21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਬੈਂਕਾਂ 'ਚ ਪੈਸੇ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ, ਆਰ.ਬੀ.ਆਈ. ਨੇ ਸਪਲਾਈ ਘਟਾਈ <br/>

ਅਜੀਤ ਡੈਸਕ 13-05-2026
ਹੰਡਿਆਇਆ, 12 ਮਈ (ਗੁਰਜੀਤ ਸਿੰਘ ਖੱੁਡੀ)-ਬੈਂਕਾਂ ਵਿਚ ਨਕਦੀ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ | ਹੁਣ ਲਿਮਟਾਂ ਭਰਨ ਤੇ ਕਿਸਾਨਾਂ ਵਲੋਂ ਲੈਣ ਦੇਣ ਕਰਨ ਦਾ ਮਹੀਨਾ ਚੱਲ ਰਿਹਾ ਹੈ ਪਰ ਬੈਂਕ ਬ੍ਰਾਂਚਾਂ ਵਿਚ ਪੈਸੇ ਦੀ ਕਮੀ ਰੜਕਦੀ ਹੈ | ਪਿੰਡ ਖੱੁਡੀ ਖ਼ੁਰਦ ਦੇ ਕਿਸਾਨ ਭੋਲਾ ਸਿੰਘ ਗੁਰੂ, ਗੁਰਜੀਤ ਸਿੰਘ ਗਿੰਨੀ, ਜੋਤ ਰਾਮ ਬਾਵਾ, ਹਰਦੇਵ ਸਿੰਘ ਬਦਰਾ, ਮਨਦੀਪ ਕੁਮਾਰ ਨੇ ਦੱਸਿਆ ਕਿ ਕਣਕ ਵੇਚਣ ਉਪਰੰਤ ਆੜ੍ਹਤੀਆਂ ਤੋਂ ਪੈਸੇ ਲੈ ਕੇ ਬੈਂਕਾਂ ਵਿਚ ਲਿਮਟਾਂ ਭਰਨੀਆਂ ਹੁੰਦੀਆਂ ਹਨ, ਹੋਰ ਵੀ ਲੈਣ ਦੇਣ ਕਰਨਾ ਹੁੰਦਾ ਹੈ ਪਰ ਬੈਂਕਾਂ ਵਿਚ ਪੈਸੇ ਦੀ ਘਾਟ ਕਾਰਨ ਪੂਰੇ ਪੈਸੇ ਨਹੀਂ ਮਿਲਦੇ | ਜ਼ਿਲ੍ਹਾ ਬਰਨਾਲਾ ਵਿਚ ਐਸ.ਬੀ.ਆਈ ਦੀਆਂ 46 ਬ੍ਰਾਂਚਾਂ ਹਨ | ਬੜੀ ਮੁਸ਼ਕਿਲ ਨਾਲ 2 ਕਰੋੜ ਰੁਪਏ ਰੋਜ਼ਾਨਾ ਵਰਤ ਕੇ ਕੰਮ ਚਲਾਇਆ ਜਾ ਰਿਹਾ ਹੈ | ਰਿਜ਼ਰਵ ਬੈਂਕ ਆਫ਼ ਇੰਡੀਆ ਵਲੋਂ ਨੋਟਾਂ ਦੀ ਸਪਲਾਈ ਘਟਾਈ ਜਾਣ ਕਰ ਕੇ ਬੈਂਕ ਮੁਲਾਜ਼ਮਾਂ ਤੇ ਕਿਸਾਨਾਂ ਨੂੰ ਸਮੱਸਿਆ ਆ ਰਹੀ ਹੈ | 2-2 ਤੇ 4-4 ਲੱਖ ਰੁਪਏ ਲੈਣ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ | ਹੰਡਿਆਇਆ ਤੇ ਖੱੁਡੀ ਕਲਾਂ ਵਿਖੇ ਐਸ.ਬੀ.ਆਈ. ਬ੍ਰਾਂਚਾਂ, ਹੰਡਿਆਇਆ ਤੇ ਧਨੌਲਾ ਖ਼ੁਰਦ ਵਿਖੇ ਪੰਜਾਬ ਗ੍ਰਾਮੀਣ ਬੈਂਕ ਵਿਚ ਨੋਟਾਂ ਦੀ ਸਪਲਾਈ ਪੂਰੀ ਨਹੀਂ ਆ ਰਹੀ | ਜੋ ਪੈਸੇ ਬਾਜ਼ਾਰ 'ਚੋਂ ਆਉਂਦੇ ਹਨ | ਉਨ੍ਹਾਂ ਨਾਲ ਤੇ ਥੋੜ੍ਹੀ ਸਪਲਾਈ ਨਾਲ ਹੀ ਡੰਗ ਸਾਰਿਆ ਜਾ ਰਿਹਾ ਹੈ | ਜ਼ਿਲ੍ਹਾ ਲੀਡ ਮੈਨੇਜਰ ਗੁਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਰ.ਬੀ.ਆਈ. ਵਲੋਂ ਸਪਲਾਈ ਘੱਟ ਆ ਰਹੀ ਹੈ | ਉਨ੍ਹਾਂ ਵਾਸੀਆਂ ਨੂੰ ਗੂਗਲ ਪੇ (ਡਿਜੀਟਲ ਮੋਡ) ਜਾਂ ਖਾਤਿਆਂ 'ਚ ਪੈਸੇ ਨੂੰ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਸਰਕਲ ਪ੍ਰਧਾਨ ਬਾਠ ਨੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਝਿੰਜਰ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਐਸ.ਜੀ.ਐਨ. ਸਕੂਲ ਦੀਵਾਨਾ ਵਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਫ਼ਰੈਸ਼ਰ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।