15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੈੱ੍ਰਸ ਕਲੱਬ ਮਹਿਲ ਕਲਾਂ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ ਪਿੰਡ ਮਾਛੀਕੇ ਵਿਖੇ 19 ਨੂੰ <br/>

ਅਜੀਤ ਡੈਸਕ 12-05-2026
ਮਹਿਲ ਕਲਾਂ, 11 ਮਈ (ਅਵਤਾਰ ਸਿੰਘ ਅਣਖੀ)-ਸੰਤ ਸੁਧਾ ਨੰਦ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਮੌਕੇ ਪਿੰਡ ਮਾਛੀਕੇ ਵਿਖੇ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵਲੋਂ 28ਵਾਂ ਵਿਸ਼ਾਲ ਖ਼ੂਨਦਾਨ ਕੈਂਪ 19 ਮਈ, ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕਾਂ ਬਲਜਿੰਦਰ ਸਿੰਘ ਢਿੱਲੋਂ, ਮੇਘ ਰਾਜ ਜੋਸ਼ੀ, ਰਮਨਦੀਪ ਸਿੰਘ ਠੁੱਲੀਵਾਲ, ਬਲਵੰਤ ਸਿੰਘ ਚੁਹਾਣਕੇ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਦੀ ਟੀਮ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰੇਗੀ | ਇਸ ਸਮੇਂ ਖ਼ੂਨਦਾਨੀਆਂ ਤੋਂ ਇਲਾਵਾ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਪ੍ਰਬੰਧਕਾਂ ਨੇ ਇਸ ਲੋਕ ਭਲਾਈ ਦੇ ਕਾਰਜ ਦੀ ਸਫਲਤਾ ਲਈ ਖ਼ੂਨਦਾਨੀਆਂ ਨੂੰ ਭਰਵੇਂ ਸਹਿਯੋਗ ਦੀ ਅਪੀਲ ਕੀਤੀ ਹੈ | ਇਸ ਸਬੰਧੀ ਆਗੂਆਂ ਬਲਵਿੰਦਰ ਸਿੰਘ ਵਜੀਦਕੇ, ਸੋਨੀ ਮਾਂਗੇਵਾਲ, ਬਲਜੀਤ ਸਿੰਘ ਸਿੱਧੂ, ਭਾਈ ਰਾਜਵਿੰਦਰ ਸਿੰਘ, ਪ੍ਰਦੀਪ ਸਿੰਘ ਲੋਹਗੜ੍ਹ, ਗੁਰਪ੍ਰੀਤ ਸਿੰਘ ਅਣਖੀ, ਜਗਮੋਹਣ ਸ਼ਾਹ ਰਾਏਸਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦੇ ਰੂਪ 'ਚ 28ਵੇਂ ਵਿਸ਼ਾਲ ਖ਼ੂਨਦਾਨ ਕੈਂਪ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ |

ਪਿਛਲੀ ਖ਼ਬਰ ਏ.ਐੱਸ.ਆਈ. ਨੇ ਪੀ.ਆਰ.ਟੀ.ਸੀ. ਦੀ ਬੱਸ ਦੇ ਕੰਡਕਟਰ 'ਤੇ ਤਾਣਿਆ ਰਿਵਾਲਵਰ ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਵਲੋਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।