06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨਸ਼ਾ ਰੋਕੂ ਕਮੇਟੀ ਨੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੇ ਸਬੰਧ ਵਿਚ ਕੀਤਾ ਇਕੱਠ <br/>

ਅਜੀਤ ਡੈਸਕ 11-05-2026
ਸ਼ੇਰਪੁਰ, 10 ਮਈ (ਦਰਸ਼ਨ ਸਿੰਘ ਖੇੜੀ) - ਨਸ਼ਾ ਰੋਕੂ ਕਮੇਟੀ ਖੇੜੀ ਕਲਾਂ-ਸ਼ੇਰਪੁਰ ਵਲੋਂ ਗੁਰਦੁਆਰਾ ਸ਼੍ਰੀ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਲਗਾਤਾਰ ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਇਲਾਕਾ ਵਾਸੀਆਂ ਦਾ ਇਕੱਠ ਸੱਦਿਆ ਗਿਆ | ਨਸ਼ਾ ਰੋਕੂ ਕਮੇਟੀ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਬਿੰਦਾ ਖੇੜੀ ਨੇ ਕਿਹਾ ਕਿ ਬੀਤੇ ਦਿਨਾਂ ਦੇ ਦੌਰਾਨ ਕਸਬਾ ਸ਼ੇਰਪੁਰ ਅਤੇ ਇਲਾਕੇ ਅੰਦਰ ਨੌਜਵਾਨਾਂ ਦੀਆਂ ਨਸ਼ੇ ਦੇ ਸੇਵਨ ਕਾਰਨ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ | ਉਨ੍ਹਾਂ ਕਿਹਾ ਕਿ ਨਸ਼ਾ ਰੋਕੂ ਕਮੇਟੀ ਵਲੋਂ ਲੋਕਾਂ ਦੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ਵਿਚੋਂ ਕੱਢਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਅੱਗੇ ਵੀ ਜਾਰੀ ਰਹਿਣਗੇ | ਕਮੇਟੀ ਵਲੋਂ ਜਿੱਥੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਹੋਕੇ ਨਸ਼ਾ ਛੱਡਣ ਲਈ ਪ੍ਰੇਰਿਆ ਜਾਵੇਗਾ ਉੱਥੇ ਹੀ ਉਨ੍ਹਾਂ ਦੇ ਮਾਪਿਆਂ ਨੂੰ ਵੀ ਉਨ੍ਹਾਂ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਅੱਗੇ ਆਉਣ ਲਈ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਹੁ ਗਿਣਤੀ ਨਸ਼ੇ ਦੇ ਆਦੀ ਨੌਜਵਾਨ ਹੁਣ ਬਰਨਾਲਾ ਤੋਂ ਨਸ਼ਾ ਲੈ ਕੇ ਆਉਂਦੇ ਹਨ ਤੇ ਬਰਨਾਲਾ ਹੁਣ ਨਸ਼ੇ ਦੇ ਕਾਰੋਬਾਰ ਦਾ ਵੱਡਾ ਕੇਂਦਰ ਬਣ ਚੁੱਕਾ ਹੈ ਜਿਸ ਨੰੂ ਰੋਕਣ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ | ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਥਾਣਾ ਸ਼ੇਰਪੁਰ ਦੀ ਹਦੂਦ ਅੰਦਰ ਕਾਲਾਬੂਲਾ, ਈਨਾ ਬਾਜਵਾ, ਹੇੜੀਕੇ, ਗੰਡੇਵਾਲ, ਟਿੱਬਾ ਆਦਿ ਪਿੰਡਾਂ ਅੰਦਰ ਵੀ ਵੱਡੇ ਪੱਧਰ ਤੇ ਨਸ਼ਿਆਂ ਦਾ ਵਪਾਰ ਚੱਲ ਰਿਹਾ ਹੈ | ਇਸ ਮੌਕੇ ਗੋਪੀ ਗਰੇਵਾਲ, ਬੌਬੀ ਚੀਮਾ, ਮਨਦੀਪ ਸਿੰਘ ਖੀਪਲ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ, ਜਸਪਾਲ ਸਿੰਘ ਬੀਰੀ, ਦਵਿੰਦਰ ਸਿੰਘ ਗੋਬਿੰਦਪੁਰਾ, ਸੂਬੇਦਾਰ ਮੇਜਰ ਹਰਜੀਤ ਸਿੰਘ ਸ਼ੇਰਪੁਰ, ਗੁਰਧਿਆਨ ਸਿੰਘ ਦੀਦਾਰਗੜ੍ਹ, ਸਵਰਨ ਸਿੰਘ, ਬਿੱਟੂ ਮਹੰਤ ਸ਼ੇਰਪੁਰ, ਉੱਘੇ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਅਲੀਪੁਰ ਖ਼ਾਲਸਾ, ਪੰਚ ਹਰਮੇਲ ਸਿੰਘ ਹੇਲੀ ਖੇੜੀ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਰਣਦੀਪ ਸਿੰਘ ਠੁੱਲੇਵਾਲ, ਸਨੀ ਕਪੂਰ, ਕੇਵਲ ਸਿੰਘ, ਮਹਿੰਦਰ ਸਿੰਘ ਠੁੱਲੇਵਾਲ, ਸੁਦਾਗਰ ਸਿੰਘ, ਮੇਜਰ ਸਿੰਘ, ਰਮਨਦੀਪ ਸਿੰਘ, ਨਿਰਮਲ ਸਿੰਘ, ਦਰਸਨ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਕੌਰ, ਸਰਬਜੀਤ ਸਿੰਘ ਖੇੜੀ, ਜਸਵੀਰ ਸਿੰਘ ਖੇੜੀ, ਚਰਨ ਸਿੰਘ ਜਵੰਦਾ, ਮੁਲਾਜ਼ਮ ਆਗੂ ਜਗਰੂਪ ਸਿੰਘ ਖੇੜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਰਦ ਤੇ ਅÏਰਤਾਂ ਮੌਜੂਦ ਸਨ | ਸਬ-ਡਵੀਜਨ ਧੂਰੀ ਦੇ ਡੀ.ਐਸ.ਪੀ ਗੁਰਪ੍ਰੀਤ ਸਿੰਘ ਨੇ ਥਾਣਾ ਸ਼ੇਰਪੁਰ ਦੀ ਹਦੂਦ ਅੰਦਰ ਨਸ਼ਾ ਵਿਕਣ ਦੇ ਮਾਮਲੇ ਬਾਰੇ ਕਿਹਾ ਕਿ ਨਸ਼ਾ ਰੋਕੂ ਕਮੇਟੀ ਨਾਲ ਮਿਲਕੇ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ | ਜੇਕਰ ਫਿਰ ਵੀ ਅਜਿਹਾ ਕੋਈ ਕਿਸੇ ਪਿੰਡ ਵਿਚ ਨਸ਼ਾ ਵਿਕਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਉੱਪਰ ਸਖ਼ਤ ਐਕਸ਼ਨ ਲਿਆ ਜਾਵੇਗਾ |

ਪਿਛਲੀ ਖ਼ਬਰ ਵਾਈ.ਐਸ. ਜੈਨਨੇਕਸਟ ਸਕੂਲ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।