21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮਹਿਲ ਕਲਾਂ ਵਿਖੇ ਫ਼ਿਲਮ 'ਜ਼ਖ਼ਮਾਂ ਤੋਂ ਚੜ੍ਹਦੀਕਲਾ ਤੱਕ' ਦੀ ਪ੍ਰੋਮੋਸ਼ਨ ਦੌਰਾਨ ਜੁੜਿਆ ਲੋਕਾਂ ਦਾ ਵੱਡਾ ਇਕੱਠ <br/>

ਮਹਿਲ ਕਲਾਂ ਵਿਖੇ ਅਦਾਕਾਰ ਐਮੀ ਵਿਰਕ ਅਤੇ ਫ਼ਿਲਮ 'ਚੜ੍ਹਦੀਕਲਾ' ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਅਰੁਣ ਬਾਂਸਲ, ਗੁਰਪ੍ਰੀਤ ਅਣਖੀ | (ਸੱਜੇ) ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਪਾਰਕ ਮਹਿਲ ਕਲਾਂ ਵਿਖੇ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਹੋਏ ਗਾਇਕ ਹਿੰਮਤ ਸੰਧੂ | ਤਸਵੀਰਾਂ : ਅਵਤਾਰ ਸਿੰਘ ਅਣਖੀ <br/> 05-05-2026
ਮਹਿਲ ਕਲਾਂ, 4 ਮਈ (ਅਵਤਾਰ ਸਿੰਘ ਅਣਖੀ)-ਪਿੰਡ ਮਹਿਲ ਕਲਾਂ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਪਾਰਕ ਵਿਖੇ ਬੀਤੀ ਸ਼ਾਮ ਅਮਰ ਆਡੀਓ ਦੇ ਮਾਲਕ ਅਤੇ ਨਾਮਵਰ ਫ਼ਿਲਮ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੀ ਨਵੀ ਫ਼ਿਲਮ 'ਜ਼ਖ਼ਮਾਂ ਤੋਂ ਚੜ੍ਹਦੀਕਲਾ ਤੱਕ' ਦੀ ਪ੍ਰੋਮੋਸ਼ਨ ਲਈ ਯੂਥ ਆਗੂ ਅਰੁਣ ਕੁਮਾਰ ਬਾਂਸਲ, ਗੁਰਪ੍ਰੀਤ ਸਿੰਘ ਅਣਖੀ ਅਤੇ ਜਗਮੋਹਣ ਸ਼ਾਹ ਰਾਏਸਰ ਦੀ ਅਗਵਾਈ 'ਚ ਕਰਵਾਇਆ ਗਿਆ ਸਮਾਗਮ ਯਾਦਗਾਰੀ ਹੋ ਨਿੱਬੜਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਅਦਾਕਾਰ ਐਮੀ ਵਿਰਕ, ਅਦਾਕਾਰਾ ਰੂਪੀ ਗਿੱਲ, ਮਸ਼ਹੂਰ ਗਾਇਕ ਹਿੰਮਤ ਸੰਧੂ ਅਤੇ ਅਦਾਕਾਰ ਜਰਨੈਲ ਸਿੰਘ ਇਲਾਕਾ ਨਿਵਾਸੀਆਂ ਦੇ ਰੂਬਰੂ ਹੋਏ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਨੇ ਆਪਣੇ ਮਨਪਸੰਦ ਕਲਾਕਾਰਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਕਲਾਕਾਰਾਂ ਨੇ ਵੀ ਆਪਣੀ ਕਲਾ ਰਾਹੀਂ ਲੋਕਾਂ ਦਾ ਖ਼ੂਬ ਮਨੋਰੰਜਨ ਕੀਤਾ | ਅਦਾਕਾਰ ਐਮੀ ਵਿਰਕ ਨੇ ਸਮੂਹ ਲੋਕਾਂ ਨੂੰ ਫ਼ਿਲਮ ਵੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਲੋਕ ਸਾਥ ਦੇਣ ਤਾਂ ਭਵਿੱਖ 'ਚ ਉਹ ਚੰਗੇ ਵਿਸ਼ਿਆਂ 'ਤੇ ਨਵੀਆਂ ਫ਼ਿਲਮਾਂ ਕਰਦੇ ਰਹਿਣਗੇ | ਮਲੂਕ ਜਿਹੀ ਅਦਾਕਾਰਾ ਰੂਪੀ ਗਿੱਲ ਦੇ ਰੂਬਰੂ ਹੋਣ 'ਤੇ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ਅਤੇ ਉਨ੍ਹਾਂ ਨੇ ਫ਼ਿਲਮ ਦੇ ਡਾਇਲਾਗ ਬੋਲ ਕੇ ਲੋਕਾਂ 'ਚ ਜੋਸ਼ ਭਰ ਦਿੱਤਾ | ਗਾਇਕ ਹਿੰਮਤ ਸੰਧੂ ਨੇ ਸਮੂਹ ਲੋਕਾਂ ਨੂੰ ਸਿਰਾਂ 'ਤੇ ਦਸਤਾਰਾਂ ਸਜਾ ਕੇ ਫ਼ਿਲਮ ਵੇਖਣ ਜਾਣ ਦੀ ਅਪੀਲ ਕੀਤੀ, ਜਦਕਿ ਅਦਾਕਾਰ ਜਰਨੈਲ ਸਿੰਘ ਨੇ ਪੰਜਾਬੀ ਪੜ੍ਹਨ, ਬੋਲਣ ਅਤੇ ਪੰਜਾਬੀਆਂ ਦੀ ਪਹਿਚਾਣ ਦਸਤਾਰ ਦਾ ਮਾਣ ਵਧਾਉਣ ਦਾ ਹੋਕਾ ਦਿੱਤਾ | ਪ੍ਰੋਡਿਊਸਰ ਪਿੰਕੀ ਧਾਲੀਵਾਲ ਅਤੇ ਕਰਨਵੀਰ ਸਿੰਘ ਧਾਲੀਵਾਲ, ਜਿਨ੍ਹਾਂ ਨੇ ਇਸ ਤੋਂ ਪਹਿਲਾਂ 'ਬੀਬੀ ਰਜਨੀ' ਵਰਗੀ ਸਫਲ ਫ਼ਿਲਮ ਰਾਹੀਂ ਪੰਜਾਬੀ ਸਿਨੇਮਾ ਵਿਚ ਆਪਣਾ ਲੋਹਾ ਮਨਵਾਇਆ ਹੈ, ਨੇ ਦੱਸਿਆ ਕਿ ਇਹ ਫ਼ਿਲਮ 29 ਮਈ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਕਹਾਣੀ ਦਰਸ਼ਕਾਂ ਨੂੰ ਇੱਕ ਪ੍ਰਭਾਵਸ਼ਾਲੀ ਸੁਨੇਹਾ ਦੇਵੇਗੀ | ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਆਪਣੇ ਪਿੰਡ ਮਹਿਲ ਕਲਾਂ ਪੁੱਜਣ 'ਤੇ ਸਮੁੱਚੀ ਸਟਾਰਕਾਸਟ ਦਾ ਧੰਨਵਾਦ ਕੀਤਾ | ਪੰਜਾਬ ਕਿਤਾਬ ਘਰ ਮੈਲਬੌਰਨ ਵਲੋਂ ਸਮੁੱਚੀ ਟੀਮ ਨੂੰ ਕਿਤਾਬਾਂ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ | ਇਲਾਕੇ ਦੇ ਕਾਰੋਬਾਰੀ ਅਤੇ ਇਮੀਗੇ੍ਰਸ਼ਨ ਐਸੋਸੀਏਸ਼ਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਠਾੜੂ ਨੇ ਐਲਾਨ ਕੀਤਾ ਕਿ ਫ਼ਿਲਮ ਦੇਖਣ ਦੇ ਇੱਛੁਕ ਲੋੜਵੰਦ ਲੋਕਾਂ ਨੂੰ ਆਪਣੇ ਵਲੋਂ 100 ਟਿਕਟਾਂ ਮੁਫ਼ਤ ਵੰਡਣਗੇ | ਇਸ ਮੌਕੇ ਐਸ.ਐੱਚ.ਓ. ਕੁਲਵਿੰਦਰ ਸਿੰਘ ਧਾਲੀਵਾਲ, ਸਰਪੰਚ ਬੀਬੀ ਕਿਰਨਾ ਰਾਣੀ ਬਾਂਸਲ, ਸੋਨੀਆ ਵਰਮਾ, ਬੇਅੰਤ ਸਿੰਘ ਦਸੌਂਧਾ ਸਿੰਘ ਵਾਲਾ, ਲਾਡੀ ਕਾਂਗੜ, ਸੰਦੀਪ ਗਿੱਲ ਕੁਰੜ, ਸਰਬਜੀਤ ਸਿੰਘ ਸਰਬੀ, ਜਿੰਦਲ ਇੰਟਰਪ੍ਰਾਈਜ਼ਿਜ਼ ਤੋਂ ਰਾਜਿੰਦਰ ਕੁਮਾਰ ਜਿੰਦਲ, ਕੰਗਾਰੂ ਇਮੀਗੇ੍ਰਸ਼ਨ ਦੇ ਮਾਲਕ ਪ੍ਰਵੀਨ ਸਿੰਘ, ਗੁਰਦੀਪ ਸਿੰਘ ਮਠਾੜੂ, ਬਲਜਿੰਦਰ ਪ੍ਰਭੂ, ਯਾਦਵਿੰਦਰ ਸਿੰਘ ਛਾਪਾ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਫ਼ਿਲਮ ਦੀ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਵਿਖੇ ਮਜ਼ਦੂਰ ਦਿਵਸ ਸਮਾਗਮ <br/> ਅਗਲੀ ਖ਼ਬਰ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਪ੍ਰਗਤੀਸ਼ੀਲ ਅੰਦੋਲਨ ਪ੍ਰਾਪਤੀਆਂ, ਦਸ਼ਾ ਅਤੇ ਦਿਸ਼ਾ' ਮਜ਼ਮੂਨ 'ਤੇ ਆਧਾਰਿਤ ਸਮਾਗਮ ਕਰਵਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।