14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਸਰਕਾਰ ਸੂਬੇ ਭਰ ਵਿਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ-ਵਿਧਾਇਕ ਲਾਭ ਸਿੰਘ ਉਗੋਕੇ <br/>

ਅਜੀਤ ਡੈਸਕ 12-05-2026
ਸ਼ਹਿਣਾ, 11 ਮਈ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਸੂਬੇ ਭਰ ਵਿਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ | ਇਹ ਸ਼ਬਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਭਗਤਪੁਰਾ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਵਜੋਂ ਪਿੰਡ ਵਾਸੀਆਂ ਨੂੰ ਨਵੀਂ ਸੌਗਾਤ ਦੇਣ ਦਾ ਆਗਾਜ਼ ਕਰਦਿਆਂ ਕੰਮ ਦੀ ਸ਼ੁਰੂਆਤ ਕਰਵਾਉਣ ਸਮੇਂ ਆਖੇ | ਉਨ੍ਹਾਂ ਕਿਹਾ ਕਿ ਕਮਿਊਨਿਟੀ ਹਾਲ ਲੋਕਾਂ ਦੀ ਚਿਰੋਕਣੀ ਮੰਗ ਸੀ, ਜਿਸ ਨਾਲ ਪਿੰਡ ਵਾਸੀਆਂ ਨੂੰ ਸਮਾਗਮਾਂ ਲਈ ਵੱਡੀ ਸਹੂਲਤ ਮਿਲੇਗੀ | ਵਿਧਾਇਕ ਉਗੋਕੇ ਨੇ ਕਿਹਾ ਕਿ ਹਲਕਾ ਭਦੌੜ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ | ਉਕਤ ਕਮਿਊਨਿਟੀ ਹਾਲ ਦੀ ਮੁਕੰਮਲਤਾ ਤੋਂ ਬਾਅਦ ਪਿੰਡ ਦੇ ਲੋਕ ਇਸ ਜਗ੍ਹਾ 'ਤੇ ਕੋਈ ਵੀ ਸੰਮੇਲਨ ਤੇ ਜਾਂ ਹੋਰ ਕੋਈ ਸਮਾਗਮ ਕਰ ਸਕਿਆ ਕਰਨਗੇ | ਇਸ ਮੌਕੇ ਅੰਮਿ੍ਤਪਾਲ ਸਿੰਘ ਢਿਲਵਾਂ ਮਾਰਕੀਟ ਕਮੇਟੀ ਭਦੌੜ, ਲਵਦੀਪ ਸਿੰਘ ਮਾਨ, ਸਰਪੰਚ ਕੁਲਵੰਤ ਰਾਮ, ਪੰਚ ਸ਼ਮਸ਼ੇਰ ਸਿੰਘ, ਪੰਚ ਹਰਮੇਲ ਸਿੰਘ, ਸੁਰਿੰਦਰ ਸਿੰਘ ਬੱਗੀ, ਏਕਮ ਸਿੰਘ, ਸੁਖਦੇਵ ਰਾਮ, ਅਵਤਾਰ ਸਿੰਘ, ਕਾਕਾ ਰਾਮ, ਬੇਅੰਤ ਸਿੰਘ, ਮਨੀ ਸਿੰਘ, ਵੀਰਾ ਰਾਮ, ਗੁਰਮੇਲ ਰਾਮ, ਚਮਕੌਰ ਸਿੰਘ ਢਿੱਲਵਾਂ, ਜਸ਼ਨਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਦੇ ਆਗੂਆਂ ਵਲੋਂ ਡੀ.ਐਸ.ਪੀ. ਨਾਲ ਮੀਟਿੰਗ ਉਪਰੰਤ ਧਰਨਾ ਮੁਲਤਵੀ ਅਗਲੀ ਖ਼ਬਰ ਵਿਧਾਇਕ ਪੰਡੋਰੀ ਦੀ ਅਗਵਾਈ ਵਿਚ ਕੈਰੇ ਪੰਚਾਇਤੀ ਆਗੂਆਂ ਸਮੇਤ ਕਈ ਪਰਿਵਾਰ 'ਆਪ' ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।