10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਐਸ.ਬੀ.ਐਸ. ਸਕੂਲ ਵਿਖੇ ਵਿਦਿਆਰਥੀ ਕੌਂਸਲ ਚੋਣਾਂ ਕਰਵਾਈਆਂ

ਅਜੀਤ ਡੈਸਕ 03-05-2026
ਬਰਨਾਲਾ, 2 ਮਈ (ਅਸ਼ੋਕ ਭਾਰਤੀ)-ਐਸ.ਬੀ.ਐਸ ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਵਿਦਿਆਰਥੀ ਕੌਂਸਲ ਚੋਣਾਂ ਕਰਵਾਈਆਂ ਗਈਆਂ ਜਿਸ ਵਿਚ ਸੈਫਰਨ ਹਾਊਸ ਦੀ ਸਾਕਸ਼ੀ (ਅੱਠਵੀਂ) ਨੂੰ ਕੈਪਟਨ, ਹਰਮਨ (ਅੱਠਵੀਂ) ਨੂੰ ਵਾਈਸ ਕੈਪਟਨ, ਬਲੌਸਮ ਹਾਊਸ ਵਿਚੋਂ ਜੈਸਮੀਨ ਕੌਰ (ਅੱਠਵੀਂ) ਨੂੰ ਕੈਪਟਨ, ਗੁਨਵੀਰ (ਸੱਤਵੀਂ) ਨੂੰ ਵਾਈਸ ਕੈਪਟਨ ਅਤੇ ਸਨਸ਼ਾਇਨ ਹਾਊਸ ਦੇ ਦਿਲਜੋਤ ਸਿੰਘ (ਅੱਠਵੀਂ) ਨੂੰ ਕੈਪਟਨ ਅਤੇ ਮਨਸੁੱਖ ਸਿੰਘ ਨੂੰ ਵਾਈਸ ਕੈਪਟਨ ਚੁਣਿਆ ਗਿਆ | ਇਸ ਦੇ ਨਾਲ ਹੀ ਏਕਮਪ੍ਰੀਤ ਸਿੰਘ ਚੌਹਾਨ (ਗਿਆਰ੍ਹਵੀਂ) ਨੂੰ ਸਪੋਰਟਸ ਹੈੱਡ ਬੁਆਏ, ਡਿਸ਼ਪਲਿਨ ਇੰਚਾਰਜ ਨਵਨੀਤ ਕੌਰ (ਕਲਾਸ 9ਵੀਂ), ਹੈੱਡ ਗਰਲ ਤਰਨਜੋਤ ਕੌਰ (ਕਲਾਸ 9ਵੀਂ) ਅਤੇ ਹੈੱਡ ਬੁਆਏ ਸਿਮਰਪ੍ਰੀਤ ਸਿੰਘ (ਕਲਾਸ 9ਵੀਂ) ਨੂੰ ਚੁਣਿਆ ਗਿਆ | ਚੁਣੇ ਗਏ ਵਿਦਿਆਰਥੀਆਂ ਨੇ ਸਕੂਲ ਦੇ ਭਲੇ ਲਈ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣ ਲਈ ਸਹੁੰ ਚੱੁਕੀ | ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਨੂੰ ਪਿ੍ੰਸੀਪਲ ਮੈਡਮ ਕਮਲਜੀਤ ਕੌਰ ਅਤੇ ਵਾਈਸ ਪਿ੍ੰਸੀਪਲ ਡਾ: ਸੰਜੇ ਕੁਮਾਰ ਨੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਜੀ.ਜੀ.ਐੱਸ. ਵਰਲਡ ਸਕੂਲ ਵਿਖੇ ਡਾਂਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਵਾਈ.ਐਸ. ਜੈਨਨੇਕਸਟ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।