06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਹਾਊਸ ਮੁਖੀਆਂ ਦੀ ਚੋਣ ਉਪਰੰਤ ਸਹੁੰ ਚੁਕਾਈ <br/>

ਅਜੀਤ ਡੈਸਕ 11-05-2026
ਰੂੜੇਕੇ ਕਲਾਂ, 10 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ ਇਨਵੈਸਟੀਚਰ ਸਮਾਰੋਹ ਕਰਵਾਇਆ ਗਿਆ | ਸੰਸਥਾ ਦੇ ਯੋਗ ਅਤੇ ਜ਼ਿੰਮੇਵਾਰ ਵਿਦਿਆਰਥੀਆਂ ਨੂੰ ਹੈੱਡ ਬੁਆਏ, ਹੈੱਡ ਗਰਲ ਅਤੇ ਸਪੋਰਟਸ ਕੈਪਟਨ ਨਿਯੁਕਤ ਕਰਨ ਦੇ ਨਾਲ ਨਾਲ ਸੰਸਥਾ ਦੇ ਚਾਰ ਹਾਊਸ ਐਵਰੈਸਟ, ਕੰਚਨਜੰਗਾਂ, ਮੈਟਰਹੋਰਨ ਅਤੇ ਓਲੰਪਿੰਕ ਹਾਊਸ ਦੇ ਵੱਖ-ਵੱਖ ਹਾਊਸ ਮੁਖੀਆਂ, ਮੈਂਬਰਾਂ ਦੀ ਚੋਣ ਨਿਰੋਲ ਤਰੀਕੇ ਨਾਲ ਕੀਤੀ ਗਈ | ਅਨੁਸ਼ਾਸਨ ਤੇ ਸਫ਼ਾਈ ਕਮੇਟੀ ਤੇ ਖੇਡਾਂ ਆਦਿ ਗਤੀਵਿਧੀਆਂ ਲਈ ਵਿਸ਼ੇਸ਼ ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਵੱਖ-ਵੱਖ ਅਹੁਦਿਆਂ 'ਤੇ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਬੈਜ ਅਤੇ ਸੈਸੇਜ ਪਹਿਨਾ ਕੇ ਸਨਮਾਨਿਤ ਕਰਦਿਆਂ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਨੇ ਕਿਹਾ ਕਿ ਇਹ ਜ਼ਿੰਮੇਵਾਰੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨੇਤਿ੍ਤਵ ਦੇ ਗੁਣ ਵਿਕਸਿਤ ਕਰਨਾ, ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ, ਸਕੂਲ ਦੇ ਅਨੁਸ਼ਾਸਨ ਨੂੰ ਮਜ਼ਬੂਤ ਬਣਾਉਣਾ, ਵਿਦਿਆਰਥੀਆਂ ਵਿਚ ਅਨੁਸ਼ਾਸਨਮਈ, ਜ਼ਿੰਮੇਵਾਰ ਨਾਗਰਿਕ, ਸੁਹਿਰਦ ਇਨਸਾਨ ਬਣਨ ਲਈ ਗੁਣ ਪੈਦਾ ਕਰਨਾ ਹੈ | ਵਿਦਿਆਰਥੀਆਂ ਨੂੰ ੂ ਅਹੁਦੇਦਾਰੀਆਂ ਦੇਣ ਉਪਰੰਤ ਸਹੁੰ ਚੁਕਾਈ ਗਈ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਬਾਖ਼ੂਬੀ ਢੰਗ ਨਾਲ ਬਿਨਾ ਕਿਸੇ ਭੇਦਭਾਵ ਅਤੇ ਲਾਲਚ ਦੇ ਸੰਸਥਾ ਦੇ ਆਦਰਸ਼, ਸਨਮਾਨ ਨੂੰ ਹਮੇਸ਼ਾ ਉੱਚਾ ਚੁੱਕਣ ਲਈ ਯਤਨਸ਼ੀਲ ਹੋਣਗੇ | ਸੰਸਥਾ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੀਡਰਸ਼ਿਪ ਸਿਰਫ਼ ਇਕ ਅਹੁਦਾ ਪ੍ਰਾਪਤ ਕਰਨਾ ਹੀ ਨਹੀਂ ਹੈ | ਸਗੋਂ ਇਮਾਨਦਾਰੀ ਅਤੇ ਸਮਰਪਣ ਨਾਲ ਜ਼ਿੰਮੇਵਾਰੀ ਨਿਭਾਉਣਾ ਹੈ | ਅਜਿਹੇ ਅਹੁਦਿਆਂ ਨਾਲ ਸੇਵਾ ਕਰਨ ਦਾ ਮੌਕਾ ਮਿਲਦਾ ਹੈ | ਵਿਦਿਆਰਥੀਆਂ ਵਿਚ ਇਕ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨਾ ਇਕ ਗੁਣਵਾਣ ਉਸਾਰੂ ਸੋਚ ਟੀਮ ਵਰਕ ਵਾਲੇ ਲੀਡਰ ਗੁਣ ਪੈਦਾ ਕਰਨ ਹੈ | ਸੰਸਥਾ ਦੀਆਂ ਅਜਿਹੀਆਂ ਜ਼ਿੰਮੇਵਾਰੀਆਂ ਨਾਲ ਵਿਦਿਆਰਥੀ ਭਵਿੱਖ ਵਿਚ ਚੰਗੇ ਲੀਡਰ ਬਣਨ, ਸਵੈ ਰੁਜ਼ਗਾਰ ਪੈਦਾ ਕਰਨ ਅਤੇ ਅਨੁਸ਼ਾਸਨ ਵਿਚ ਰਹਿਣ ਜਿਹੀਆਂ ਖ਼ੂਬੀਆਂ ਪੈਦਾ ਹੋ ਸਕਣ | ਇਸ ਮੌਕੇ ਸੰਸਥਾ ਦੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ 134 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਵਿਅਕਤੀ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਪਾਕਿ ਦੇ ਪ੍ਰਮਾਣੂ ਸਲਾਹਕਾਰ ਡਾ: ਕਾਜ਼ਮੀ ਨੇ ਭਾਰਤ ਦੀਆਂ ਫ਼ੌਜੀ ਸਮਰੱਥਾਵਾਂ 'ਤੇ ਪ੍ਰਗਟਾਇਆ ਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।