14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਕਿਯੂ ਉਗਰਾਹਾਂ ਦੇ ਆਗੂਆਂ ਵਲੋਂ ਡੀ.ਐਸ.ਪੀ. ਨਾਲ ਮੀਟਿੰਗ ਉਪਰੰਤ ਧਰਨਾ ਮੁਲਤਵੀ

ਅਜੀਤ ਡੈਸਕ 12-05-2026
ਮਹਿਲ ਕਲਾਂ, 11 ਮਈ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ 12 ਮਈ ਨੂੰ ਜਬਰ ਵਿਰੁੱਧ ਇਨਸਾਫ਼ ਲੈਣ ਲਈ ਰੱਖਿਆ ਧਰਨਾ ਡੀ.ਐਸ.ਪੀ. ਮਹਿਲ ਕਲਾਂ ਵਲੋਂ ਆਗੂਆਂ ਨਾਲ ਮੀਟਿੰਗ ਦੌਰਾਨ ਇਨਸਾਫ਼ ਦਾ ਵਿਸ਼ਵਾਸ ਦੁਆਏ ਜਾਣ ਤੋਂ ਬਾਅਦ ਅੱਜ ਦਾ ਐਕਸ਼ਨ ਮੁਲਤਵੀ ਕਰ ਕੇ ਅੱਗੇ ਪਾ ਦਿੱਤਾ ਗਿਆ ਹੈ | ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਜਰਨੈਲ ਸਿੰਘ ਬਦਰਾ, ਕਿਸ਼ਨ ਛੰਨਾ, ਜੱਜ ਸਿੰਘ ਗਹਿਲ, ਕੁਲਜੀਤ ਸਿੰਘ ਵਜੀਦਕੇ ਅਤੇ ਰਾਮ ਸਿੰਘ ਸੰਘੇੜਾ ਦੀ ਅਗਵਾਈ ਹੇਠ ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ ਅਤੇ ਥਾਣਾ ਮੁੱਖ ਅਫ਼ਸਰ ਗੁਰਪਾਲ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਦੋਸ਼ੀ ਸਮੇਤ ਹਥਿਆਰ, ਟਰੈਕਟਰ ਅਤੇ ਕਾਤਲਾਨਾ ਹਮਲਾ ਕਰਨ ਵਾਲੇ ਦੋ ਨਕਾਬਪੋਸ਼ਾਂ ਗਿ੍ਫ਼ਤਾਰ ਕਰਨ ਲਈ 16 ਮਈ ਤੱਕ ਦਾ ਸਮਾਂ ਮੰਗਿਆ ਹੈ | ਇਸ ਉਪਰ ਸਹਿਮਤੀ ਕਰਦਿਆਂ 12 ਮਈ ਦਾ ਧਰਨਾ ਰੱਦ ਕਰਨ ਉਪਰੰਤ ਕਿਸਾਨ ਆਗੂਆਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਜੇਕਰ ਫਿਰ ਕੀਤੇ ਵਾਅਦੇ ਅਨੁਸਾਰ ਸਮੇਂ ਦੇ ਅੰਦਰ ਦੋਸ਼ੀ ਗਿ੍ਫ਼ਤਾਰ ਨਾ ਕੀਤੇ ਤਾਂ ਜਥੇਬੰਦੀ ਵਲੋਂ ਇਨਸਾਫ਼ ਲੈਣ ਲਈ ਥਾਣਾ ਠੁੱਲੀਵਾਲ ਮੂਹਰੇ ਅਣਮਿਥੇ ਸਮੇਂ ਲਈ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ | ਜਿਸ ਦੀ ਜ਼ਿੰਮੇਵਾਰੀ ਸਬੰਧਿਤ ਅਧਿਕਾਰੀਆਂ ਸਿਰ ਹੋਵੇਗੀ |
ਪਿਛਲੀ ਖ਼ਬਰ ਹੰਡਿਆਇਆ ਆਊਟਲੈੱਟ ਵਿਖੇ ਸਕਿਉਰਟੀ ਗਾਰਡ ਅਤੇ ਸੁਪਰਵਾਈਜ਼ਰ ਦੀ ਕੀਤੀ ਕੱੁਟਮਾਰ <br/> ਅਗਲੀ ਖ਼ਬਰ ਪੰਜਾਬ ਸਰਕਾਰ ਸੂਬੇ ਭਰ ਵਿਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ-ਵਿਧਾਇਕ ਲਾਭ ਸਿੰਘ ਉਗੋਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।