10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵਣ ਵਿਭਾਗ ਪੰਜਾਬ ਦੀ ਵਿਸ਼ੇਸ਼ ਟੀਮ ਨੇ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਕੀਤੀ ਚੈਕਿੰਗ

ਅਜੀਤ ਡੈਸਕ 03-05-2026
ਰੂੜੇਕੇ ਕਲਾਂ, 2 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਵਣ ਮੰਡਲ ਅਫ਼ਸਰ ਸੰਗਰੂਰ ਵਲੋਂ ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਹੋਏ ਸਰਕਾਰੀ ਰੁੱਖਾਂ ਦੇ ਨੁਕਸਾਨ, ਇਲਾਕਾ ਨਿਵਾਸੀਆਂ ਵਲੋਂ ਪੁਰਾਣੇ ਢਾਹੇ ਗਏ ਘਰਾਂ ਦੇ ਮਲਬੇ ਰਹਿੰਦ ਖੂੰਹਦ ਤੇ ਇੱਟਾਂ ਰੋੜਿਆਂ ਅਤੇ ਗੰਦਗੀ ਦੇ ਲੱਗੇ ਢੇਰਾਂ, ਵਪਾਰਿਕ ਅਦਾਰਿਆਂ ਵਲੋਂ ਸਰਕਾਰੀ ਰੁੱਖਾਂ ਦਾ ਨੁਕਸਾਨ ਕਰ ਕੇ ਬਣਾਏ ਦਰਜਨਾਂ ਨਜਾਇਜ਼ ਰਸਤਿਆਂ ਦੀ ਜਾਂਚ ਕਰਨ ਅਤੇ ਅਖ਼ਬਾਰਾਂ ਵਿਚ ਉਕਤ ਮਾਮਲਿਆਂ ਸਬੰਧੀ ਪ੍ਰਕਾਸ਼ਿਤ ਖ਼ਬਰਾਂ ਦੀ ਪੜਤਾਲ ਕਰ ਕੇ ਰਿਪੋਰਟ ਦੇਣ ਲਈ ਵਿਸ਼ੇਸ਼ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਵਲੋਂ ਮਾਰਗ ਦੀਆਂ ਸਾਈਡਾਂ 'ਤੇ ਪਹੁੰਚ ਕੇ ਪੜਤਾਲ ਕੀਤੀ ਗਈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ ਵਣ ਮੰਡਲ ਅਫਸਰ ਸੰਗਰੂਰ ਵਲੋਂ 24 ਮਾਰਚ 2026 ਨੂੰ ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਖੜ੍ਹੇ ਸਰਕਾਰੀ ਰੁੱਖਾਂ ਦੇ ਨੁਕਸਾਨ ਤੇ ਵਣ ਵਿਭਾਗ ਦੀ ਮਲਕੀਅਤ ਜ਼ਮੀਨ 'ਤੇ ਨਜਾਇਜ਼ ਰਸਤਿਆਂ ਆਦਿ ਮਾਮਲਿਆਂ ਸਬੰਧੀ ਮਹਿੰਦਰਪਾਲ ਸਿੰਘ ਬਲਾਕ ਅਫ਼ਸਰ, ਜਸਵੀਰ ਸਿੰਘ ਦਰੋਗ਼ਾ, ਗੁਰਸੇਵਕ ਸਿੰਘ ਦਰੋਗ਼ਾ, ਸੁਖਵੀਰ ਸਿੰਘ ਦਰੋਗ਼ਾ, ਸਿਮਰਨਜੀਤ ਕੌਰ ਦਰੋਗ਼ਾ ਸਮੂਹ ਵਣ ਰੇਂਜ ਅਫ਼ਸਰ ਸੰਗਰੂਰ ਮੰਡਲ ਆਦਿ ਅਧਿਕਾਰੀਆਂ ਦੀ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਉਪਰੰਤ ਟੀਮ ਨੂੰ ਪੜਤਾਲ ਕਰ ਕੇ ਨਿਯਤ ਸਮੇਂ ਵਿਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਸਨ | ਵਣ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ 'ਤੇ ਗਠਿਤ ਕੀਤੀ ਗਈ ਟੀਮ ਨੇ ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਖੜ੍ਹੇ ਸਰਕਾਰੀ ਰੁੱਖਾਂ, ਰੁੱਖਾਂ ਦੇ ਹੋਏ ਨੁਕਸਾਨ, ਮਲਬੇ ਤੇ ਗੰਦਗੀ ਦੇ ਢੇਰਾਂ, ਨਜਾਇਜ਼ ਰਸਤਿਆਂ ਸਬੰਧੀ ਬਰੀਕੀ ਨਾਲ ਪੜਤਾਲ ਕੀਤੀ | ਸੰਪਰਕ ਕਰਨ 'ਤੇ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਬਰੀਕੀ ਨਾਲ ਸਾਰੇ ਪਹਿਲੂਆਂ ਤੋਂ ਬਰੀਕੀ ਨਾਲ ਪੜਤਾਲ ਕੀਤੀ ਗਈ ਤੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਡਾ. ਬੇਅੰਤ ਸਿੰਘ ਬਿੱਟੂ ਮੂੰਮ ਨਹੀਂ ਰਹੇ ਅਗਲੀ ਖ਼ਬਰ ਜੀ.ਜੀ.ਐੱਸ. ਵਰਲਡ ਸਕੂਲ ਵਿਖੇ ਡਾਂਸ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।