22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦਰਸ਼ਨ ਸਿੰਘ ਗਿੱਲ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਬਣੇ ਸਰਬਸੰਮਤੀ ਨਾਲ ਪ੍ਰਧਾਨ

ਅਜੀਤ ਡੈਸਕ 13-05-2026
ਸ਼ਹਿਣਾ, 12 ਮਈ (ਸੁਰੇਸ਼ ਗੋਗੀ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਦੀ ਪ੍ਰਬੰਧਕੀ ਕਮੇਟੀ ਦਾ ਦਰਸ਼ਨ ਸਿੰਘ ਗਿੱਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ਜ਼ਿਕਰਯੋਗ ਹੈ ਕਿ ਸ਼ਹਿਣਾ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਚੋਣ ਲਈ ਪਿੰਡ ਦੇ ਸਾਰੇ ਅਗਵਾੜਾਂ 'ਚੋਂ 4-4 ਮੈਂਬਰ ਇਕੱਠ ਵਿਚੋਂ ਲਏ ਗਏ ਅਤੇ ਲਏ ਗਏ ਮੈਂਬਰਾਂ ਵਿਚੋਂ ਪ੍ਰਬੰਧਕੀ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਦਰਸ਼ਨ ਸਿੰਘ ਗਿੱਲ ਪ੍ਰਧਾਨ, ਸੁਖਦੇਵ ਸਿੰਘ ਝੋਰੜ ਮੀਤ ਪ੍ਰਧਾਨ, ਹਰਪਾਲ ਸਿੰਘ ਝੱਲੀ ਖ਼ਜ਼ਾਨਚੀ, ਗੁਰਚਰਨ ਸਿੰਘ ਲੰਮੇ ਵਾਲਾ ਸਹਾਇਕ ਖ਼ਜ਼ਾਨਚੀ, ਗੁਰਜੀਤ ਸਿੰਘ ਜੰਡੂ ਸਕੱਤਰ ਤੇ ਪਿਆਰਾ ਸਿੰਘ ਡੇਅਰੀ ਵਾਲਾ ਆਦਿ ਪ੍ਰਬੰਧਕ ਚੁਣੇ ਗਏ | ਬਾਬਾ ਨਗਿੰਦਰ ਸਿੰਘ ਮੱੁਖ ਸੇਵਾਦਾਰ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਸਿਰੋਪਾਉ ਭੇਟ ਕੀਤੇ | ਇਸ ਮੌਕੇ ਸਰਪੰਚ ਨਾਜਮ ਸਿੰਘ ਫ਼ੌਜੀ, ਪੰਚ ਮਲਕੀਤ ਸਿੰਘ ਜਟਾਣਾ, ਪੰਚ ਬੇਅੰਤ ਸਿੰਘ ਸਰਾਂ, ਸਵਰਨ ਸਿੰਘ ਗਿੱਲ, ਸੁਦਾਗਰ ਸਿੰਘ ਪੰਚ, ਸੁਖਦਰਸ਼ਨ ਸਿੰਘ, ਲਖਵੀਰ ਸਿੰਘ ਲੱਖੀ, ਗੁਰਜੰਟ ਸਿੰਘ, ਜਸਵਿੰਦਰ ਸਿੰਘ ਭੱੁਲਰ, ਸੁਖ ਸਿੰਘ ਆਦਿ ਵੀ ਹਾਜ਼ਰ ਸਨ | ਨਵੀਂ ਚੁਣੀ ਗਈ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਚੱਲ ਰਹੀ ਕਾਰ ਸੇਵਾ ਨੂੰ ਸੰਗਤਾਂ ਦੇ ਸਹਿਯੋਗ ਨਾਲ ਛੇਤੀ ਨੇਪਰੇ ਚਾੜਿ੍ਹਆ ਜਾਵੇਗਾ |
ਪਿਛਲੀ ਖ਼ਬਰ ਗੁਜਰਾਤ ਵਲੋਂ ਹੈਦਰਾਬਾਦ 'ਤੇ ਸ਼ਾਨਦਾਰ ਜਿੱਤ ਦਰਜ ਅਗਲੀ ਖ਼ਬਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੂੰ ਮਿਲਿਆ ਗ੍ਰੰਥੀ ਸਿੰਘਾਂ ਦਾ ਵਫ਼ਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।