ਸ਼ਹਿਣਾ, 10 ਮਈ (ਸੁਰੇਸ਼ ਗੋਗੀ)-ਪੰਜਾਬ ਵਿਚ 2027 ਵਿਚ ਡਬਲ ਇੰਜਨ ਸਰਕਾਰ ਬਣੇਗੀ ਜੋ ਪੰਜਾਬ ਅਤੇ ਪੰਜਾਬੀਅਤ ਦਾ ਵਿਕਾਸ ਕਰੇਗੀ | ਇਹ ਸ਼ਬਦ ਭਾਜਪਾ ਦੇ ਜ਼ਿਲ੍ਹਾ ਸਕੱਤਰ ਸੰਦੀਪ ਸੇਠੀ ਅਤੇ ਸਾਬਕਾ ਜ਼ਿਲ੍ਹਾ ਮਹਾਂ ਮੰਤਰੀ ਰਾਜਿੰਦਰ ਉੱਪਲ ਨੇ ਸ਼ਹਿਣਾ ਵਿਖੇ ਸਾਬਕਾ ਮੰਡਲ ਪ੍ਰਧਾਨ ਪ੍ਰਦੀਪ ਸਿੰਗਲਾ ਦੀ ਦੁਕਾਨ 'ਤੇ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਵਿਚੋਂ ਆਪ ਪਾਰਟੀ ਦਾ ਨਾਮੋ ਨਿਸ਼ਾਨ ਖ਼ਤਮ ਹੋ ਜਾਵੇਗਾ | ਪੰਜਾਬ ਦੀ ਆਪ ਸਰਕਾਰ ਹਰੇਕ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਸਰਕਾਰ ਹੈ | ਨਸ਼ਿਆਂ ਨੂੰ ਖ਼ਤਮ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ | ਪੰਜਾਬ ਵਿਚ ਇਸ ਸਮੇਂ ਗੁੰਡਾਗਰਦੀ ਦਾ ਮਾਹੌਲ ਹੈ ਅਤੇ ਹਰੇਕ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਣ ਲੱਗ ਪਏ ਹਨ ਕਿ ਭਾਜਪਾ ਹੀ ਪੰਜਾਬ ਦੇ ਹਿਤਾਂ ਦੀ ਰਾਖੀ ਕਰ ਸਕਦੀ ਹੈ ਅਤੇ ਆਉਣ ਵਾਲਾ ਭਵਿੱਖ ਭਾਜਪਾ ਦਾ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵਿਕਾਸ ਚਾਹੀਦਾ ਹੈ, ਲੋਕਾਂ ਨੂੰ ਵਿਕਾਸ ਦੀ ਦੀ ਥਾਂ 'ਤੇ ਕਿੱਕਲੀਆਂ ਸੁਣਾ ਕੇ ਲੋਕਾਂ ਦਾ ਧਿਆਨ ਹੋਰ ਪਾਸੇ ਲਾਇਆ ਜਾ ਰਿਹਾ ਹੈ | 2027 ਵਿਚ ਪੰਜਾਬ ਵਿਚ ਭਾਜਪਾ ਦੀ ਜਿੱਤ ਯਕੀਨੀ ਹੈ | ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ 'ਤੇ ਲੰਬਾ ਸਮਾਂ ਰਾਜ ਕੀਤਾ ਗ਼ਰੀਬੀ ਹਟਾਓ ਦਾ ਨਾਅਰਾ ਦਿੱਤਾ ਪ੍ਰੰਤੂ ਗ਼ਰੀਬੀ ਹਟਣ ਦੀ ਥਾਂ 'ਤੇ ਗ਼ਰੀਬੀ ਵਧਦੀ ਹੀ ਗਈ ਹੈ | ਇਸ ਜ਼ਿੰਮੇਵਾਰੀ ਤੋਂ ਕਾਂਗਰਸ ਪਿੱਛੇ ਨਹੀਂ ਹਟ ਸਕਦੀ ਹੈ | ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਪ੍ਰਦੀਪ ਕੁਮਾਰ ਸਿੰਗਲਾ, ਬਲਜਿੰਦਰ ਸਿੰਘ ਟੀਟੂ ਬਰਨਾਲਾ ਸਾਬਕਾ ਮੰਡਲ ਪ੍ਰਧਾਨ ਅਤੇ ਸਾਬਕਾ ਬਲਾਕ ਪ੍ਰਧਾਨ ਨੰਦ ਲਾਲ ਅਤੇ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ |