੰਨ ਜਣਿਆ ਨੂੰ ਗਿ੍ਫ਼ਤਾਰ ਕੀਤਾ ਹੈ | ਜ਼ਿਕਰਯੋਗ ਹੈ ਕਿ ਜਗਜੀਤਪੁਰਾ ਪਿੰਡ ਨੇੜਿਓ ਕਈ ਵਾਰ ਮੋਟਰਾਂ ਤੋਂ ਤਾਰਾਂ ਚੋਰੀ ਹੋ ਗਈਆਂ ਸਨ | ਜਿਸ ਦੇ ਸਬੰਧ ਵਿਚ ਮਨਜਿੰਦਰ ਸਿੰਘ ਸਾਬਕਾ ਪੰਚ ਪੱੁਤਰ ਪ੍ਰਤਾਪ ਸਿੰਘ ਬੱਖਾ ਪੱਤੀ ਜਗਜੀਤਪੁਰਾ ਵਲੋਂ ਅਣਪਛਾਤਿਆਂ ਖ਼ਿਲਾਫ਼ ਚੋਰੀ ਦੀ ਰਪਟ ਦਰਜ ਕਰਵਾਈ ਗਈ ਸੀ | ਥਾਣਾ ਮੁਖੀ ਰੈਨੂੰ ਪਰੋਚਾ ਨੇ ਦੱਸਿਆ ਕਿ ਏ.ਐਸ.ਆਈ ਮਹਿੰਦਰ ਸਿੰਘ ਦੀ ਅਗਵਾਈ ਵਿਚ ਗੁਰਸੇਵਕ ਸਿੰਘ ਉਰਫ਼ ਸੇਵਕ ਪੱੁਤਰ ਜੱਗਰ ਸਿੰਘ ਵਾਸੀ ਗਲੀ ਨੰ.1 ਅਮਰਪੁਰਾ ਬਸਤੀ ਬਠਿੰਡਾ, ਰਮਨ ਸਿੰਘ ਪੱੁਤਰ ਕੁੰਦਨ ਲਾਲ ਵਾਸੀ ਗਲੀ ਨੰ.ਅਮਰਪੁਰਾ ਬਸਤੀ ਬਠਿੰਡਾ ਅਤੇ ਅਨਮੋਲ ਸਿੰਘ ਉਰਫ਼ ਮੂਸੀ ਪੱੁਤਰ ਸੇਠੀ ਸਿੰਘ ਵਾਸੀ ਗਲੀ ਨੰ: 2 ਅਮਰਪੁਰਾ ਬਸਤੀ ਬਠਿੰਡਾ ਨੂੰ ਗਿ੍ਫ਼ਤਾਰ ਕੀਤਾ ਗਿਆ | ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ ਵਿਚੋਂ ਚੋਰੀ ਕੀਤੀਆਂ ਤਾਰਾਂ ਵੀ ਬਰਾਮਦ ਕੀਤੀਆਂ ਹਨ | ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਖ਼ੁਲਾਸਾ ਵੀ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਪੱਖੋ ਕੈਂਚੀਆਂ ਕੋਆਪੇ੍ਰਟਿਵ ਬੈਂਕ ਅੱਗੇ ਕਿਸਾਨਾਂ ਨੇ ਦਿੱਤਾ ਧਰਨਾ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।