ਤਪਾ ਮੰਡੀ, 11 ਮਈ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮੀਟਿੰਗ ਯੂਨਿਟ ਪ੍ਰਧਾਨ ਚਾਨਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰ ਸਾਥੀਆਂ ਨੇ ਭਾਗ ਲਿਆ | ਇਸ ਮੀਟਿੰਗ ਵਿਚ ਵੱਖ-ਵੱਖ ਪੈਨਸ਼ਨਰ ਸਾਥੀਆਂ ਸੁਖਦੇਵ ਸ਼ਰਮਾ, ਪ੍ਰੇਮ ਨਾਥ, ਰੂਪ ਚੰਦ ਪਾਵਰਕਾਮ, ਜੋਗਿੰਦਰ ਨਾਥ, ਭਜਨ ਸਿੰਘ, ਸੋਹਣ ਲਾਲ, ਸੁਰਿੰਦਰ ਕੁਮਾਰ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ | ਆਪਣੇ ਸੰਬੋਧਨ ਵਿਚ ਉਨ੍ਹਾਂ ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ | ਉਨ੍ਹਾਂ ਪੈਨਸ਼ਨਰ ਸਾਥੀਆਂ ਨੂੰ ਆਪਣੀਆਂ ਮਿਲਣ ਵਾਲੀਆਂ ਪੈਨਸ਼ਨਾਂ ਅਤੇ ਜਥੇਬੰਦੀ ਦੇ ਪ੍ਰੋਗਰਾਮਾਂ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਆ | ਜਨਮ ਦਿਨ ਵਧਾਈ ਪ੍ਰੋਗਰਾਮ ਅਧੀਨ ਪਾਤਰ ਸਾਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਅੱਜ ਦੀ ਮਹੀਨਾਵਾਰ ਮੀਟਿੰਗ ਵਿਚ ਨਵੇਂ ਸ਼ਾਮਲ ਹੋਏ ਸਾਥੀਆਂ ਜਸਪਾਲ ਸਿੰਘ (ਵੈਟਰਨਰੀ ਵਿਭਾਗ), ਕਿ੍ਸ਼ਨ ਲਾਲ (ਸਿੱਖਿਆ ਵਿਭਾਗ), ਰਾਮ ਸਿੰਘ (ਐਫ਼.ਸੀ.ਆਈ) ਦਾ ਜਥੇਬੰਦੀ ਵਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ | ਇਸ ਮੀਟਿੰਗ ਵਿਚ ਸਕੱਤਰ ਭਾਰਤ ਭੂਸ਼ਨ, ਅੱਛਰੂ ਰਾਮ, ਮਲਕੀਤ ਸਿੰਘ, ਹਮੀਰ ਸਿੰਘ, ਰਮੇਸ਼ਵਰ ਦਾਸ, ਗਲੋਦਰ ਖ਼ਾਨ, ਸੁਰਿੰਦਰ ਕੁਮਾਰ, ਮੇਵਾ ਸਿੰਘ, ਸ਼ਾਮ ਲਾਲ, ਮੇਜਰ ਸਿੰਘ, ਸੁਰਜੀਤ ਸਿੰਘ, ਅਜਮੇਰ ਸਿੰਘ, ਜੋਰਾ ਸਿੰਘ, ਨਾਹਰ ਸਿੰਘ, ਨਰੈਣ ਦਾਸ, ਕੇਵਲ ਕਿ੍ਸ਼ਨ, ਦੇਵ ਰਾਜ ਗਰਗ, ਪ੍ਰਸ਼ੋਤਮ ਦਾਸ, ਬਲਵਿੰਦਰ ਸ਼ਰਮਾ, ਹਰਬੰਸ ਸਿੰਘ, ਦਰਸ਼ਨ ਸਿੰਘ, ਭਗਵਾਨ ਸਿੰਘ ਆਦਿ ਹਾਜ਼ਰ ਸਨ |