05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਤਿਉਹਾਰੀ ਸੀਜ਼ਨ ’ਚ ਬਰਨਾਲਾ ਨਿਵਾਸੀਓ ਹੋ ਜਾਓ ਸਾਵਧਾਨ... ਮਿਲਾਵਟਖੋਰੀ ਨੇ ਫੜਿਆ ਜ਼ੋਰ, ਸੀ.ਆਈ.ਏ. ਸਟਾਫ਼ ਨੇ ਫੜਿਆ 600 ਕਿੱਲੋ ਪਨੀਰ

ਬਰਨਾਲਾ, 4 ਸਤੰਬਰ (ਰਾਜ ਪਨੇਸਰ, ਨਰਿੰਦਰ ਅਰੋੜਾ)-ਜਿੱਥੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਉਥੇ ਮਿਲਾਵਟ ਖੋਰੀ ਨੇ ਵੀ ਪੂਰਾ ਜ਼ੋਰ ਫੜ ਲਿਆ ਹੈ। ਇਸ ਪ੍ਰਤੀ ਬਰਨਾਲਾ ਨਿਵਾਸੀਆਂ ਨੂੰ ਪੂਰੀ ਤਰ੍ਹਾਂ ਸਾਵਧਾਨ ਹੋਣ ਦੀ ਲੋੜ ਹੈ।

ਅਜੀਤ ਡੈਸਕ 05-09-2026
ਬਰਨਾਲਾ, 4 ਸਤੰਬਰ (ਰਾਜ ਪਨੇਸਰ, ਨਰਿੰਦਰ ਅਰੋੜਾ)-ਜਿੱਥੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਉਥੇ ਮਿਲਾਵਟ ਖੋਰੀ ਨੇ ਵੀ ਪੂਰਾ ਜ਼ੋਰ ਫੜ ਲਿਆ ਹੈ। ਇਸ ਪ੍ਰਤੀ ਬਰਨਾਲਾ ਨਿਵਾਸੀਆਂ ਨੂੰ ਪੂਰੀ ਤਰ੍ਹਾਂ ਸਾਵਧਾਨ ਹੋਣ ਦੀ ਲੋੜ ਹੈ। ਮਿਲਾਵਟਖੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਬਰਨਾਲਾ ਦੀ ਸੀ.ਆਈ . ਏ. ਟੀਮ ਵਲੋਂ ਸੀ.ਆਈ.ਏ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ 600 ਕਿੱਲੋ ਪਨੀਰ ਫੜ੍ਹਿਆ ਗਿਆ ਹੈ। ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਸਹਾਇਕ ਥਾਣੇਦਾਰ ਨੈਬ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਬਾਹੱਦ ਸੰਗਰੂਰ-ਬਰਨਾਲਾ ਪਾਸ ਮਿਲਾਵਟਖੋਰੀ ਵਾਲਾ ਪਨੀਰ ਕਿਸੇ ਗੱਡੀ ਵਿਚ ਨਿਕਲਣ ਵਾਲਾ ਹੈ। ਸਿਹਤ ਵਿਭਾਗ ਦੀ ਟੀਮ ਸਮੇਤ ਟੀ-ਪੁਆਇੰਟ, ਜੀ-ਮਾਲ ਨੇੜੇ ਸੀ.ਆਈ.ਏ. ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਵਲੋਂ ਟੀਮ ਸਮੇਤ ਨਾਕਾ ਲਗਾਇਆ ਹੋਇਆ ਸੀ ਤੇ ਇਕ ਪਿਕਅਪ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਵਿਚ 600 ਕਿੱਲੋ ਪਨੀਰ ਸੀ ਅਤੇ ਇਸ ਗੱਡੀ ਨੂੰ ਗੁਰਵਿੰਦਰ ਸਿੰਘ ਵਾਸੀ ਜ਼ਿਲ੍ਹਾ ਸੰਗਰੂਰ ਚਲਾ ਰਿਹਾ ਸੀ। ਮੌਕੇ ’ਤੇ ਸੀ.ਆਈ.ਏ. ਟੀਮ ਵਲੋਂ ਗੁਰਵਿੰਦਰ ਸਿੰਘ ਨੂੰ ਕਾਬੂ ਕਰ ਕੇ ਪਿਕਅੱਪ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਮਿਲਾਵਟਖੋਰੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਟੀ-2 ਬਰਨਾਲਾ ਵਿਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਫੂਡ ਸੇਫ਼ਟੀ ਅਫ਼ਸਰ ਬਰਨਾਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਪਨੀਰ ਦੇ ਦੋ ਸੈਂਪਲ ਟੈਸਟਿੰਗ ਲਈ ਲਏ ਗਏ ਹਨ। ਇਨ੍ਹਾਂ ਸੈਂਪਲਾਂ ਨੂੰ ਚੰਡੀਗੜ੍ਹ ਵਿਖੇ ਲੈਬ ਵਿਚ ਟੈਸਟਿੰਗ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਪਿੰਡ ਸਹਿਜੜਾ ਵਿਖੇ ਐੱਸ.ਸੀ. ਵਿਭਾਗ ਕਾਂਗਰਸ ਦੀ ਮੀਟਿੰਗ ’ਚ ਅਹਿਮ ਵਿਚਾਰਾਂ ਗੁਰਮੇਲ ਸਿੰਘ ਮੇਲਾ ਬਲਾਕ ਮਹਿਲ ਕਲਾਂ ਦੇ... ਅਗਲੀ ਖ਼ਬਰ ਜਸਵਿੰਦਰ ਸਿੰਘ ਸੰਘੇੜਾ ਨੇ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।